ਚੌਲਾਂਗ, 11 ਜੂਨ (ਸੁਖਦੇਵ ਸਿੰਘ)-ਇੱਥੋਂ ਨਜ਼ਦੀਕ ਪੈਂਦੇ ਪਿੰਡ ਜੌੜਾ ਵਿਖੇ ਬਾਬਾ ਖੁੱਲ੍ਹਾ ਪੀਰ ਦੇ ਦਰਬਾਰ 'ਤੇ ਸਾਲਾਨਾ ਜੋੜ ਮੇਲਾ ਮਨਾਇਆ | ਇਸ ਸੰਬੰਧੀ ਕਮਲਜੀਤ ਸਿੰਘ ਕਾਨੂੰਗੋ ਤੇ ਗਗਨ ਜੌੜਾ ਨੇ ਦੱਸਿਆ ਕਿ ਝੰਡਾ ਚੜ੍ਹਾਉਣ ਦੀ ਰਸਮ ਉਪਰੰਤ ਬਿੱਲਾ ਸਪੇਰਾ ਕਾਮੇਡੀਅਨ, ਧਰਮਵੀਰ ਨਦਾਨ, ਚਾਹਤ ਨੱਕਾਲ, ਗ਼ੁਲਾਮ ਅਲੀ, ਸ਼ੌਕਤ ਦੀਵਾਨ, ਜਸਵਿੰਦਰ ਜੌੜਾ, ਗਾਇਕ ਰਣਵੀਰ ਨੇ ਦੂਰੋਂ ਦੂਰੋਂ ਆਈਆਂ ਸੰਗਤਾਂ ਨੂੰ ਮੰਤਰ ਮੁਗਧ ਕਰ ਦਿੱਤਾ | ਇਸ ਮੌਕੇ ਸੁੱਖਾ ਘੇੜਾ, ਬਲਵੀਰ ਸਿੰਘ ਐਕਸੀਅਨ, ਕੈਪਟਨ ਗੁਲਜ਼ਾਰ ਸਿੰਘ, ਗਿਆਨ ਸਿੰਘ, ਬਲਜਿੰਦਰ ਸਿੰਘ ਨਿੱਕੂ, ਪਰਮਜੀਤ ਸਿੰਘ ਮਾਸਟਰ, ਬੁੱਧ ਰਾਮ, ਸੁਖਵੀਰ ਸਿੰਘ ਜੌੜਾ, ਸ਼ੈਲੀ, ਵਿਪਨ, ਬਲਜਿੰਦਰ, ਰਮਨ, ਮੋਹਿਤ, ਹੈਪੀ, ਸੰਨ੍ਹੀ, ਮਨੋਹਰ ਲਾਲ, ਗੋਲਡੀ, ਮਹਿੰਦਰ ਸਿੰਘ, ਕਮਲ ਜੌੜਾ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ | ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ |