06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਫੈਕਟਰੀ 'ਚ ਡਿਊਟੀ ਕਰਨ ਉਪਰੰਤ ਵਾਪਸ ਘਰ ਪਹੁੰਚਣ 'ਤੇ ਨੌਜਵਾਨ ਦੀ ਹਾਲਤ ਵਿਗੜਣ ਕਾਰਨ ਮੌਤ ਮਾਪਿਆਂ ਨੇ ਫੈਕਟਰੀ 'ਚ ਨੌਜਵਾਨ ਨੂੰ ਜ਼ਹਿਰੀਲੀ ਦਵਾਈ ਚੜ੍ਹਨ ਦਾ ਖਦਸ਼ਾ ਕੀਤਾ ਜ਼ਾਹਰ

Ad Position 21
No active advertisement
ਅਜੀਤ ਡੈਸਕ 03-06-2026
ਕਾਠਗੜ੍ਹ, 2 ਜੂਨ (ਹਰਸਿਮਰਨ ਜੋਤ ਸਿੰਘ ਕਲੇਰ)-ਕਾਠਗੜ੍ਹ ਦੇ ਨੇੜਲੇ ਪਿੰਡ ਜੀਉਵਾਲ ਦਾ ਇਕ 22 ਸਾਲਾ ਨੌਜਵਾਨ ਜੋ ਨਿੱਜੀ ਫੈਕਟਰੀ ਵਿਚ ਕੰਮ ਕਰਦਾ ਸੀ | ਜਦੋਂ ਉਹ ਫੈਕਟਰੀ ਤੋਂ ਆਪਣੀ ਡਿਊਟੀ ਖਤਮ ਕਰਕੇ ਆਪਣੇ ਘਰ ਪਹੁੰਚਿਆ ਤਾਂ ਅਚਾਨਕ ਉਸ ਨੌਜਵਾਨ ਦੀ ਸਿਹਤ ਵਿਗੜਨ ਕਾਰਨ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ | ਮਿ੍ਤਕ ਦੀ ਪਛਾਣ ਸ਼ਨੀ ਕੁਮਾਰ ਪੁੱਤਰ ਰਾਜੇਸ਼ ਕੁਮਾਰ ਵਾਸੀ ਜੀਉਵਾਲ ਥਾਣਾ ਕਾਠਗੜ੍ਹ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਜੋਂ ਹੋਈ ਹੈ, ਜੋ ਪਿਛਲੇ ਕਰੀਬ 6-7 ਮਹੀਨਿਆਂ ਤੋਂ ਇਕ ਨਿੱਜੀ ਫੈਕਟਰੀ 'ਚ ਕੰਮ ਕਰ ਰਿਹਾ ਸੀ | ਜਾਣਕਾਰੀ ਅਨੁਸਾਰ 31 ਮਈ ਨੂੰ ਨਾਈਟ ਡਿਊਟੀ ਕਰਨ ਤੋਂ ਬਾਅਦ ਜਦੋਂ ਉਹ ਸਵੇਰੇ ਕਰੀਬ 6 ਵਜੇ ਘਰ ਪਰਤਿਆ, ਤਾਂ ਉਸ ਦੀ ਤਬੀਅਤ ਕਾਫੀ ਖਰਾਬ ਹੋ ਗਈ | ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਤੁਰੰਤ ਰੋਪੜ ਦੇ ਨਿੱਜੀ ਹਸਪਤਾਲ ਲਿਜਾਕੇ ਇਲਾਜ ਦਾਖਲ ਕਰਵਾਇਆ ਪਰ ਮੰਗਲਵਾਰ ਸਵੇਰੇ 5:30 ਵਜੇ ਉਸ ਦੀ ਮੌਤ ਹੋ ਗਈ | ਇਸ ਦੁਖਦਾਈ ਘਟਨਾ ਦੀ ਖਬਰ ਮਿਲਦਿਆਂ ਹੀ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਤੋਂ ਇਲਾਵਾ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ, ਜਿਨ੍ਹਾਂ 'ਚ ਪੰਡਿਤ ਬਾਲ ਕਿ੍ਸ਼ਨ, ਸਾਬਕਾ ਸਰਪੰਚ ਗਿਆਨ ਸਿੰਘ ਹੈਡੋਂਬੇਟ, ਨੰਬਰਦਾਰ ਬਲਵੀਰ ਸਿੰਘ, ਸਾਬਕਾ ਸਰਪੰਚ ਸੁੱਚਾ ਸਿੰਘ, ਮਨਮੋਹਨ ਸਿੰਘ, ਮਨੋਹਰ ਲਾਲ, ਕਰਨੈਲ ਸਿੰਘ ਭੱਲਾ, ਕਰਨ ਸਿੰਘ ਰਾਣਾ, ਰਾਮ ਸਰੂਪ ਸ਼ਰਮਾ, ਮਦਨ ਸ਼ਰਮਾ, ਸਰਪੰਚ ਬਲਵੀਰ ਸਿੰਘ ਭੰਗੂ, ਕਿਸ਼ਨਪੁਰ ਦੇ ਸਰਪੰਚ ਨਰੇਸ਼ ਸ਼ਰਮਾ, ਤਿਲਕ ਰਾਜ ਸਮੇਤ ਵੱਡੀ ਗਿਣਤੀ ਵਿਚ ਲੋਕ ਮਿ੍ਤਕ ਦੇ ਘਰ ਪਹੁੰਚੇ | ਮਿ੍ਤਕ ਸ਼ਨੀ ਕੁਮਾਰ ਦੇ ਪੀੜਤ ਮਾਪਿਆਂ ਨੇ ਇਸ ਸੰਬੰਧੀ ਪੁਲਿਸ ਕੋਲ ਆਪਣੇ ਬਿਆਨ ਦਰਜ ਕਰਵਾਉਂਦਿਆਂ ਗੰਭੀਰ ਦੋਸ਼ ਲਗਾਏ ਹਨ | ਉਨ੍ਹਾਂ ਦਾ ਕਹਿਣਾ ਹੈ ਕਿ ਜਿਸ ਨਿੱਜੀ ਫੈਕਟਰੀ ਵਿਚ ਉਨ੍ਹਾਂ ਦਾ ਪੁੱਤਰ ਕੰਮ ਕਰਦਾ ਸੀ, ਉੱਥੇ ਕੰਮ ਦੇ ਦੌਰਾਨ ਉਸ ਨੂੰ ਕੋਈ ਜ਼ਹਿਰੀਲੀ ਦਵਾਈ ਚੜ੍ਹ ਗਈ, ਜਿਸ ਕਾਰਨ ਉਸ ਦੀ ਹਾਲਤ ਬੇਹੱਦ ਨਾਜ਼ੂਕ ਹੋ ਗਈ ਅਤੇ ਆਖਰਕਾਰ ਮੰਗਲਵਾਰ ਸਵੇਰੇ ਉਸ ਨੇ ਦਮ ਤੋੜ ਦਿੱਤਾ | ਪੀੜਤ ਪਰਿਵਾਰ ਨੇ ਪ੍ਰਸ਼ਾਸਨ ਤੇ ਪੁਲਿਸ ਪਾਸੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਇਸ ਪੂਰੇ ਮਾਮਲੇ ਦੀ ਬਰੀਕੀ ਤੇ ਡੂੰਘਾਈ ਨਾਲ ਉੱਚ ਪੱਧਰੀ ਜਾਂਚ ਕੀਤੀ ਜਾਵੇ | ਦੂਜੇ ਪਾਸੇ, ਜਦੋਂ ਇਸ ਪੂਰੇ ਮਾਮਲੇ ਨੂੰ ਲੈ ਕੇ ਸਥਾਨਕ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਵਲੋਂ ਮਿ੍ਤਕ ਨੌਜਵਾਨ ਦੀ ਮਿ੍ਤਕ ਦੇਹ ਦਾ ਪੋਸਟਮਾਰਟਮ ਕਰਵਾ ਕੇ ਮਿ੍ਤਕ ਦੇ ਮਾਪਿਆਂ ਨੂੰ ਸੌਂਪ ਦਿੱਤਾ ਜਾਵੇਗਾ ਅਤੇ ਪੁਲਿਸ ਵਲੋਂ ਪਰਿਵਾਰ ਦੇ ਬਿਆਨ ਵੀ ਕਲਮਬੰਦ ਕਰ ਲਏ ਹਨ |
Ad Position 22
No active advertisement
ਪਿਛਲੀ ਖ਼ਬਰ 'ਆਪ' ਸਰਕਾਰ ਵਲੋਂ ਮਜੀਠੀਆ ਨੂੰ ਮੁੜ ਗਿ੍ਫ਼ਤਾਰ ਕਰਨ ਦੀ ਰਚੀ ਜਾ ਰਹੀ ਸਾਜਿਸ਼-ਹਨੀ ਟੌਂਸਾ ਅਗਲੀ ਖ਼ਬਰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕਿਸਾਨਾਂ ਨੇ ਦਿੱਤਾ ਰੋਸ ਧਰਨਾ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਦੇ ਨਾਂਅ ਦਿੱਤਾ...
Ad Position 24