ਬਹਿਰਾਮ, 11 ਜੂਨ (ਨਛੱਤਰ ਸਿੰਘ ਬਹਿਰਾਮ)-ਵਾਤਾਵਰਨ ਬਚਾਓ ਮੁਹਿੰਮ ਤਹਿਤ ਵਾਤਾਵਰਨ ਪ੍ਰੇਮੀ ਇੰਜੀਨੀਅਰ ਗੋਪਾਲ ਕਿ੍ਸ਼ਨ ਬੀਸਲਾ ਨੇ ਮੁਫਤ ਫਲਦਾਰ ਤੇ ਛਾਂਦਾਰ ਬੂਟੇ ਵੰਡੇ | ਜ਼ਿਕਰਯੋਗ ਹੈ ਕਿ ਇੰਜੀਨੀਅਰ ਗੋਪਾਲ ਕਿ੍ਸ਼ਨ ਬੀਸਲਾ ਪਿਛਲੇ 20 ਸਾਲਾ ਤੋਂ ਆਪਣੇ ਹੱਥੀਂ ਬੂਟੇ ਤਿਆਰ ਕਰਕੇ ਪਿੰਡ-ਪਿੰਡ ਜਾ ਕੇ ਵੰਡ ਰਹੇ ਹਨ ਤੇ ਸਰਕਾਰੀ ਥਾਵਾਂ 'ਤੇ ਲਗਾ ਰਹੇ ਹਨ | ਉਨ੍ਹਾਂ ਵਲੋਂ ਲਗਾਏ ਗਏ ਬੂਟੇ ਹੁਣ ਵੱਡੇ-ਵੱਡੇ ਰੁੱਖ ਬਣ ਗਏ ਹਨ, ਉਹ ਫਲ ਤੇ ਛਾਂ ਦੇ ਰਹੇ ਹਨ | ਉਨ੍ਹਾਂ ਫਿਕਰ ਜਾਹਿਰ ਕਰਦਿਆਂ ਕਿਹਾ ਕਿ ਦਰੱਖਤਾਂ ਦੀ ਕਟਾਈ ਹੋਣ ਕਰਕੇ ਗਰਮੀ ਦਾ ਪ੍ਰਕੋਪ ਵੱਧ ਰਿਹਾ ਹੈ ਇਹ ਤਾਂ ਹੀ ਘੱਟ ਸਕਦਾ ਹੈ ਜੇਕਰ ਅਸੀਂ ਰਲਮਿਲ ਕੇ ਬੂਟੇ ਲਗਾਈਏ | ਇਸ ਮੌਕੇ ਲੈਕਚਰਾਰ ਰਾਮ ਕਿਸ਼ਨ ਪੱਲੀ ਝਿੱਕੀ ਪ੍ਰਧਾਨ ਐਸ. ਸੀ./ਬੀ. ਸੀ. ਅਧਿਆਪਕ ਯੂਨੀਅਨ ਨਵਾਂਸ਼ਹਿਰ, ਜਸਵਿੰਦਰ ਸਿੰਘ ਲੈਕਚਰਾਰ ਕਾਹਮਾ, ਇੰਜੀ: ਦਰਸਨ ਰਾਜੂ ਮੁਕੰਦਪੁਰ, ਇੰਜੀ: ਰਘਬੀਰ ਕੁਮਾਰ ਲਧਾਣਾ ਉੱਚਾ, ਮੰਗਤ ਰਾਮ ਮਹਿਮੀ ਬੀਸਲਾ, ਮਾਸਟਰ ਗੁਰਦੇਵ ਰਾਮ ਰਿਟਾ: ਮੁੱਖ ਅਧਿਆਪਕ ਆਦਿ ਹਾਜ਼ਰ ਸਨ |