22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਪਿੰਡ ਪਹੁੰਚਣ 'ਤੇ ਖਿਡਾਰੀ ਰੋਣਿਕ ਦੇਹੜ ਦਾ ਭਰਵਾਂ ਸਵਾਗਤ

Ad Position 21
No active advertisement
ਅਜੀਤ ਡੈਸਕ 12-06-2026
ਰਾਹੋਂ, 11 ਜੂਨ (ਉਂਕਾਰ ਸਿੰਘ ਰਾਠੋਰ)-ਬੀਤੇ ਦਿਨ ਸੋਨ ਤਗਮਾ ਜਿੱਤ ਕੇ ਪਿੰਡ ਭਾਰਟਾ ਖੁਰਦ ਪਹੁੰਚਣ 'ਤੇ ਖਿਡਾਰੀ ਰੋਣਿਕ ਦੇਹੜ ਦਾ ਪਿੰਡ ਵਾਸੀਆਂ ਵਲੋਂ ਭਰਵਾਂ ਸਵਾਗਤ ਕੀਤਾ | ਇਸ ਸੰਬੰਧੀ ਰੋਣਿਕ ਦੇਹੜ ਦੇ ਪਿਤਾ ਸੀਤਲ ਸਿੰਘ ਟਿੱਕਾ ਨੇ ਦੱਸਿਆ ਕਿ ਉਹ ਸ਼ਿਵ ਚੰਦ ਪਬਲਿਕ ਸਕੂਲ ਵਿਚ ਕੋਚ ਹਨ ਤੇ ਉਨ੍ਹਾਂ ਦਾ ਬੇਟਾ ਰੋਣਿਕ ਦੇਹੜ ਵਾਈ. ਐਫ. ਸੀ. ਅਕੈਡਮੀ ਦਾ ਖਿਡਾਰੀ ਹੈ, ਜਿਸ ਦੀ ਇੰਡੀਆ ਟੀਮ ਵਿਚ ਸਲੈਕਸ਼ਨ ਹੋ ਗਈ ਹੈ | ਉਨ੍ਹਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੀ ਟੀਮ ਮੈਕਸੀਕੋ ਵਿਖੇ ਫੀਫਾ ਚਾਇਲਡ ਕੱਪ ਖੇਡ ਕੇ ਆਈ ਹੈ ਤੇ ਇਸ ਤੋਂ ਇਲਾਵਾ ਇਹਨਾਂ ਦੀ ਟੀਮ ਨੇ ਮੈਕਸੀਕੋ, ਅਰਜਨਟੀਨਾ, ਜਰਮਨ, ਮਿਸਰ, ਇੰਡੋਨੇਸ਼ੀਆ, ਜਪਾਨ, ਟੀਮਾਂ ਨੂੰ ਹਰਾ ਕੇ ਭਾਰਤ ਦਾ ਨਾਂਅ ਰੌਸ਼ਨ ਕੀਤਾ ਹੈ ਤੇ ਚਾਂਦੀ ਦਾ ਤਗਮਾ ਭਾਰਤ ਦੇ ਨਾਂਅ ਕੀਤਾ ਹੈ | ਇਸ ਖੁਸ਼ੀ 'ਚ ਉਨ੍ਹਾਂ ਦਾ ਪਿੰਡ ਪਹੁੰਚਣ 'ਤੇ ਪਿੰਡ ਵਾਸੀਆਂ ਵਲੋਂ ਭਰਵਾਂ ਸਵਾਗਤ ਕੀਤਾ | ਇਸ ਮੌਕੇ ਪਿੰਡ ਦੀ ਪੰਚਾਇਤ, ਗੁਰਦੁਆਰਾ ਸਿੰਘ ਸਭਾ ਕਮੇਟੀ, ਦਸਮੇਸ਼ ਸਪੋਰਟਸ ਕਲੱਬ ਵਲੋਂ ਵੀ ਸਵਾਗਤ ਕੀਤਾ | ਇਸ ਮੌਕੇ ਪਿ੍ਤਪਾਲ ਸਿੰਘ ਭਾਰਟਾ, ਨਰਿੰਦਰ ਸਿੰਘ, ਰਘਵੀਰ ਸਿੰਘ, ਸੁਰਜੀਤ ਰਾਮ, ਹਰਜਿੰਦਰ ਸਿੰਘ, ਮਹਾਂ ਸਿੰਘ, ਸੰਤੋਖ ਸਿੰਘ ਮੈਂਬਰ ਪੰਚਾਇਤ, ਅਮਰ ਸਿੰਘ ਭਾਰਟਾ, ਹਰਬੰਸ ਸਿੰਘ, ਸੁਰਿੰਦਰ ਪਾਲ ਏ. ਐਸ. ਆਈ., ਕਰਨ ਸਿੰਘ, ਰਾਮ ਯੂ. ਐਸ. ਏ., ਰੋਮਿਓ ਯੂ. ਐਸ. ਏ., ਵਲੋਂ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ |
Ad Position 22
No active advertisement
ਪਿਛਲੀ ਖ਼ਬਰ ਵਾਤਾਵਰਨ ਬਚਾਓ ਮੁਹਿੰਮ ਤਹਿਤ ਇੰਜੀ. ਗੋਪਾਲ ਕਿ੍ਸ਼ਨ ਬੀਸਲਾ ਨੇ ਬੂਟੇ ਵੰਡੇ ਅਗਲੀ ਖ਼ਬਰ ਤੁਹਾਡਾ ਸਿਹਤ ਰਿਕਾਰਡ ਇਕ ਕਲਿੱਕ ਦੀ ਦੂਰੀ 'ਤੇ, ਬਣਵਾਓ ਆਭਾ ਆਈ. ਡੀ-ਸਿਵਲ ਸਰਜਨ
Ad Position 24