22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਉਸਮਾਨਪੁਰ ਤੋਂ ਤਾਜੋਵਾਲ ਤੱਕ ਜੋੜਦੀ ਸੰਪਰਕ ਸੜਕ ਜਲਦ ਐਫ. ਡੀ. ਆਰ. ਤਕਨੀਕ ਨਾਲ ਬਣੇਗੀ-ਜਲਵਾਹਾ

Ad Position 21
No active advertisement
ਅਜੀਤ ਡੈਸਕ 12-06-2026
ਉਸਮਾਨਪੁਰ, 11 ਜੂਨ (ਸੰਦੀਪ ਮਝੂਰ)-ਪਿੰਡ ਉਸਮਾਨਪੁਰ ਤੋਂ ਤਾਜੋਵਾਲ ਤੱਕ ਵੱਖ-ਵੱਖ ਪਿੰਡਾਂ ਨੂੰ ਜੋੜਦੀ ਸੰਪਰਕ ਸੜਕ ਨੂੰ ਐਫ. ਡੀ. ਆਰ. ਤਕਨੀਕ ਨਾਲ ਬਣਾਉਣ ਸੰਬੰਧੀ ਸਤਨਾਮ ਸਿੰਘ ਜਲਵਾਹਾ ਚੇਅਰਮੈਨ ਨਗਰ ਸੁਧਾਰ ਟਰੱਸਟ ਨਵਾਂਸ਼ਹਿਰ ਦੀ ਅਗਵਾਈ ਹੇਠ ਮੰਡੀ ਬੋਰਡ ਨਵਾਂਸ਼ਹਿਰ ਦੇ ਅਧਿਕਾਰੀਆਂ ਵਲੋਂ ਉਕਤ ਸੜਕ ਦੀ ਸੈਂਪਲਿੰਗ ਕੀਤੀ ਗਈ | ਇਸ ਸੰਬੰਧੀ ਸਤਨਾਮ ਸਿੰਘ ਜਲਵਾਹਾ ਨੇ ਦੱਸਿਆ ਕਿ ਉਕਤ ਸੜਕ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ ਬਣਾਈ ਜਾਵੇਗੀ | ਉਨ੍ਹਾਂ ਕਿਹਾ ਕਿ ਉਕਤ ਸੜਕ ਬੇਟ ਖੇਤਰ ਦੇ ਕਈ ਪਿੰਡਾਂ ਨੂੰ ਆਪਸ 'ਚ ਜੋੜਦੀ ਹੈ | ਉਨ੍ਹਾਂ ਵਲੋਂ ਸੜਕ ਨੂੰ ਬਣਾਉਣ ਲਈ ਕਾਫੀ ਯਤਨ ਕੀਤੇ ਗਏ ਹਨ, ਜਿਸ ਦੇ ਤਹਿਤ ਸੰਬੰਧਤ ਵਿਭਾਗ ਦੇ ਅਧਿਕਾਰੀਆਂ ਵਲੋਂ ਸੜਕ ਦੀ ਸੈਂਪਲਿੰਗ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਸੜਕ ਦਾ ਲਿਆ ਸੈਂਪਲ ਆਈ. ਆਈ. ਟੀ. ਰੁੜਕੀ ਵਿਖੇ ਭੇਜਿਆ ਜਾਵੇਗਾ | ਉਪਰੰਤ ਉਕਤ ਸੜਕ ਐਫ. ਡੀ. ਆਰ. ਤਕਨੀਕ ਨਾਲ ਬਣਾਈ ਜਾਵੇਗੀ | ਉਕਤ ਤਕਨੀਕ ਨਾਲ ਬਣਾਈ ਜਾਣ ਵਾਲੀ ਇਹ ਪੰਜਾਬ ਦੀ ਪਹਿਲੀ ਸੜਕ ਹੋਵੇਗੀ, ਜਿਸ ਦੀ ਮਜ਼ਬੂਤੀ ਤੇ ਮਿਆਰ ਕਰਕੇ ਇਸ ਦੀ ਮਿਆਦ ਬਹੁਤ ਜ਼ਿਆਦਾ ਹੋਵੇਗੀ | ਉਨ੍ਹਾਂ ਕਿਹਾ ਕਿ ਇਹ ਸੜਕ 18 ਫੁੱਟ ਚੌੜੀ ਹੋਵੇਗੀ | ਉਨ੍ਹਾਂ ਕਿਹਾ ਕਿ ਜਲਦ ਹੀ ਪਹਿਲਾਂ ਉਕਤ ਸੜਕ 'ਤੇ ਪੈਂਦੀਆਂ ਵੱਖ-ਵੱਖ ਪਾਣੀ ਦੀਆਂ ਨਿਕਾਸੀ ਵਾਲੀਆਂ ਪੁਲੀਆਂ ਦਾ ਕੰਮ ਕਰਵਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਸੜਕ ਦਾ ਟੈਂਡਰ ਲੱਗ ਚੁੱਕਾ ਹੈ | ਉਪਰੰਤ ਥੋੜੇ ਸਮੇਂ 'ਚ ਸੜਕ ਨਿਰਮਾਣ ਦਾ ਕੰਮ ਸ਼ੁਰੂ ਹੋ ਜਾਵੇਗਾ | ਇਸ ਸੰਬੰਧੀ ਮੰਡੀ ਬੋਰਡ ਦੇ ਐਸ. ਡੀ. ਓ. ਅਸ਼ਵਨੀ ਕੁਮਾਰ ਨੇ ਦੱਸਿਆ ਕਿ ਸੜਕ ਦੀ ਸੈਂਪਲਿੰਗ ਕੀਤੀ ਗਈ ਹੈ | ਉਪਰੰਤ ਪਾਣੀ ਦੀ ਨਿਕਾਸੀ ਵਾਲੀਆਂ ਪੁਲੀਆਂ ਦਾ ਕੰਮ ਕਰਵਾਇਆ ਜਾਵੇਗਾ | ਉਕਤ ਸੜਕ ਐਫ. ਡੀ. ਆਰ. ਤਕਨੀਕ ਨਾਲ ਬਣਾਈ ਜਾਵੇਗੀ | ਇਸ ਮੌਕੇ ਵਿਭਾਗ ਦੇ ਕਰਮਚਾਰੀ ਤੇ ਇਲਾਕੇ ਦੇ ਲੋਕ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਦਰਬਾਰ ਬਾਬਾ ਪੀਪਾ ਰੰਗੀ 'ਚ ਜੋੜ ਮੇਲਾ ਮਨਾਇਆ ਅਗਲੀ ਖ਼ਬਰ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਸੰਘਰਸ਼ ਤੇਜ਼ ਕਰਨ ਦੀ ਲੋੜ-ਘੁੰਮਣ
Ad Position 24