11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਬਰਸੀ 'ਤੇ ਵਿਸ਼ੇਸ਼- ਹਵਾਲਦਾਰ ਪ੍ਰੇਮ ਚੰਦ ਕੋਛੜ

Ad Position 21
No active advertisement
ਅਜੀਤ ਡੈਸਕ 02-06-2026
ਸੜੋਆ-ਕੋਛੜ ਨਿਊਜ਼ ਏਜੰਸੀ ਦੇ ਮਾਲਕ ਨਰੇਸ਼ ਕੋਛੜ ਦੇ ਪਿਤਾ ਅਤੇ ਭਾਰਤ-ਪਾਕਿ ਅਤੇ ਭਾਰਤ-ਚੀਨ ਨਾਲ ਹੋਈਆ ਤਿੰਨੇ ਜੰਗਾਂ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਹਵਾਲਦਾਰ ਪ੍ਰੇਮ ਚੰਦ ਕੋਛੜ ਦਾ ਜਨਮ 4 ਫਰਵਰੀ 1939 ਨੂੰ ਮਾਤਾ ਲਾਜਵੰਤੀ ਦੇਵੀ ਤੇ ਪਿਤਾ ਸ਼ੈਕਰ ਦਾਸ ਦੇ ਗ੍ਰਹਿ ਪਿੰਡ ਕੋਕੋਵਾਲ ਮਜਾਰੀ ਤਹਿਸੀਲ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਹੋਇਆ | 1960 ਵਿਚ ਦਸਵੀਂ ਕਰਨ ਬਾਅਦ 1961 ਵਿਚ ਉਹ ਭਾਰਤੀ ਫ਼ੌਜ ਵਿਚ ਭਰਤੀ ਹੋ ਗਏ | ਫ਼ੌਜ ਵਿਚ ਭਰਤੀ ਹੰੁਦਿਆਂ ਹੀ ਦੇਸ਼ ਦੀ ਆਨ ਤੇ ਸ਼ਾਨ ਦੀ ਖ਼ਾਤਰ 1962 ਵਿਚ ਚੀਨ, 1965 ਤੇ 1971 ਵਿਚ ਪਾਕਿਸਤਾਨ ਨਾਲ ਹੋਈਆ ਜੰਗਾਂ ਵਿਚ ਹਵਾਲਦਾਰ ਪ੍ਰੇਮ ਚੰਦ ਨੇ ਵਿਸ਼ੇਸ਼ ਭੂਮਿਕਾ ਨਿਭਾਈ | ਇਸ ਸਮੇਂ ਦੌਰਾਨ ਇਨ੍ਹਾਂ ਦਾ ਵਿਆਹ ਬੀਬੀ ਤਿ੍ਸ਼ਲਾ ਦੇਵੀ ਨਿਵਾਸੀ ਕਾਲੇਵਾਲ ਬੀਤ ਨਾਲ ਹੋਇਆ | ਫ਼ੌਜ 'ਚੋਂ ਸੇਵਾਮੁਕਤ ਹੋਣ ਦੇ ਉਪਰੰਤ ਇਨ੍ਹਾਂ ਨੇ ਪਿੰਡ ਅਟਾਲ ਮਜਾਰਾ ਵਿਖੇ ਕਰਿਆਨੇ ਦੀ ਦੁਕਾਨ ਪਾਈ | ਇਨ੍ਹਾਂ ਦੇ ਘਰ ਤਿੰਨ ਪੁੱਤਰਾਂ ਜਿਨ੍ਹਾਂ 'ਚ ਵੱਡਾ ਨਰੇਸ਼ ਕੋਛੜ, ਛੋਟਾ ਸਵਰਗਵਾਸੀ ਮਾ. ਸ਼ੀਤਲ ਕੋਛੜ ਤੇ ਉਸ ਤੋਂ ਛੋਟਾ ਗੋਪਾਲ ਕਿਸ਼ਨ ਬਿੱਲਾ ਨੇ ਜਨਮ ਲਿਆ | ਇਨ੍ਹਾਂ ਦਾ ਪਰਿਵਾਰ ਪਿਛਲੇ 32 ਸਾਲ ਤੋ ਅਲੱਗ-ਅਲੱਗ ਅਖ਼ਬਾਰਾਂ ਦੀਆ ਏਜੰਸੀਆਂ ਲੈ ਕੇ ਇਸ ਪੱਛੜੇ ਖੇਤਰ ਵਿਚ ਉਸ ਸਮੇਂ ਤੋਂ ਹੀ ਅਖ਼ਬਾਰਾਂ ਘਰ-ਘਰ ਪਹੁੰਚਾਉਣ ਦਾ ਕੰਮ ਕਰ ਰਿਹਾ ਹੈ | ਨਰੇਸ਼ ਕੋਛੜ ਅੱਜ ਵੀ ਪੋਜੇਵਾਲ ਸਰਾਂ ਤਾੋ ਅਖ਼ਬਾਰਾਂ ਸਪਲਾਈ ਕਰਕੇ ਲੋਕਾਂ ਦੀ ਸੇਵਾ ਕਰਦਾ ਆ ਰਿਹਾ ਹੈ | ਬੀਤੇ ਸਾਲ 2022 ਅੱਜ ਦੇ ਦਿਨ ਇਨ੍ਹਾਂ ਦੇ ਪਿਤਾ ਹਵਾਲਦਾਰ ਪ੍ਰੇਮ ਚੰਦ ਕੋਛੜ ਦੀ ਪਿੰਡ ਅਟਾਲ ਮਜਾਰਾ ਵਿਖੇ ਸੰਖੇਪ ਬਿਮਾਰੀ ਉਪਰੰਤ ਮੌਤ ਹੋ ਗਈ | ਸਮੂਹ ਕੋਛੜ ਪਰਿਵਾਰ ਵਲੋਂ 2 ਜੂਨ ਨੂੰ ਆਪਣੇ ਪਿਤਾ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਪਿੰਡ ਅਟਾਲ ਮਜਾਰਾ ਵਿਖੇ ਸਾਦਾ ਸਮਾਗਮ ਕਰਵਾ ਕੇ ਉਨ੍ਹਾਂ ਨੂੰ ਯਾਦ ਕੀਤਾ ਜਾਵੇਗਾ |
-ਹਰਮੇਲ ਸਹੂੰਗੜਾ
Ad Position 22
No active advertisement
ਪਿਛਲੀ ਖ਼ਬਰ ਸਵਾਮੀ ਰੂਪ ਚੰਦ ਜੈਨ ਮਾਡਲ ਸਕੂਲ ਬੰਗਾ ਦੇ ਵਿਦਿਆਰਥੀ 'ਸਿਤਾਰੇ ਜ਼ਮੀਨ 'ਤੇ' ਪ੍ਰੋਗਰਾਮ ਅਧੀਨ ਸਨਮਾਨਿਤ ਅਗਲੀ ਖ਼ਬਰ ਪਟਕੇ ਦੀ ਕੁਸ਼ਤੀ ਧਰਮਿੰਦਰ ਕੋਹਾਲੀ ਨੇ ਜਿੱਤੀ
Ad Position 24