ਪੱਲੀ ਝਿੱਕੀ, 1 ਜੂਨ (ਕੁਲਦੀਪ ਸਿੰਘ ਪਾਬਲਾ)-ਬਾਬਾ ਸ਼ਾਹ ਕਮਾਲ, ਬਾਬਾ ਚਾਊ, ਬਾਬਾ ਜਤੀ, ਬਾਬਾ ਕਾਬਲੀ ਦੇ ਝਿੱੜੀ ਅਸਥਾਨ ਪਿੰਡ ਪੱਲੀ-ਝਿੱਕੀ ਵਿਖੇ ਗੱਦੀ ਨਸ਼ੀਨ ਬਾਬਾ ਦਰਸ਼ਨ ਸਿੰਘ ਅਤੇ ਭਗਤ ਸੀਤਲ ਸਿੰਘ ਹਲਵਾਈ ਸਮੂਹ ਪ੍ਰਬੰਧਕ ਕਮੇਟੀ, ਸਮੂਹ ਗ੍ਰਾਮ ਪੰਚਾਇਤ, ਸਮੂਹ ਨਗਰ ਨਿਵਾਸੀ, ਸਮੂਹ ਪੱਤੀ ਕੋਟ ਦੇ ਨਗਰ ਨਿਵਾਸੀ, ਸਮੂਹ ਨੌਜਵਾਨਾਂ ਅਤੇ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਸ਼ਰਧਾ ਪੂਰਵਕ ਧੂਮ-ਧਾਮ ਨਾਲ ਚਾਰ ਰੋਜ਼ਾ ਸਾਲਾਨਾ ਜੋੜ ਮੇਲਾ ਕਰਵਾਇਆ | ਮੇਲੇ ਦੇ ਆਖਰੀ ਦਿਨ ਮਸ਼ਹੂਰ ਕਲਾਕਾਰ ਨਿਰਮਲ ਨਿੰਮਾ ਨੇ ਸਟੇਜ ਪ੍ਰੋਗਰਾਮ 'ਚ ਦਰਸ਼ਕਾਂ ਦਾ ਮਨੋਰੰਜਨ ਕੀਤਾ | ਇਸ ਗਾਇਕ ਦੀ ਸੇਵਾ ਹਰਪਾਲ ਸਿੰਘ ਪਾਲਾ ਬਡਵਾਲ, ਅਮਰੀਕ ਸਿੰਘ ਬਡਵਾਲ ਟਰਾਂਸਪੋਰਟ ਸਪੁੱਤਰ ਸਵਾ: ਚਰਨ ਸਿੰਘ ਦੇ ਪਰਿਵਾਰ ਵਲੋਂ ਸੇਵਾ ਕੀਤੀ ਗਈ | ਆਖਰ ਵਿਚ ਪੰਜਾਬ ਦੇ ਮਸ਼ਹੂਰ ਗਾਇਕ ਪੰਮਾ ਡੂੰਮੇਵਾਲ ਦੀ ਪਾਰਟੀ ਵਲੋਂ ਸਟੇਜ ਪ੍ਰੋਗਰਾਮ ਦੌਰਾਨ ਸੱਭਿਆਚਾਰਕ ਗੀਤਾਂ ਰਾਹੀਂ ਪ੍ਰੋਗਰਾਮ ਪੇਸ਼ ਕਰਕੇ ਦਰਸ਼ਕਾਂ ਦਾ ਮਨੋਰੰਜਨ ਕੀਤਾ | ਇਸ ਦੌਰਾਨ ਗੱਦੀ ਨਸ਼ੀਨ ਬਾਬਾ ਦਰਸ਼ਨ ਸਿੰਘ ਤੇ ਭਗਤ ਸੀਤਲ ਸਿੰਘ ਹਲਵਾਈ, ਸਤਵੀਰ ਸਿੰਘ ਪੱਲੀ ਝਿੱਕੀ, ਸਰੂਪ ਸਿੰਘ ਸਰਪੰਚ, ਸਾਬਕਾ ਸਰਪੰਚ ਬਲਕਾਰ ਸਿੰਘ, ਹਰਪਾਲ ਸਿੰਘ ਬਡਵਾਲ, ਮਨਜਿੰਦਰ ਸਿੰਘ ਬਿੰਦੀ, ਅਮਰੀਕ ਸਿੰਘ ਬਡਵਾਲ ਟਰਾਂਸਪੋਰਟ, ਜਰਨੈਲ ਸਿੰਘ ਪੱਲੀ ਝਿੱਕੀ, ਕਰਨੈਲ ਸਿੰਘ ਕੈਨੇਡਾ ਅਤੇ ਸਮੂਹ ਕਮੈਟੀ ਮੈਬਰਾਂ ਨੇ ਦੋਵੇਂ ਗਾਇਕਾਂ ਦਾ ਸਨਮਾਨ ਗਿਆ | ਮੇਲੇ ਨੂੰ ਨੇਪਰੇ ਚਾੜ੍ਹਨ ਲਈ ਐਨ. ਆਰ. ਆਈ. ਵੀਰਾਂ ਵਲੋਂ ਆਪਣੀ ਕਮਾਈ 'ਚੋਂ ਦਸਵੰਧ ਕੱਢ ਕੇ ਆਪਣਾ ਲੰਗਰਾਂ ਵਿਚ ਯੋਗਦਾਨ ਪਾਇਆ | ਜੋੜ ਮੇਲੇ ਆਖਰੀ ਦਿਨ ਸਟੇਜ ਦੀ ਸੇਵਾ ਐਂਕਰ ਲਾਲ ਸਿੰਘ ਪੱਲੀ ਝਿੱਕੀ ਵਲੋਂ ਕੀਤੀ ਗਈ | ਇਸ ਦੌਰਾਨ ਸਮੂਹ ਸੇਵਾਦਾਰਾ ਵਲੋਂ ਮੇਲੇ 'ਚ ਸਹਿਯੋਗ ਦਿੱਤਾ ਗਿਆ | ਉਪਰੰਤ ਬਾਬਾ ਦਰਸ਼ਨ ਸਿੰਘ ਨੇ ਪਤਵੰਤੇ ਸੱਜਣਾਂ ਤੇ ਸੰਗਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਬਾਬਾ ਦਰਸ਼ਨ ਸਿੰਘ, ਭਗਤ ਸੀਤਲ ਸਿੰਘ ਹਲਵਾਈ, ਸਰਪੰਚ ਸਰੂਪ ਸਿੰਘ, ਸਤਵੀਰ ਸਿੰਘ ਪੱਲੀ ਝਿੱਕੀ, ਜਰਨੈਲ ਸਿੰਘ ਪੱਲੀ ਝਿੱਕੀ, ਅਮਰੀਕ ਸਿੰਘ ਬਡਵਾਲ ਟਰਾਂਸਪੋਟਰ, ਕਰਨੈਲ ਸਿੰਘ ਬਾਬਿਆਂ ਦਾ ਕੈਨੇਡਾ, ਹਰਪਾਲ ਸਿੰਘ ਪਾਲਾ ਬਲਵਾਲ, ਮਨਜਿੰਦਰ ਸਿੰਘ ਬਿੰਦੀ ਦਲਾਲਾਂ ਦਾ, ਜਸਵਿੰਦਰ ਸਿੰਘ ਇਟਲੀ, ਪਰਮਜੀਤ ਸਿੰਘ ਪੰਮੀ, ਹਰਭਜਨ ਸਿੰਘ ਠੇਕਦਾਰ, ਸਰੂਪ ਸਿੰਘ ਇਟਲੀ, ਜਰਨੈਲ ਸਿੰਘ ਜੈਲਾ, ਅਮਨਪ੍ਰੀਤ ਸਿੰਘ, ਕਸ਼ਮੀਰ ਸਿੰਘ, ਜਰਨੈਲ ਸਿੰਘ ਰਾਣਾ, ਬਗੀਰਥ ਲਾਲ ਸਾਹਿਲ ਸਟੂਡੀਓ, ਸੁਖਵਿੰਦਰ ਸਿੰਘ ਪਾਬਲਾ, ਸਤਨਾਮ ਸਿੰਘ ਠੇਕਦਾਰ, ਸੁਖਵਿੰਦਰ ਸਿੰਘ ਕਾਲਾ ਨਵਾ ਸ਼ਹਿਰ, ਅਸ਼ੋਕ ਕੁਮਾਰ ਸੋਨੂੰ, ਕੁਲਦੀਪ ਸਿੰਘ ਦੀਪਾ, ਫੋਜੀ ਸੂਰਾਪੁਰ ਤੇ ਸਮੂਹ ਸੇਵਾਦਾਰ ਆਦਿ ਹਾਜ਼ਰ ਸਨ |