ਬੰਗਾ, 1 ਜੂਨ (ਧਰਮਵੀਰ ਪਾਲ, ਸੁਰਿੰਦਰ ਸਿੰਘ ਕਰਮ)-ਰੋਟਰੀ ਕਲੱਬ ਬੰਗਾ ਗ੍ਰੀਨ ਦਾ ਮਾਨਵਤਾ ਦੀ ਸੇਵਾ ਦਾ ਇਕ ਹੋਰ ਪ੍ਰੇਰਣਾਦਾਇਕ ਉਪਰਾਲਾ ਸਕੂਲ ਆਫ਼ ਐਮੀਨੈਂਸ ਬੰਗਾ ਵਿਖੇ ਉਸ ਵੇਲੇ ਖੁਸ਼ੀ, ਮਾਣ ਤੇ ਸੇਵਾ ਭਾਵਨਾ ਦਾ ਸੁੰਦਰ ਮਾਹੌਲ ਬਣ ਗਿਆ ਜਦੋਂ ਡਾ. ਸੁਖਵਿੰਦਰ ਸੁੱਖੀ ਵਿਧਾਇਕ ਹਲਕਾ ਬੰਗਾ, ਲਗਾਤਾਰ ਚੌਥੀ ਵਾਰ ਜੇਤੂ ਰਹੀ ਮੈਡਮ ਮੋਨਿਕਾ ਵਾਲੀਆਂ ਐਮ. ਸੀ. ਤੇ ਹੋਰ ਨਵੇਂ ਚੁਣੇ ਐਮ. ਸੀ. ਦੇ ਸਕੂਲ ਪਹੁੰਚਣ 'ਤੇ ਪਿ੍ੰਸੀਪਲ ਮੈਡਮ ਸਰੋਜ ਬਾਲਾ, ਰੋਟਰੀ ਕਲੱਬ ਬੰਗਾ ਗ੍ਰੀਨ ਦੇ ਪ੍ਰਧਾਨ ਰੋਟ. ਦਿਲਬਾਗ ਸਿੰਘ ਬਾਗੀ, ਕਲੱਬ ਮੈਂਬਰਾਂ ਤੇ ਸਕੂਲ ਸਟਾਫ਼ ਵਲੋਂ ਫੁੱਲਾਂ ਦੇ ਗੁਲਦਸਤਿਆਂ ਨਾਲ ਨਿੱਘਾ ਸਵਾਗਤ ਕਰਦਿਆਂ ਜੀ ਆਇਆਂ ਆਖਿਆ ਤੇ ਨਵੇਂ ਚੁਣੇ ਐਮ. ਸੀ. ਨੂੰ ਲੋਕਾਂ ਵਲੋਂ ਮਿਲੇ ਭਰੋਸੇ ਲਈ ਦਿਲੋਂ ਮੁਬਾਰਕਬਾਦ ਵੀ ਦਿੱਤੀ ਗਈ | ਉਪਰੰਤ ਰੋਟਰੀ ਕਲੱਬ ਬੰਗਾ ਗ੍ਰੀਨ ਵਲੋਂ ਮਾਨਵਤਾ ਦੀ ਸੇਵਾ ਦੇ ਕਾਰਜਾਂ ਨੂੰ ਅੱਗੇ ਤੋਰਦਿਆਂ ਗਲੋਬਲ ਗ੍ਰਾਂਟ ਰਾਹੀਂ ਮਿਲੇ ਪੰਜਵੇਂ ਹੈਂਡ ਵਾਸ਼ ਸਟੇਸ਼ਨ ਤੇ ਤਿੰਨ ਪੇਟੀਆਂ ਸਾਬਣ ਸਕੂਲ ਆਫ ਐਮੀਨੈਂਸ ਬੰਗਾ ਨੂੰ ਭੇਟ ਕੀਤੀਆਂ ਗਈਆਂ, ਜਿਸ ਦਾ ਸ਼ੁੱਭ ਉਦਘਾਟਨ ਡਾ. ਸੁਖਵਿੰਦਰ ਸੁਖੀ ਵਿਧਾਇਕ ਹਲਕਾ ਬੰਗਾ ਤੇ ਮੈਡਮ ਮੋਨਿਕਾ ਵਾਲੀਆਂ ਐਮ. ਸੀ. ਵਲੋਂ ਸਾਂਝੇ ਤੌਰ 'ਤੇ ਕੀਤਾ | ਇਸ ਮੌਕੇ ਡਾਕਟਰ ਸੁਖਵਿੰਦਰ ਸੁਖੀ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਬੱਚਿਆਂ ਦੀ ਸਿਹਤ ਤੇ ਸਾਫ-ਸਫਾਈ ਨਾਲ ਜੁੜੇ ਅਜਿਹੇ ਉਪਰਾਲੇ ਸਿਰਫ਼ ਇਕ ਪ੍ਰਾਜੈਕਟ ਨਹੀਂ ਸਗੋਂ ਭਵਿੱਖ ਦੀ ਮਜ਼ਬੂਤ ਨੀਂਹ ਹਨ ਅਤੇ ਰੋਟਰੀ ਕਲੱਬ ਬੰਗਾ ਗ੍ਰੀਨ ਵਲੋਂ ਕੀਤੇ ਜਾ ਰਹੇ ਲੋਕ ਭਲਾਈ ਦੇ ਕੰਮ ਸਮਾਜ ਲਈ ਪ੍ਰੇਰਣਾਦਾਇਕ ਹਨ | ਇਸ ਮੌਕੇ ਕਲੱਬ ਪ੍ਰਧਾਨ ਦਿਲਬਾਗ ਸਿੰਘ ਬਾਗੀ, ਰਣਜੀਤ ਸਿੰਘ ਕੰਦੋਲਾ, ਜੀਵਨ ਦਾਸ ਕੌਸ਼ਲ ਤੇ ਸੁੱਖਵਿੰਦਰ ਸਿੰਘ ਧਾਮੀ ਨੇ ਸਾਂਝੇ ਬਿਆਨ ਵਿਚ ਮੈਡਮ ਮੋਨਿਕਾ ਵਾਲੀਆਂ ਸਮੇਤ ਸਾਰੇ ਨਵੇਂ ਚੁਣੇ ਐਮ. ਸੀ. ਨੂੰ ਦਿਲੋਂ ਮੁਬਾਰਕਬਾਦ ਦਿੱਤੀ | ਸਕੂਲ ਪਿ੍ੰਸੀਪਲ ਮੈਡਮ ਸਰੋਜ ਬਾਲਾ ਨੇ ਰੋਟਰੀ ਕਲੱਬ ਬੰਗਾ ਗ੍ਰੀਨ ਦਾ ਸਕੂਲ ਵਿਚ ਹੈਂਡ ਵਾਸ਼ ਸਟੇਸ਼ਨ ਸਥਾਪਤ ਕਰਨ ਲਈ ਤੇ ਡਾ. ਸੁਖਵਿੰਦਰ ਸੁਖੀ ਦਾ ਉਦਘਾਟਨ ਕਰਨ ਲਈ ਵਿਸ਼ੇਸ਼ ਧੰਨਵਾਦ ਕੀਤਾ | ਇਸ ਮੌਕੇ ਰਾਜ ਕੁਮਾਰੀ ਐਮ. ਸੀ., ਅਮਰੀਕ ਸਿੰਘ ਸੋਨੀ ਐਮ. ਸੀ., ਮਨਜੀਤ ਸਿੰਘ ਬੱਬਲ ਐਮ. ਸੀ., ਲਵਲੀਨ ਸੁੰਡਾ ਐਮ. ਸੀ., ਰਾਜਵਿੰਦਰ ਕੌਰ ਐਮ. ਸੀ., ਕਵਿਤਾ ਅਭੀ ਐਮ. ਸੀ., ਮੀਨਾ ਐਮ. ਸੀ., ਮੁਕੇਸ਼ ਘਈ ਐਮ. ਸੀ., 'ਆਪ' ਦੇ ਸੀਨੀਅਰ ਲੀਡਰ ਸੋਹਣ ਲਾਲ ਢੰਡਾ, ਪਵਨਜੀਤ ਸਿੱਧੂ, ਬਿ੍ਜ ਭੂਸ਼ਨ ਵਾਲੀਆਂ, ਅੰਮਿ੍ਤ ਸਿੰਘ ਮਾਨ, ਸਰਬਜੀਤ ਸਿੰਘ ਬੇਦੀ, ਭੂਪੇਸ਼ ਕੁਮਾਰ, ਦੇਵਿੰਦਰ ਕੁਮਾਰ, ਦਰਸ਼ਨ ਸਿੰਘ, ਨੀਲਮ ਸਖੇਰ, ਮਨਮਿੰਦਰ ਸਿੰਘ, ਮੀਨਾ ਰਾਣੀ, ਸਤਪਾਲ ਸਿੰਘ, ਅੰਮਿ੍ਤਪਾਲ ਸਿੰਘ, ਅੰਜੂ ਬੇਦੀ, ਨਵਦੀਪ ਕੌਰ ਬਲਵੀਰ ਸਿੰਘ, ਰਾਜ ਕੁਮਾਰ, ਅੰਜਨਾ ਨਿਧੀ, ਰਾਜਵਿੰਦਰ ਕੌਰ ਤੇ ਵਿਦਿਆਰਥੀ ਹਾਜ਼ਰ ਸਨ |