12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਮਾਸਟਰ ਦੇਸ ਰਾਜ ਦੀ ਸੇਵਾ ਮੁਕਤੀ 'ਤੇ ਸਮਾਗਮ

Ad Position 21
No active advertisement
ਅਜੀਤ ਡੈਸਕ 02-06-2026
ਘੁੰਮਣਾਂ, 1 ਜੂਨ (ਮਹਿੰਦਰਪਾਲ ਸਿੰਘ)-ਪਿੰਡ ਮਾਂਗਟ ਦੇ ਮਾਸਟਰ ਦੇਸ ਰਾਜ ਜੋ ਫਗਵਾੜਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੋਂ ਸੇਵਾ ਮੁਕਤ ਹੋਏ | ਉਨ੍ਹਾਂ ਇਸ ਖੁਸ਼ੀ 'ਚ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਧਾਰਮਿਕ ਸਮਾਗਮ ਕਰਵਾਇਆ | ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਕੀਰਤਨੀ ਜਥਾ ਫਗਵਾੜਾ ਵਾਲਿਆਂ ਨੇ ਗੁਰੂ ਰਵਿਦਾਸ ਜੀ ਦੇ ਸ਼ਬਦ ਗਾਇਨ ਕੀਤੇ | ਸੇਵਾ ਮੁਕਤੀ ਸਮਾਗਮ 'ਤੇ ਬੁਲਾਰੇ ਚੌਧਰੀ ਮੋਹਣ ਲਾਲ ਸਾਬਕਾ ਵਿਧਾਇਕ ਬੰਗਾ ਤੇ ਕਮਲਜੀਤ ਬੰਗਾ ਕਾਂਗਰਸੀ ਆਗੂ ਨੇ ਕਿਹਾ ਕਿ ਮਾਸਟਰ ਦੇਸ ਰਾਜ ਮਿਹਨਤੀ ਤੇ ਮਿਲਣਸਾਰ ਵਿਅਕਤੀ ਹਨ | ਉਨ੍ਹਾਂ ਨੇ ਪੜ੍ਹਾਈ ਦੇ ਨਾਲ-ਨਾਲ ਸਮਾਜ ਭਲਾਈ ਕੰਮਾਂ 'ਚ ਵੱਧ ਚੜ੍ਹ ਕੇ ਹਿੱਸਾ ਲਿਆ | ਮਾਸਟਰ ਦੇਸ ਰਾਜ ਨੂੰ ਵੱਖ-ਵੱਖ ਸ਼ਖ਼ਸੀਅਤਾਂ ਨੇ ਤੋਹਫੇ ਦੇ ਕੇ ਸਨਮਾਨਿਤ ਕੀਤਾ | ਮਾਸਟਰ ਦੇਸ ਰਾਜ ਨੇ ਆਏ ਸੱਜਣਾਂ ਦਾ ਧੰਨਵਾਦ ਕੀਤਾ | ਇਸ ਮੌਕੇ ਚੌਧਰੀ ਮੋਹਣ ਲਾਲ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਿਮਲਾ ਦੇਵੀ, ਸਰਪੰਚ ਤੀਰਥਾ ਰਾਣੀ, ਜਥੇਦਾਰ ਸੁਰਜੀਤ ਸਿੰਘ, ਨਵਦੀਪ ਸਿੰਘ ਅਨੋਖਰਵਾਲ, ਜੱਗਾ ਪਹਿਲਵਾਨ, ਸਾਬਕਾ ਇੰਸਪੈਕਟਰ ਬਲਵਿੰਦਰ ਸਿੰਘ, ਜਗਦੀਸ਼ ਘੁੰਮਣ, ਹੁਸਨ ਸਿੰਘ ਘੁੰਮਣ ਕਾਂਗਰਸੀ ਆਗੂ, ਰੇਸ਼ਮ ਸਿੰਘ ਘੁੰਮਣ, ਯੋਗੇਸ਼ ਕੁਮਾਰ ਬਿੱਟੂ, ਸੁਰਜੀਤ ਸਿੰਘ, ਲੇਖ ਰਾਜ, ਬਲਵਿੰਦਰ ਚੰਦ, ਪਰਮਜੀਤ ਕੌਰ, ਸਾਬਕਾ ਚੇਅਰਮੈਨ ਤੀਰਥ ਸਿੰਘ, ਗੁਰਮਿੰਦਰ ਸਿੰਘ ਘੁੰਮਣ, ਬਿੰਦਾ ਘੁੰਮਣ, ਪਿ੍ੰਸੀਪਲ ਇੰਦਰਜੀਤ ਕੌਰ, ਰਮਨਦੀਪ ਸਿੰਘ, ਦਲਵੀਰ ਸਿੰਘ, ਹਰੀ ਕ੍ਰਿਸ਼ਨ, ਜਸਬੀਰ ਕੌਰ, ਮਨਜੀਤ ਕੌਰ ਡੀ. ਪੀ., ਸੁਰਿੰਦਰ ਸਿੰਘ ਮਾਂਗਟ, ਸ਼ਿੰਦਾ ਡੀ. ਜੇ., ਚੈਨ ਰਾਮ, ਪਿ੍ੰਸੀਪਲ ਹਰਭਜ ਰਾਮ ਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਝਿੜੀ ਅਸਥਾਨ ਪੱਲੀ-ਝਿੱਕੀ ਵਿਖੇ ਜੋੜ ਮੇਲਾ ਅਭੁੱਲ ਯਾਦਾਂ ਛੱਡਦਾ ਹੋਇਆ ਸਮਾਪਤ ਸਟੇਜੀ ਪ੍ਰੋਗਰਾਮ ਦੇ ਆਖਰੀ ਦਿਨ ਪੰਮਾ ਡ... ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਬਾਦਲ ਹੀ ਪੰਜਾਬ ਵਾਸੀਆਂ ਦੀ ਹਿਤੈਸ਼ੀ ਪਾਰਟੀ ਹੈ-ਖੰਡੂਪੁਰ
Ad Position 24