11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਅਮਰਦੀਪ ਸਕੂਲ 'ਚ ਸਮਰ ਕੈਂਪ ਦੀ ਸ਼ੁਰੂਆਤ

Ad Position 21
No active advertisement
ਅਜੀਤ ਡੈਸਕ 02-06-2026
ਮੁਕੰਦਪੁਰ, 1 ਜੂਨ (ਅਮਰੀਕ ਸਿੰਘ ਢੀਡਸਾ)-ਅਮਰਦੀਪ ਸੈਕੰਡਰੀ ਸਕੂਲ ਮੁਕੰਦਪੁਰ 'ਚ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਨੂੰ ਮੁੱਖ ਰੱਖਦਿਆਂ ਹੋਇਆਂ ਹਰ ਸਾਲ ਵਾਂਗ ਸਮਰ ਕੈਂਪ ਦੀ ਸ਼ੁਰੂਆਤ ਹੋਈ | ਪਿ੍ੰਸੀਪਲ ਪਰਮਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮਰ ਕੈਂਪ ਦਾ ਸਾਰਾ ਪ੍ਰੋਗਰਾਮ ਲੈਕ. ਬਲਵਿੰਦਰ ਸਿੰਘ ਦੁਆਰਾ ਉਲੀਕਿਆ ਗਿਆ ਹੈ ਜੋ ਕਿ ਇਕ ਹਫ਼ਤਾ ਚੱਲੇਗਾ | ਸਮਰ ਕੈਂਪ ਦੇ ਦੌਰਾਨ ਅੱਜ ਦੇ ਜੀਵਨ ਵਿਚ ਯੋਗ ਦੀ ਮਹੱਤਤਾ, ਸਰੀਰਕ ਤੰਦਰੁਸਤੀ ਦੀ ਮਹੱਤਤਾ, ਸੰਤੁਲਿਤ ਖ਼ੁਰਾਕ, ਨੈਤਿਕ ਕਦਰਾਂ-ਕੀਮਤਾਂ, ਚੰਗੇ ਨਾਗਰਿਕ ਦੇ ਗੁਣ, ਸਾਈਬਰ ਸੁਰੱਖਿਆ, ਜੀਵਨ ਵਿਚ ਸੰਗੀਤ ਦਾ ਮਹੱਤਵ, ਸਟੋਨ ਪੇਂਟਿੰਗ, ਬਲੂਨ ਪੇਂਟਿੰਗ, ਬਿਨਾ ਅੱਗ ਤੋਂ ਕੁਕਿੰਗ, ਬੈਂਕਿੰਗ ਜਾਗਰੂਕਤਾ, ਆਰਟੀਫੀਸ਼ੀਅਲ ਇੰਟੈਲੀਜੈਂਸ ਆਦਿ ਵਿਸ਼ਿਆਂ ਬਾਰੇ ਵੱਖ-ਵੱਖ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਜਾਵੇਗੀ | ਸਮਰ ਕੈਂਪ ਦਾ ਉਦਘਾਟਨ ਰਿਟਾਇਰਡ ਅਧਿਆਪਕਾ ਤੇ ਸਮਾਜ ਸੇਵੀ ਸ੍ਰੀਮਤੀ ਗੁਰਿੰਦਰਪਾਲ ਕੌਰ ਨੇ ਕੀਤਾ | ਇਸ ਸਮੇਂ ਗੁਰਚਰਨ ਸਿੰਘ ਸ਼ੇਰਗਿੱਲ ਬਾਨੀ ਅਮਰਦੀਪ ਸੰਸਥਾਵਾਂ, ਸੁਰਿੰਦਰ ਸਿੰਘ ਢੀਂਡਸਾ ਵਾਈਸ ਚੇਅਰਮੈਨ ਪੀ. ਟੀ. ਏ. ਤੇ ਸਮਾਜ ਸੇਵੀ ਸੁਰਜੀਤ ਸਿੰਘ ਬੀਸਲਾ ਉਚੇਚੇ ਤੌਰ 'ਤੇ ਹਾਜ਼ਰ ਹੋਏ | ਇਸ ਸਮੇਂ ਲੈਕ. ਦਲਜੀਤ ਕੌਰ, ਲੈਕ. ਬਲਵਿੰਦਰ ਸਿੰਘ, ਲੈਕ. ਅੰਜੂ ਮਹਿਮੀ, ਲੈਕ. ਰਣਜੀਤ ਕੌਰ ਅਤੇ ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਟਕੇ ਦੀ ਕੁਸ਼ਤੀ ਧਰਮਿੰਦਰ ਕੋਹਾਲੀ ਨੇ ਜਿੱਤੀ ਅਗਲੀ ਖ਼ਬਰ ਵਧ ਰਹੀ ਤਪਸ਼ ਦੇ ਚਲਦੇ ਵੱਧ ਤੋਂ ਵੱਧ ਬੂਟੇ ਲਗਾਏ ਜਾਣ-ਵੈਦ ਲਖਵਿੰਦਰ ਸਿੰਘ
Ad Position 24