ਰੱਤੇਵਾਲ, 2 ਜੂਨ (ਅਸ਼ੋਕ ਕੁਮਾਰ ਲੀਲ)-ਮੁੱਖ ਮੰਤਰੀ ਭਗਵੰਤ ਮਾਨ ਵਲੋਂ ਰੰਗਲਾ ਪੰਜਾਬ ਬਣਾਉਣ ਦੇ ਉਦੇਸ਼ ਨੂੰ ਸਫਲ ਬਣਾਉਣ ਲਈ ਹਲਕਾ ਬਲਾਚੌਰ ਦੇ ਪਿੰਡਾਂ ਵਿਚ ਵਿਕਾਸ ਦੇ ਕੰਮਾਂ ਵਿਚ ਤੇਜ਼ੀ ਆਈ | ਇਸ ਲੜੀ ਤਹਿਤ ਬੀਤੇ ਦਿਨ ਕਸਬਾ ਕਾਠਗੜ੍ਹ ਦੇ ਨਜ਼ਦੀਕ ਪਿੰਡ ਬਾਗੋਵਾਲ ਦੀ ਗ੍ਰਾਮ ਪੰਚਾਇਤ ਨੂੰ ਆਪ ਆਗੂ ਅਸ਼ੋਕ ਕਟਾਰੀਆ ਹਲਕਾ ਵਿਧਾਇਕਾ ਸ੍ਰੀਮਤੀ ਸੰਤੋਸ਼ ਕਟਾਰੀਆ ਦੇ ਪਰਿਵਾਰ ਦੇ ਮੁਖੀ ਵਲੋਂ ਪਿੰਡ ਦੇ ਵਿਕਾਸ ਕਾਰਜਾਂ ਲਈ 8 ਲੱਖ ਰੁਪਏ ਦੀ ਗ੍ਰਾਂਟ ਦਾ ਚੈੱਕ ਨਰੇਸ਼ ਬਜਾੜ ਨੂੰ ਪਿੰਡ ਦੇ ਮੁਹਤਬਰ ਵਿਅਕਤੀਆਂ ਦੀ ਹਾਜ਼ਰੀ ਵਿਚ ਦਿੱਤਾ | ਅਸ਼ੋਕ ਕਟਾਰੀਆ ਦੇ ਨਾਲ ਆਏ ਹੋਏ ਰਾਮ ਸ਼ਾਹ ਚੇਚੀ ਵਾਈਸ ਚੇਅਰਮੈਨ ਪੀ. ਏ. ਡੀ. ਬੀ. ਬਲਾਚੌਰ, ਨੰਬਰਦਾਰ ਜਸਵੀਰ ਸਿੰਘ ਘੁੰਮਣ ਬਲਾਕ ਪ੍ਰਧਾਨ ਤੇ ਸ਼ੌਂਕੀ ਭੂੰਬਲਾ ਬਲਾਕ ਪ੍ਰਧਾਨ ਦਾ ਪਿੰਡ ਵਾਸੀਆਂ ਵਲੋਂ ਭਰਵਾਂ ਸਵਾਗਤ ਕੀਤਾ | ਇਸ ਮੌਕੇ ਅਸ਼ੋਕ ਕਟਾਰੀਆ ਨੇ ਬੋਲਦਿਆਂ ਕਿਹਾ ਕਿ ਇਸ ਵਾਰ ਪੰਜਾਬ ਵਿਚ ਜੋ ਨਗਰ ਕੌਂਸਲ ਜਾਂ ਨਗਰ ਪੰਚਾਇਤ ਦੀਆਂ ਚੋਣਾਂ ਵਿਚ ਜੋ ਆਮ ਆਦਮੀ ਪਾਰਟੀ ਨੇ ਹੂੰਝਾ ਫੇਰ ਜਿੱਤ ਪ੍ਰਾਪਤ ਕੀਤੀ ਹੈ ਇਹ ਭਗਵੰਤ ਮਾਨ ਵਲੋਂ ਪੰਜਾਬ ਵਿਚ ਬਿਨਾਂ ਕਿਸੇ ਮਤਭੇਦ ਤੋਂ ਵਿਕਾਸ ਦੇ ਕੰਮਾਂ ਨੂੰ ਪੰਜਾਬ ਵਾਸੀਆਂ ਨੇ ਫ਼ਤਵਾ ਦੇ ਕੇ ਇਕ ਮਿਸਾਲ ਕਾਇਮ ਕਰ ਦਿੱਤੀ | 'ਆਪ' ਦੀ ਇਸ ਸ਼ਾਨਦਾਰ ਜਿੱਤ ਨੂੰ ਦੇਖ ਕੇ ਵਿਰੋਧੀ ਬੁਖਲਾਹਟ ਵਿਚ ਆ ਗਏ ਹਨ | ਉਨ੍ਹਾਂ ਇਹ ਵੀ ਕਿਹਾ ਕਿ ਇਹ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਮੁੱਢ ਬੱਝ ਗਿਆ ਹੈ ਅਤੇ 2027 ਵਿਚ ਭਾਰੀ ਬਹੁਮੱਤ ਨਾਲ ਆਪ ਪਾਰਟੀ ਦੀ ਸਰਕਾਰ ਪੰਜਾਬ ਦੀ ਦੁਬਾਰਾ ਵਾਗਡੋਰ ਸੰਭਾਲੇਗੀ | ਅਖੀਰ ਵਿਚ ਉਨ੍ਹਾਂ ਨੇ ਪਿੰਡ ਵਾਸੀਆਂ ਤੇ ਪਚਾਇਤ ਨੂੰ ਭਰੋਸਾ ਦਿੱਤਾ ਕਿ ਤੁਹਾਡੇ ਵਲੋਂ ਇਹ ਗ੍ਰਾਂਟ ਦੇ ਪੈਸੇ ਖਰਚਣ ਤੋਂ ਬਾਅਦ ਤੁਹਾਨੂੰ ਪਿੰਡ ਦੇ ਰਹਿੰਦੇ ਵਿਕਾਸ ਦੇ ਕੰਮ ਕਰਨ ਲਈ ਹੋਰ ਵੱਧ ਤੋਂ ਵੱਧ ਗ੍ਰਾਂਟ ਦੇਣ ਲਈ ਅਸੀਂ ਵਚਨਬੱਧ ਹਾਂ | ਇਸ ਮੌਕੇ ਪਿੰਡ ਵਾਸੀ ਠੇਕੇਦਾਰ ਚੌਧਰੀ ਰਾਮ ਸਰੂਪ ਚੇਚੀ, ਮਾਸਟਰ ਮਹਿੰਦਰ ਪਾਲ ਭੂੰਬਲਾ, ਸਾਬਕਾ ਸਰਪੰਚ ਬਲਰਾਮ ਬਜਾੜ, ਨੰਬਰਦਾਰ ਸੁਖਦੇਵ ਕਾਲਾ ਖੇਪੜ, ਪ੍ਰਧਾਨ ਰਾਮ ਸ਼ਾਹ ਭੂੰਬਲਾ, ਬਲਾਕ ਸੰਮਤੀ ਮੈਂਬਰ ਪੈਨੀ ਪਹਿਲਵਾਨ, ਰਾਜਕੁਮਾਰ ਬਜਾੜ, ਨਰੇਸ਼ ਕੁਮਾਰ ਬਜਾੜ, ਮਦਨ ਲਾਲ ਖੇਪੜ, ਪੋਲਾ ਬਜਾੜ, ਨਾਜਰ ਮੈਂਬਰ ਪੰਚਾਇਤ, ਸਰਪੰਚ ਬਲਵਿੰਦਰ ਕੌਰ, ਕੰਬੀ ਪੰਚ, ਰਾਮਪਾਲ ਖੇਪੜ ਨੇ ਭਗਵੰਤ ਮਾਨ, ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ, ਅਸ਼ੋਕ ਕਟਾਰੀਆ ਤੇ ਆਈਆਂ ਹੋਈਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ |