ਹਾਜੀਪੁਰ, 11 ਜੂਨ (ਜੋਗਿੰਦਰ ਸਿੰਘ)-ਹਲਕਾ ਦਸੂਹਾ ਦੇ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਨੇ ਪਿੰਡ ਜੁਗਿਆਲ ਵਿਕੇ ਖੇਡ ਗਰਾਊਾਡ ਦੀ ਚਾਰਦੀਵਾਰੀ ਦਾ ਨੀਂਹ ਪੱਥਰ ਰੱਖਿਆ ਤੇ ਤਿੰਨ ਲੱਖ ਨਾਲ ਬੱਚਿਆਂ ਦੇ ਖੇਡਣ ਲਈ ਤਿਆਰ ਹੋਈ ਖੇਡ ਪਾਰਕ ਦਾ ਉਦਘਾਟਨ ਕੀਤਾ | ਇਸ ਮੌਕੇ ਆਪਣੇ ਸੰਬੋਧਨ ਵਿਚ ਵਿਧਾਇਕ ਕਰਮਵੀਰ ਸਿੰਘ ਘੁੰਮਣ ਨੇ ਕਿਹਾ ਕਿ ਪਿੰਡ ਵਿਚ ਲਗਾਤਾਰ ਵਿਕਾਸ ਕਾਰਜ ਚੱਲ ਰਹੇ ਹਨ ਤੇ ਲੋਕਾਂ ਨੂੰ ਹਲਕੇ ਵਿਚ ਬਣਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ | ਇਸ ਮੌਕੇ ਪਿੰਡ ਦੀ ਸਰਪੰਚ ਲੱਛਮੀ ਦੇਵੀ ਨੇ ਵਿਧਾਇਕ ਕਰਮਵੀਰ ਸਿੰਘ ਘੁੰਮਣ ਦਾ ਧੰਨਵਾਦ ਕੀਤਾ | ਇਸ ਮੌਕੇ ਮੈਂਬਰ ਬਲਾਕ ਸੰਮਤੀ ਸੁਰਿੰਦਰ ਸਿੰਘ, ਪੰਚ ਰਮੇਸ਼ ਕੁਮਾਰ, ਗੁਰਜੀਤ ਸਿੰਘ, ਜਤਿੰਦਰ ਸਿੰਘ, ਰਾਜਵਿੰਦਰ ਕੌਰ, ਗੁਰਦੇਵੀ, ਲੰਬੜਦਾਰ ਹਰਮੀਨ ਸਿੰਘ, ਬਲਾਕ ਪ੍ਰਧਾਨ ਕਰਨੈਲ ਸਿੰਘ, ਨਰਿੰਦਰ ਸਿੰਘ, ਹਰਜੀਤ ਸਿੰਘ, ਵਿਜੇ ਕੁਮਾਰ, ਰਮਨ, ਮਾਨ ਸਿੰਘ ਸਰਪੰਚ ਗਗੜ, ਟਿੰਕੂ ਆਸਫਪੁਰ ਤੇ ਗੌਰਵ ਸਵਾਰ ਆਦਿ ਹਾਜ਼ਰ ਸਨ |