11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਲੱਖ ਦਾਤਾ ਪੀਰਾਂ ਦੇ ਅਸਥਾਨ ਕੋਟ ਪੱਤੀ ਵਿਖੇ ਸਾਲਾਨਾ ਮੇਲਾ ਸਮਾਪਤ

Ad Position 21
No active advertisement
ਅਜੀਤ ਡੈਸਕ 02-06-2026
ਪੱਲੀ ਝਿੱਕੀ, 1 ਜੂਨ (ਕੁਲਦੀਪ ਸਿੰਘ ਪਾਬਲਾ)-ਲੱਖ ਦਾਤਾ ਪੀਰਾਂ ਦੇ ਅਸਥਾਨ ਪਿੰਡ ਕੋਟ ਪੱਤੀ ਵਿਖੇ ਸਾਲਾਨਾ ਜੋੜ ਮੇਲਾ ਮੁੱਖ ਸੇਵਾਦਾਰ ਤੀਰਥ ਸਿੰਘ ਦਿਆਲ ਕੈਨੇਡਾ, ਬਲਜਿੰਦਰ ਸਿੰਘ ਦਿਆਲ ਕੈਨੇਡਾ ਸਪੁੱਤਰ ਗੁਰਨੇਕ ਸਿੰਘ ਦਿਆਲ ਕੈਨੇਡਾ ਤੇ ਸਮੂਹ ਦਿਆਲ ਪਰਿਵਾਰ, ਪ੍ਰਬੰਧਕ ਕਮੇਟੀ, ਸਮੂਹ ਗ੍ਰਾਮ ਪੰਚਾਇਤ, ਸਮੂਹ ਨਗਰ ਵਾਸੀ ਤੇ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਪਿੰਡ ਕੋਟਪਤੀ ਤੋਂ ਭੀਣ ਨੂੰ ਜਾਂਦੀ ਸੜਕ ਦੇ ਨਜ਼ਦੀਕ ਸ਼ਰਧਾ ਪੂਰਵਕ ਕਰਵਾਇਆ ਗਿਆ | ਸਾਲਾਨਾ ਜੋੜ ਮੇਲੇ ਦੀ ਸ਼ੁਰੂਆਤ 'ਤੇ 28 ਮਈ ਨੂੰ ਚਾਦਰ ਤੇ ਝੰਡੇ ਦੀ ਰਸਮ ਅਦਾ ਕੀਤੀ ਗਈ ਅਤੇ ਸ਼ਾਮ ਨੂੰ ਚਿਰਾਗ ਰੌਸ਼ਨ ਕੀਤੇ ਗਏ | ਇਸ ਦੌਰਾਨ ਸ਼ਾਮ ਨੂੰ ਸੋਨੂੰ ਤੇ ਪ੍ਰੇਮ ਦੀ ਪਾਰਟੀ ਵਲੋਂ ਕਵਾਲੀਆਂ ਅਤੇ ਨਕਲਾਂ ਜੀਆ ਖਾਨ ਦੀ ਪਾਰਟੀ ਵਲੋਂ ਪੇਸ਼ ਕੀਤੀਆਂ ਗਈਆਂ | 29 ਮਈ ਨੂੰ ਸਵੇਰੇ 11 ਵਜੇ ਤੋਂ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਗਾਇਕ ਸੋਨੀ ਸਰੋਆ, ਧਰਮਵੀਰ ਸ਼ੌਂਕੀ ਵਲੋਂ ਆਪਣਾ ਰੰਗਾ ਰੰਗ ਸਟੇਜ ਪ੍ਰੋਗਰਾਮ ਪੇਸ਼ ਕਰਕੇ ਦਰਸ਼ਕਾਂ ਦਾ ਮਨੋਰੰਜਨ ਕੀਤਾ | ਆਖਰ ਵਿਚ ਪੰਜਾਬ ਦੇ ਮਸ਼ਹੂਰ ਗਾਇਕ ਸੁੱਚਾ ਰੰਗੀਲਾ ਮਨਦੀਪ ਮੈਂਡੀ ਦੀ ਜੋੜੀ ਨੇ ਆਪਣੇ ਨਵੇਂ ਅਤੇ ਪੁਰਾਣੇ ਗੀਤਾਂ ਰਾਹੀਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਕੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ਗਿਆ | ਇਸ ਦੌਰਾਨ ਪੀਰਾਂ ਦੇ ਅਸਥਾਨ 'ਤੇ ਪਹੁੰਚੇ ਮਹਾਂਪੁਰਸ਼ ਬਾਬਾ ਦਰਸ਼ਨ ਸਿੰਘ ਪੱਲੀ ਝਿੱਕੀ ਵਾਲੇ, ਬਾਬਾ ਸੋਹਣ ਸਿੰਘ ਦੇਨੋਵਾਲ ਕਲਾਂ ਵਾਲੇ, ਬਾਬਾ ਮਦਨ ਸ਼ਾਹ ਭੀਣ ਵਾਲੇ ਅਤੇ ਚੈਂਚਲ ਰਾਮ ਪੱਲੀ ਝਿੱਕੀ ਵਾਲਿਆਂ ਆਪਣੀ ਹਾਜ਼ਰੀ ਲਗਵਾ ਕੇ ਸੰਗਤਾਂ ਨੂੰ ਅਸ਼ੀਰਵਾਦ ਦਿੱਤਾ | ਇਸ ਸਟੇਜ ਦੀ ਸੇਵਾ ਐਂਕਰ ਰਾਮ ਸਿੰਘ ਪੱਲੀ ਝਿੱਕੀ ਅਤੇ ਮਨਜੀਤ ਸਿੰਘ ਲੱਲੀਆਂ ਨੇ ਬਾਖੂਬੀ ਨਿਭਾਈ ਗਈ | ਇਸ ਪ੍ਰੋਗਰਾਮ 'ਚ ਟੈਂਟ ਦੀ ਸੇਵਾ ਨਿਊ ਜਨਤਾ ਟੈਟ ਵਾਲੇ, ਦਾਰਾ ਸਾਊਾਡ ਬੰਗਾਂ ਵਾਲੇ, ਹਲਵਾਈ ਦੀ ਸੇਵਾ ਚਮਨ ਲਾਲ ਕੋਟ ਪੱਤੀ ਤੇ ਲਾਈਵ ਨਾਈਨ ਐਕਸ ਪੰਜਾਬ ਵਲੋ ਕੀਤੀ ਗਈ | ਉਪਰੰਤ ਦੋ ਦਿਨਾਂ ਮੇਲੇ ਦੌਰਾਨ ਪਹੁੰਚੀਆਂ ਸੰਗਤਾਂ ਦੀ ਠੰਢੇ ਮਿੱਠੇ ਜਲ ਤੇ ਲੰਗਰਾਂ ਦੀ ਅਤੁੱਟ ਸੇਵਾ ਕੀਤੀ ਗਈ | ਇਸ ਮੌਕੇ ਬਲਜਿੰਦਰ ਸਿੰਘ ਬਿੱਲਾ ਕੈਨੇਡਾ, ਨਰੇਸ਼ ਕੁਮਾਰ ਯੂ. ਕੇ., ਭੱਜਲ ਗੁਰਨਾਮ ਬੰਗਾ ਪੰਚ, ਬਲਵੀਰ ਸਿੰਘ ਦਿਆਲ, ਦਿਲਬਾਗ ਸਿੰਘ ਫੌਜੀ, ਦਿਆਲ, ਸੁਰਜੀਤ ਰਾਮ, ਸਰਪੰਚ ਬੀਬੀ ਮਹਿੰਦਰ ਕੌਰ ਦਿਆਲ, ਅਮਰਜੀਤ ਸਿੰਘ ਸਹੋਤਾ, ਸਤਪਾਲ ਬੰਗਾ, ਸੰਤ ਰਾਮ ਬੰਗਾ, ਬਲਵੀਰ ਰਾਮ ਬੰਗਾ, ਸਤੀਸ਼ ਕੁਮਾਰ ਬੰਗਾ, ਜੱਸਾ ਬਾਬਾ ਪਰਲੀ ਚੱਕ, ਕੁਲਵਿੰਦਰ ਕੌਰ ਪੰਚ, ਮਨਜਿੰਦਰ ਖੰਨਾ ਪੰਚ, ਅਸ਼ਰ ਸਿੰਘ, ਜਵੇਦਾ ਸ਼ੇਰਪੁਰ, ਬਲਕਾਰ ਸਿੰਘ ਸਾਬਕਾ ਸਰਪੰਚ ਪੱਲੀ ਝਿੱਕੀ, ਹਰਨੇਕ ਸਿੰਘ ਬਿੱਟਾ ਚੌਹੜਾ, ਮਲਕੀਤ ਸਿੰਘ, ਪ੍ਰੇਮ ਲਾਲ, ਕੇਵਲ ਚੰਦ, ਹਰਨੇਕ ਚੰਦ, ਮਨੀਸ਼, ਬਲਵੀਰ ਸਿੰਘ ਬੈਂਸ, ਮਨਿੰਦਰ ਸਿੰਘ ਦਿਆਲ, ਰਕੇਸ਼ ਕੁਮਾਰ ਢੇਸੀ, ਸਤਵਿੰਦਰ ਸਿੰਘ ਬੱਧਣ, ਭੱਜਲ, ਪ੍ਰਦੀਪ ਸਿੰਘ, ਲੁਭਾਇਆ ਰਾਮ ਅਤੇ ਸੇਵਾਦਾਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੇਵਾ ਮੁਕਤ ਹੋਏ ਇੰਸਪੈਕਟਰ ਸਤਨਾਮ ਸਿੰਘ ਦੀ ਵਿਦਾਇਗੀ ਮੌਕੇ ਬੰਗਾ ਵਿਖੇ ਸਮਾਗਮ ਕਰਵਾਇਆ ਅਗਲੀ ਖ਼ਬਰ ਰੋਟਰੀ ਕਲੱਬ ਬੰਗਾ ਗ੍ਰੀਨ ਦਾ ਮਾਨਵਤਾ ਦੀ ਸੇਵਾ ਪ੍ਰਤੀ ਪ੍ਰੇਰਣਾਦਾਇਕ ਉਪਰਾਲਾ-ਡਾ. ਸੁਖਵਿੰਦਰ ਸੁੱਖੀ
Ad Position 24