07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਸਵ: ਸਾਰੋ ਰਾਮ ਢੰਡਾ ਝਿੰਗੜਾਂ ਦੇ ਪਰਿਵਾਰ ਦੀ ਨਿਕਲੀ ਇਕ ਲੱਖ ਦੀ ਲਾਟਰੀ

Ad Position 21
No active advertisement
ਅਜੀਤ ਡੈਸਕ 03-06-2026
ਔੜ/ਝਿੰਗੜਾਂ, 2 ਜੂਨ (ਕੁਲਦੀਪ ਸਿੰਘ ਝਿੰਗੜ)-ਸੁਨਹਿਰੀ ਪਲਾਂ ਨੂੰ ਵਧੀਆ ਬਣਾਉਣ ਲਈ ਹਰ ਇਕ ਇਨਸਾਨ ਨੂੰ ਕੋਈ ਨਾ ਕੋਈ ਸ਼ੌਂਕ ਜ਼ਰੂਰ ਹੁੰਦਾ ਹੈ | ਲੰਬੇ ਸਮੇਂ ਤੋਂ ਲਾਟਰੀ ਪਾਉਣ ਦੇ ਸ਼ੌਕੀਨ ਸਹਿਕਾਰੀ ਸਭਾ ਪਿੰਡ ਝਿੰਗੜਾਂ ਦੇ ਸਕੱਤਰ ਜਸਵਿੰਦਰ ਸਿੰਘ ਢੰਡਾ ਦੇ ਪਿਤਾ ਮਹਿੰਦਰ ਪਾਲ ਢੰਡਾ ਪੁੱਤਰ ਸਵ: ਸਾਰੋ ਰਾਮ ਢੰਡਾ ਨੂੰ ਉਦੋਂ ਖੁਸ਼ੀ ਹੋਈ ਜਦੋਂ ਉਨ੍ਹਾਂ ਨੂੰ ਇਕ ਲੱਖ ਰੁਪਏ ਦੀ ਲਾਟਰੀ ਨਿਕਲੀ | ਇਸ ਸੰਬੰਧੀ ਮਹਿੰਦਰ ਪਾਲ ਢੰਡਾ ਤੇ ਉਸ ਦੇ ਸਪੁੱਤਰ ਜਸਵਿੰਦਰ ਸਿੰਘ ਢੰਡਾ ਨੇ ਦੱਸਿਆ ਕਿ ਪਿਛਲੇ ਦਿਨੀਂ ਲਾਡੀ ਲਾਟਰੀ ਸਟਾਲ ਬੰਗਿਆਂ ਤੋਂ ਲਾਟਰੀ ਪਾਈ ਸੀ ਜਿਉਂ ਹੀ ਪਾਈ ਲਾਟਰੀ ਦਾ ਨਤੀਜਾ ਨਿਕਲਿਆ ਤਾਂ ਲਾਡੀ ਲਾਟਰੀ ਸਟਾਲ ਬੰਗਿਆਂ ਵਾਲਿਆਂ ਨੇ ਨੰਬਰ ਦੇਖ ਕੇ ਪਿੰਡ ਝਿੰਗੜਾਂ ਦੇ ਮਹਿੰਦਰ ਪਾਲ ਢੰਡਾ ਨਾਲ ਸੰਪਰਕ ਕਰਕੇ ਉਨ੍ਹਾਂ ਦੇ ਗ੍ਰਹਿ ਵਿਖੇ ਪੁੱਜ ਕੇ ਨਿਕਲੀ ਇਕ ਲੱਖ ਰੁਪਏ ਦੀ ਲਾਟਰੀ ਦੀ ਪਰਿਵਾਰ ਨੂੰ ਮੁਬਾਰਕਬਾਦ ਦਿੱਤੀ | ਇਸ ਮੌਕੇ ਸਮਾਜ ਸੇਵੀ ਸੁੱਚਾ ਸਿੰਘ ਝਿੰਗੜ ਐਲ. ਆਈ. ਸੀ., ਸਹਿਕਾਰੀ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਨਿਰਮਲ ਸਿੰਘ ਢੰਡਾ, ਸਮਸ਼ੇਰ ਸਿੰਘ ਜੈਕਸਨ ਤੇ ਪਿੰਡ ਦੇ ਪਤਵੰਤੇ ਸੱਜਣਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੂੰ ਵਧਾਈ ਦੇਣ ਲਈ ਉਨ੍ਹਾਂ ਦੇ ਗ੍ਰਹਿ ਵਿਖੇ ਪੁੱਜ ਕੇ ਪਰਿਵਾਰ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਮਹਿੰਦਰ ਪਾਲ ਢੰਡਾ ਲੰਬੇ ਸਮੇਂ ਤੋਂ ਆਪਣੀ ਕਿਸਮਤ ਨੂੰ ਅਜਮਾਉਣ ਲਈ ਹਰ ਵਾਰ ਲਾਟਰੀ ਪਾ ਕੇ ਆਪਣਾ ਸ਼ੌਂਕ ਪੂਰਾ ਕਰ ਰਹੇ ਸਨ ਤੇ ਅੱਜ ਇਸ ਨਿਕਲੀ ਲਾਟਰੀ ਨਾਲ ਉਸ ਦੀ ਕਿਸਮਤ ਦਾ ਸਿਤਾਰਾ ਜਾਗਿਆ | ਇਸ ਖੁਸ਼ੀ 'ਚ ਪਰਿਵਾਰ ਨੂੰ ਪਿੰਡ ਵਾਸੀਆਂ ਤੇ ਇਲਾਕਾ ਨਿਵਾਸੀ ਸੱਜਣਾਂ ਵਲੋਂ ਸਵ: ਸਾਰੋ ਰਾਮ ਢੰਡਾ ਦੇ ਪਰਿਵਾਰ ਨੂੰ ਵਧਾਈਆਂ ਦਿੱਤੀਆ ਜਾ ਰਹੀਆਂ ਹਨ |
Ad Position 22
No active advertisement
ਪਿਛਲੀ ਖ਼ਬਰ ਨਵਾਂਸ਼ਹਿਰ ਖੇਤਰ 'ਚ ਮੱਕੀ ਦੇ ਅਚਾਰ ਦਾ ਰੁਝਾਨ ਜ਼ੋਰਾਂ 'ਤੇ ਅਗਲੀ ਖ਼ਬਰ ਅਸ਼ੋਕ ਕਟਾਰੀਆ ਨੇ ਪਿੰਡ ਬਾਗੋਵਾਲ ਨੂੰ ਅੱਠ ਲੱਖ ਦਾ ਦਿੱਤਾ ਚੈੱਕ
Ad Position 24