ਚੌਲਾਂਗ, 11 ਜੂਨ (ਸੁਖਦੇਵ ਸਿੰਘ)-ਇਥੋਂ ਨਜ਼ਦੀਕ ਪੈਂਦੇ ਦਰਬਾਰ ਬੀਬੀ ਸੂਦੀ ਜੀ ਦਾ ਸਾਲਾਨਾ ਸੱਭਿਆਚਾਰਕ ਮੇਲਾ 18 ਜੂਨ ਨੂੰ ਪਿੰਡ ਬਘਿਆੜੀ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਸੰਬੰਧੀ ਰਾਣਾ ਬਘਿਆੜੀ, ਕੁਲਵਿੰਦਰ ਦੁਬਈ, ਸੰਨ੍ਹੀ, ਸੁੱਖਾ ਗੇੜਾ ਨੇ ਦਿੰਦਿਆਂ ਦੱਸਿਆ ਕਿ ਝੰਡੇ ਦੀ ਰਸਮ ਸਵੇਰੇ 11:30 ਵਜੇ, ਚਾਦਰ ਦੀ ਰਸਮ ਸਵੇਰੇ 12 ਵਜੇ, ਕੱਵਾਲੀਆਂ ਦੁਪਹਿਰ 12:30 ਵਜੇ ਤੇ 19 ਜੂਨ ਨੂੰ ਸੱਭਿਆਚਾਰਕ ਮੇਲਾ ਕਰਵਾਇਆ ਜਾ ਰਿਹਾ ਹੈ, ਜਿਸ 'ਚ ਸੂਫ਼ੀ ਗਾਇਕ ਕਾਂਸ਼ੀ ਨਾਥ, ਜੈਲੀ, ਮਨੀ ਕਨਵਰ, ਆਰ ਬੀ ਗਿੱਲ, ਆਪਣੇ ਫ਼ਨ ਦਾ ਮੁਜ਼ਾਹਰਾ ਕਰਨਗੇ | ਇਸ ਮੌਕੇ ਜਿੰਦਰ ਖ਼ਾਨਪੁਰੀ, ਸੰਗਮ ਸਿਸਟਰ, ਅਮਨ ਪਾਬਲਾ, ਰਾਜ ਅਹੀਆਪੁਰੀ, ਦਰਸ਼ਕਾਂ ਦਾ ਮਨੋਰੰਜਨ ਕਰਨਗੇ |