25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਸਰਦਾਰੀਆਂ ਕਲੱਬ ਵਲੋਂ ਚੱਕ ਸਿੰਘਾਂ ਵਿਖੇ ਦਸਤਾਰ ਸਿਖਲਾਈ ਕੈਂਪ ਆਰੰਭ

Ad Position 21
No active advertisement
ਅਜੀਤ ਡੈਸਕ 08-06-2026
ਗੜ੍ਹਸ਼ੰਕਰ, 7 ਜੂਨ (ਧਾਲੀਵਾਲ)-ਸਰਦਾਰੀਆਂ ਕਲੱਬ ਗੜ੍ਹਸ਼ੰਕਰ ਵਲੋਂ ਮੁੱਖ ਪ੍ਰਬੰਧਕ ਯੂਥ ਆਗੂ ਰਾਜਿੰਦਰ ਸਿੰਘ ਚੱਕ ਸਿੰਘਾ ਦੀ ਉਪਰਾਲੇ ਨਾਲ ਨੌਜਵਾਨਾਂ ਨੂੰ ਸਿੱਖੀ ਨਾਲ ਜੋੜਨ ਦੇ ਉਪਰਾਲੇ ਤਹਿਤ ਇਤਿਹਾਸਕ ਗੁਰਦੁਆਰਾ ਦਮਦਮਾ ਸਾਹਿਬ ਪਾਤਿਸ਼ਾਹੀ ਛੇਵੀਂ ਪਾਤਿਸ਼ਾਹੀ ਨੌਵੀਂ ਪਿੰਡ ਚੱਕ ਸਿੰਘਾਂ-ਚੱਕ ਹਾਜੀਪੁਰ ਵਿਖੇ 5 ਦਿਨਾਂ ਦਸਤਾਰ ਸਿਖਲਾਈ ਕੈਂਪ ਆਰੰਭ ਕੀਤਾ | ਕੈਂਪ ਦੀ ਆਰੰਭਤਾ ਮੌਕੇ ਰਜਿੰਦਰ ਸਿੰਘ ਚੱਕ ਸਿੰਘਾਂ ਨੇ ਸਿਖਲਾਈ ਕੈਂਪ ਵਿਚ ਸ਼ਾਮਿਲ ਹੋਏ ਦੋ ਦਰਜਨ ਦੇ ਕਰੀਬ ਬੱਚਿਆਂ ਨੂੰ ਦਸਤਾਰ ਦੀ ਮਹੱਤਤਾ ਤੋਂ ਜਾਣੂ ਕਰਵਾਉਂਦੇ ਹੋਏ ਦਸਤਾਰ ਸਜਾ ਕੇ ਦਸਤਾਰ ਦੀ ਸ਼ਾਨ ਵਧਾਉਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਬੱਚਿਆਂ ਨੂੰ ਦਸਤਾਰ ਦੀ ਸਿਖਲਾਈ ਦੇਣ ਲਈ ਇੰਟਰਨੈਸ਼ਨਲ ਦਸਤਾਰ ਕੋਚ ਮਨਜੋਤ ਸਿੰਘ ਖਮਾਣੋਂ ਤੇ ਦਸਤਾਰ ਕੋਚ ਬਲਕਾਰ ਸਿੰਘ ਹਾਜ਼ਰ ਹੋਏ | ਕੈਂਪ ਦੇ ਪਹਿਲੇ ਦਿਨ ਦਸਤਾਰ ਕੋਚ ਮਨਜੀਤ ਸਿੰਘ ਖਮਾਣੋਂ ਤੇ ਕੋਚ ਬਲਕਾਰ ਸਿੰਘ ਨੇ ਬੱਚਿਆਂ ਨੂੰ ਦਸਤਾਰ ਸਜਾਉਣ ਲਈ ਮੁੱਢਲੀ ਸਿਖਲਾਈ ਦਿੰਦਿਆਂ ਦਸਤਾਰ ਦੀ ਮਹੱਤਤਾ ਤੋਂ ਜਾਣੂ ਕਰਵਾਇਆ ਤੇ ਬੱਚਿਆਂ ਦੇ ਦਸਤਾਰ ਸਜਾਈ |
Ad Position 22
No active advertisement
ਪਿਛਲੀ ਖ਼ਬਰ ਬਾਬਾ ਹਰਨਾਮ ਸਿੰਘ ਭੱਟੀਆਂ ਦੀ ਬਰਸੀ ਸੰਬੰਧੀ ਸਮਾਗਮ ਕੱਲ੍ਹ ਅਗਲੀ ਖ਼ਬਰ ਨਸ਼ੀਲੇ ਪਦਾਰਥਾਂ ਸਮੇਤ 2 ਕਾਬੂ
Ad Position 24