ਟੱਪਰੀਆਂ ਖੁਰਦ, 1 ਜੂਨ (ਬੂਥਗੜ੍ਹੀਆ)-ਪੰਜਾਬ ਅੰਦਰ ਹੋਈਆਂ ਨਗਰ ਕੌਂਸਲ ਚੋਣਾਂ ਦੌਰਾਨ ਨਵਾਂਸ਼ਹਿਰ ਨਗਰ ਕੌਂਸਲ ਚੋਣਾਂ 'ਚ ਅਕਾਲੀ ਦਲ ਪਾਰਟੀ ਦੇ ਦੋ ਜੇਤੂ ਰਹੇ ਉਮੀਦਵਾਰ ਪਰਮ ਸਿੰਘ ਖ਼ਾਲਸਾ ਤੇ ਮਹਿੰਦਰਪਾਲ ਕੌਰ ਖ਼ਾਲਸਾ ਨੂੰ ਵਿਧਾਨ ਸਭਾ ਹਲਕਾ ਬਲਾਚੌਰ ਦੇ ਬਲਾਕ ਸੜੋਆ ਦੇ ਸਾਬਕਾ ਸੰਮਤੀ ਮੈਂਬਰ ਅਸ਼ਵਨੀ ਕੁਮਾਰ ਬੱਗੂਵਾਲ ਤੇ ਅਕਾਲੀ ਦਲ ਪਾਰਟੀ ਦੇ ਸੀਨੀਅਰ ਆਗੂ ਸਰਦਾਰ ਜੋਗਿੰਦਰ ਸਿੰਘ ਅਟਵਾਲ ਵਲੋਂ ਜੇਤੂ ਉਮੀਦਵਾਰਾਂ ਨੂੰ ਵਧਾਈ ਦਿੱਤੀ | ਇਸ ਮੌਕੇ ਸਾਬਕਾ ਸੰਮਤੀ ਮੈਂਬਰ ਅਸ਼ਵਨੀ ਕੁਮਾਰ ਬੱਗੂਵਾਲ ਨੇ ਕਿਹਾ ਕਿ ਪੰਜਾਬ ਸੂਬੇ ਦੇ ਲੋਕ ਮੁੜ ਤੋਂ ਸੂਬੇ ਦੇ ਅੰਦਰ ਸ਼੍ਰੋਮਣੀ ਆਕਲੀ ਦਲ ਪਾਰਟੀ ਨੂੰ ਦੇਖਣਾ ਚਾਹੁੰਦੇ ਹਨ | ਉਨ੍ਹਾਂ ਕਿਹਾ ਕਿ ਸਰਦਾਰ ਪਰਮ ਸਿੰਘ ਖਾਲਸਾ ਤੇ ਮੈਂਬਰ ਐਸ. ਜੀ. ਪੀ. ਸੀ. ਗੁਰਬਖਸ਼ ਸਿੰਘ ਖ਼ਾਲਸਾ ਨੇ ਨਵਾਂਸ਼ਹਿਰ ਵਿਚ ਲੋਕਾਂ ਦੀ ਸੇਵਾ ਕਰਕੇ ਆਪਣੀ ਪਹਿਚਾਣ ਨੂੰ ਕਾਇਮ ਰੱਖਿਆ ਹੋਇਆ ਹੈ, ਜਿਸ ਦੇ ਸਦਕਾ ਹੀ ਹਰ ਵਾਰ ਚੋਣਾਂ ਦੇ ਦੌਰਾਨ ਉਨ੍ਹਾਂ ਦੇ ਪਰਿਵਾਰ ਨੂੰ ਉਨ੍ਹਾਂ ਦੇ ਵਾਰਡ ਵਾਸੀਆਂ ਵਲੋਂ ਜਿੱਤ ਦਾ ਫ਼ਤਵਾ ਦਿੱਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਖ਼ਾਲਸਾ ਪਰਿਵਾਰ ਇਕ ਪੜਿ੍ਹਆ ਲਿਖਿਆ ਤੇ ਇਮਾਨਦਾਰ ਪਰਿਵਾਰ ਹੈ ਜਿਨ੍ਹਾਂ ਦੀ ਚੰਗੀ ਸੋਚ ਨੂੰ ਲੋਕ ਸਲਾਮ ਕਰਦੇ ਹਨ | ਇਸ ਮੌਕੇ ਉਨ੍ਹਾਂ ਵਲੋਂ ਦੋਵੇਂ ਜੇਤੂ ਉਮੀਦਵਾਰਾਂ ਦਾ ਲੱਡੂਆਂ ਦੇ ਨਾਲ ਮੂੰਹ ਮਿੱਠਾ ਕਰਵਾਇਆ ਤੇ ਸਮੁੱਚੀ ਹਲਕਾ ਨਵਾਂਸ਼ਹਿਰ ਦੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਟੀਮ ਨੂੰ ਜਿੱਤ ਦੀ ਵਧਾਈ ਦਿੱਤੀ |