ਬੰਗਾ, 1 ਜੂਨ (ਧਰਮਵੀਰ ਪਾਲ) - ਮਾਤਾ ਸੀਤਲਾ ਮੰਦਰ ਪ੍ਰਬੰਧਕ ਕਮੇਟੀ ਹੀਉਂ ਰੋਡ ਬੰਗਾ ਅਤੇ ਸਰਬ ਹਿਤਕਾਰੀ ਲੋਕ ਭਲਾਈ ਸੇਵਾ ਸੰਮਤੀ ਵੈਲਫੇਅਰ ਸੋਸਾਇਟੀ ਬੰਗਾ ਦੇ ਸਾਂਝੇ ਉਦਮ ਸਦਕਾ ਮਾਤਾ ਸੀਤਲਾ ਮੰਦਰ ਹੀਉਂ ਰੋਡ ਬੰਗਾ ਦੇ ਪ੍ਰਧਾਨ ਬਾਬਾ ਦਵਿੰਦਰ ਕੌੜਾ ਅਤੇ ਬਾਬਾ ਸੁੱਧ ਸਿੰਘ ਟੂਸੇ ਵਾਲਿਆਂ ਦੀ ਅਗਵਾਈ ਹੇਠ ਸ਼੍ਰੀ ਬੱਦਰੀ ਨਾਥ, ਸ਼੍ਰੀ ਕੇਦਾਰ ਨਾਥ ਅਤੇ ਸ਼੍ਰੀ ਹੇਮਕੁੰਟ ਸਾਹਿਬ ਦੇ ਰਸਤੇ ਵਿੱਚ ਆਉਣ ਜਾਣ ਵਾਲੀ ਸੰਗਤ ਲਈ ਲੰਗਰਾਂ ਦੀ ਰਸਦ ਦਾ ਟਰੱਕ ਰਵਾਨਾ ਕੀਤਾ ਗਿਆ | ਇਸ ਮੌਕੇ ਬਾਬਾ ਦਵਿੰਦਰ ਕੌੜਾ ਅਤੇ ਬਾਬਾ ਸੁੱਧ ਸਿੰਘ ਟੂਸੇ ਵਾਲਿਆਂ ਨੇ ਦੱਸਿਆ ਕਿ ਲੰਗਰਾਂ ਅਤੇ ਹੋਰ ਲੋੜਵੰਦ ਵਸਤੂਆਂ ਭੇਜਣ ਦਾ ਇਹ ਤੀਸਰਾ ਟਰੱਕ ਹੈ ਜਿਸਨੂੰ ਸਮੂਹ ਸੰਗਤ ਦੇ ਸਹਿਯੋਗ ਨਾਲ ਲੰਗਰਾਂ ਵਾਲੇ ਸਥਾਨਾਂ 'ਤੇ ਭੇਜਿਆ ਜਾ ਰਿਹਾ ਹੈ | ਉਹਨਾਂ ਅੱਗੇ ਦੱਸਿਆ ਕਿ ਇਹਨਾਂ ਸੰਸਥਾਵਾਂ ਵਲੋਂ ਹਜ਼ਾਰਾਂ ਹੀ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕਰਵਾਏ ਹਨ ਜਿਸ ਵਿੱਚ ਕੋਈ ਧਰਮ, ਕੋਈ ਜਾਤ ਅਤੇ ਹੋਰ ਕੋਈ ਫਿਰਕਾ ਕਬੀਲਾ ਨਹੀਂ ਦੇਖਿਆ ਜਾਂਦਾ | ਉਹਨਾਂ ਦਾਨੀ ਸੱਜਣਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਦਾਨ ਕਰਨ ਵਾਲਿਆਂ ਦੀ ਕੋਈ ਕਮੀ ਨਹੀਂ, ਨਿਰਸਵਾਰਥ ਹੋ ਕੇ ਕੀਤੇ ਕਾਰਜ ਹਮੇਸ਼ਾਂ ਸਮਾਜ ਵਿੱਚ ਚੰਗਾ ਸੁਨੇਹਾ ਦੇ ਕੇ ਜਾਂਦੇ ਹਨ | ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਡਿਤ ਲੁਕੇਂਦਰ ਦੱਤ ਚਮੋਲੀ, ਬਾਬਾ ਸੁਧ ਸਿੰਘ ਟੂਸੇ ਵਾਲੇ, ਮੁੱਖ ਸੇਵਾਦਾਰ ਬਾਬਾ ਦਵਿੰਦਰ ਕੌੜਾ, ਪੰਡਿਤ ਕੁਸ਼ਮਾਕਰ ਭਾਰਦਵਾਜ, ਪੰਡਿਤ ਕੁਸਮਾਕਰ ਜਗੂੜੀ ਪੁਜਾਰੀ ਸੀਤਲਾ ਮਾਤਾ ਮੰਦਰ, ਹਿੰਮਤ ਤੇਜਪਾਲ ਐਮ.ਸੀ, ਮੁਕੇਸ਼ ਖੋਸਲਾ, ਜਸਵਿੰਦਰ ਸਿੰਘ ਮਾਨ ਐਮ.ਸੀ, ਵਿਨੋਦ ਅਨੰਦ, ਵਿਸ਼ਾਲ ਗਰੋਵਰ, ਸੋਨੂ ਅਨੰਦ, ਅਜੇ ਕੁਮਾਰ, ਮਨਜਿੰਦਰ ਸਿੰਘ, ਮਨੀਸ਼ ਚੁੱਘ, ਨਰਿੰਦਰ ਮਾਹੀ, ਜਸਕਰਨ ਸਿੰਘ ਜੱਸੀ, ਰਮਨਦੀਪ, ਸੁਖਕਰਨ, ਹਿੰਮਤ ਕੁਮਾਰ ਹਰਵਿੰਦਰ ਸਿੰਘ, ਰਕੇਸ਼ ਆਨੰਦ, ਕਰਨ ਆਨੰਦ ਆਦਿ ਹਾਜ਼ਰ ਸਨ |