11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਪਟਕੇ ਦੀ ਕੁਸ਼ਤੀ ਧਰਮਿੰਦਰ ਕੋਹਾਲੀ ਨੇ ਜਿੱਤੀ

Ad Position 21
No active advertisement
ਅਜੀਤ ਡੈਸਕ 02-06-2026
ਘੁਮੰਣਾਂ, 1 ਜੂਨ (ਮਹਿੰਦਰਪਾਲ ਸਿੰਘ)-ਪਿੰਡ ਫਤਹਿਗੜ੍ਹ 'ਚ ਬਲਦੇਵ ਸਿੰਘ ਠੇਕੇਦਾਰ ਦੀ ਯਾਦ 'ਚ ਤੀਜਾ ਕੁਸ਼ਤੀ ਮੁਕਾਬਲਾ ਭੰਗਲ ਕੰਟਸਟ੍ਰਕਸ਼ਨ ਕੰਪਨੀ ਤੇ ਭੰਗਲ ਪਰਿਵਾਰ ਵਲੋਂ ਸਰਪੰਚ ਸੁਰਿੰਦਰ ਕੌਰ ਭੰਗਲ ਦੇ ਸਹਿਯੋਗ ਨਾਲ ਕਰਵਾਇਆ, ਜਿਸ 'ਚ ਪਟਕੇ ਦੀ ਕੁਸ਼ਤੀ ਪਹਿਲਵਾਲ ਧਰਮਿੰਦਰ ਕੋਹਾਲੀ ਨੇ ਪਹਿਲਵਾਨ ਗੌਰਵ ਮਾਛੀਵਾੜਾ ਨੂੰ ਚਿੱਤ ਕਰਕੇ ਜਿੱਤੀ | ਇਸ ਕੁਸ਼ਤੀ ਮੁਕਾਬਲੇ 'ਚ ਪਹਿਲਵਾਨ ਲਾਲੀ ਮਲਕਪੁਰ ਤੇ ਜੱਸਾ ਪਹਿਲਵਾਨ ਬਾਹੜੋਵਾਲ ਵੀ ਜੇਤੂ ਰਹੇ | ਜੇਤੂ ਪਹਿਲਵਾਨਾਂ ਨੂੰ ਪ੍ਰਬੰਧਕ ਕਮੇਟੀ ਵਲੋਂ ਸਨਮਾਨ ਚਿੰਨ੍ਹ ਤੇ ਗੁਰਜ਼ ਦੇ ਕੇ ਸਨਮਾਨਿਤ ਕੀਤਾ | ਇਸ ਕੁਸ਼ਤੀ ਮੁਕਾਬਲੇ 'ਚ ਕਈ ਦਰਸ਼ਕਾਂ ਨੂੰ ਵੀ ਪੱਖੇ ਦਾਨ ਕੀਤੇ ਗਏ | ਇਸ ਮੌਕੇ ਸਰਪੰਚ ਸੁਰਿੰਦਰ ਕੌਰ ਭੰਗਲ, ਅਮਰਜੀਤ ਸਿੰਘ ਭੰਗਲ, ਗੁਰਜੀਤ ਸਿੰਘ, ਸੁਖਜੀਤ ਸਿੰਘ, ਅਸ਼ੋਕ ਕੁਮਾਰ ਯੂ. ਕੇ., ਸਲਵਿੰਦਰ ਸਿੰਘ ਯੂ. ਕੇ., ਕਮਲਜੀਤ ਬੰਗਾ, ਜੱਗਾ ਪਹਿਲਵਾਨ, ਸੰਦੀਪ ਆੜ੍ਹਤੀਆਂ, ਪ੍ਰਦੀਪ ਸਿੰਘ ਭੰਗਲ, ਨਵਜੀਤ ਸਿੰਘ ਭੰਗਲ, ਕੁਲਵਿੰਦਰ ਸਿੰਘ, ਹਰਮੇਸ਼ ਸਿੰਘ ਭੰਗਲ, ਸੇਵਾ ਸਿੰਘ, ਸੁਖਵੀਰ ਸਿੰਘ, ਸੰਤੋਖ ਸਿੰਘ, ਸੁਲਿੰਦਰ ਸਿੰਘ ਭੰਗਲ, ਪਰਗਟ ਸਿੰਘ, ਮੰਗਲ ਸਿੰਘ ਭੰਗਲ, ਬਲਜਿੰਦਰ ਘੁੰਮਣ ਕੁਮੈਂਟਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਰਸੀ 'ਤੇ ਵਿਸ਼ੇਸ਼- ਹਵਾਲਦਾਰ ਪ੍ਰੇਮ ਚੰਦ ਕੋਛੜ ਅਗਲੀ ਖ਼ਬਰ ਅਮਰਦੀਪ ਸਕੂਲ 'ਚ ਸਮਰ ਕੈਂਪ ਦੀ ਸ਼ੁਰੂਆਤ
Ad Position 24