30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਪੰਜਾਬ ਰੋਡਵੇਜ਼ ਦੇ ਕੁਝ ਡਰਾਈਵਰ-ਕੰਡਕਟਰਾਂ ਵਲੋਂ ਯਾਤਰੀਆਂ ਨਾਲ ਕੀਤੇ ਜਾ ਰਹੇ ਦੁਰਵਿਹਾਰ ਨੂੰ ਲੈ ਕੇ ਲੋਕਾਂ ਵਿਚ ਪਾਇਆ ਜਾ ਰਿਹਾ ਹੈ ਭਾਰੀ ਰੋਸ

Ad Position 21
No active advertisement
ਅਜੀਤ ਡੈਸਕ 14-06-2026
ਬਲਾਚੌਰ, 13 ਜੂਨ (ਨਰੇਸ਼ ਧੌਲ)-ਪੰਜਾਬ ਰੋਡਵੇਜ਼ ਦੀਆਂ ਬੱਸਾਂ ਵਿਚ ਸਫ਼ਰ ਕਰਨ ਵਾਲੇ ਯਾਤਰੀਆਂ ਨੇ ਕੁੱਝ ਡਰਾਈਵਰਾਂ ਤੇ ਕੰਡਕਟਰਾਂ ਵਲੋਂ ਸਵਾਰੀਆਂ ਨਾਲ ਕੀਤੇ ਜਾ ਰਹੇ ਦੁਰਵਿਹਾਰ ਪ੍ਰਤੀ ਗੰਭੀਰ ਨਾਰਾਜ਼ਗੀ ਜਤਾਈ ਹੈ। ਯਾਤਰੀਆਂ ਦਾ ਕਹਿਣਾ ਹੈ ਕਿ ਕਈ ਵਾਰ ਬੱਸ ਅੱਡਿਆ ‘ਤੇ ਬੱਸਾਂ ਨਾ ਰੋਕਣਾ, ਯਾਤਰੀਆਂ ਨਾਲ ਰੁੱਖੇ ਤਰੀਕੇ ਨਾਲ ਗੱਲ ਕਰਨਾ ਅਤੇ ਬਿਨਾਂ ਵਜ੍ਹਾ ਹੀ ਤਕਰਾਰ ਕਰਨ ਵਰਗੀਆਂ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬਟਾਲਾ, ਅੰਮ੍ਰਿਤਸਰ ਤੇ ਰੂਪਨਗਰ ਆਦਿ ਡੀਪੂਆਂ ਨਾਲ ਸੰਬੰਧਿਤ ਕੁਝ ਕਰਮਚਾਰੀ ਅਜਿਹੀਆਂ ਹਰਕਤਾਂ ਕਰਨ ਵਿਚ ਮੋਹਰੀ ਹਨ। ਸਰਕਾਰੀ ਬੱਸ ਸੇਵਾ ਦਾ ਮਕਸਦ ਆਮ ਲੋਕਾਂ ਨੂੰ ਸੁਵਿਧਾਜਨਕ ਤੇ ਸੁਰੱਖਿਅਤ ਆਵਾਜਾਈ ਮੁਹੱਈਆ ਕਰਵਾਉਣਾ ਹੈ, ਪਰ ਕੁੱਝ ਕਰਮਚਾਰੀਆਂ ਦੇ ਗਲਤ ਵਿਹਾਰ ਕਾਰਨ ਜਿਥੇ ਵਿਭਾਗ ਦੀ ਛਵੀ ਨੂੰ ਨੁਕਸਾਨ ਪਹੁੰਚ ਰਿਹਾ ਹੈ ਉੱਥੇ ਸਫਰ ਕਰਨ ਵਾਲੇ ਯਾਤਰੀਆਂ ਅੰਦਰ ਵੀ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ। �ਧਰ ਟਰਾਂਸਪੋਰਟ ਵਿਭਾਗ ਵਲੋਂ ਪਹਿਲਾਂ ਵੀ ਡਰਾਈਵਰਾਂ ਅਤੇ ਕੰਡਕਟਰਾਂ ਨੂੰ ਯਾਤਰੀਆਂ ਨਾਲ ਸਲੀਕੇ ਅਤੇ ਆਦਰ ਨਾਲ ਪੇਸ਼ ਆਉਣ ਦੀਆਂ ਹਦਾਇਤਾਂ ਕੀਤੀਆਂ ਜਾ ਚੁੱਕੀਆਂ ਹਨ, ਪਰ ਫਿਰ ਵੀ ਕੁੱਝ ਲਾਪ੍ਰਵਾਹ ਕਰਮਚਾਰੀ ਆਪਣੀਆਂ ਅਜਿਹੀਆਂ ਘਟੀਆਂ ਹਰਕਤਾਂ ਤੋਂ ਵਾਜ ਨਹੀਂ ਆ ਰਹੇ ਜਿਨ੍ਹਾਂ ਸੰਬੰਧੀ ਸਖਤ ਕਾਰਵਾਈ ਨੂੰ ਅਮਲ ਵਿਚ ਲਿਆ ਕੇ ਪੰਜਾਬ ਰੋਡਵੇਜ ਦੀ ਸੇਵਾ ਅੰਦਰ ਸੁਧਾਰ ਕਰਨ ਦੀ ਲੋੜ ਹੈ। ਯਾਤਰੀਆਂ ਨੇ ਮੰਗ ਕੀਤੀ ਹੈ ਕਿ ਅਜਿਹੇ ਮਾਮਲਿਆਂ ਦੀ ਜਾਂਚ ਕਰਕੇ ਦੋਸ਼ੀ ਕਰਮਚਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਬਿਹਤਰ ਸੇਵਾਵਾਂ ਮਿਲ ਸਕਣ।
Ad Position 22
No active advertisement
ਪਿਛਲੀ ਖ਼ਬਰ ਕਿਤਾਬਾਂ ਪੜ੍ਹਨ-ਲਿਖਣ ਦੀ ਰੁਚੀ ਨੌਜਵਾਨਾਂ ਲਈ ਵਰਦਾਨ-ਭਾਈ ਮਹਿਤਾਬ ਸਿੰਘ ਅਗਲੀ ਖ਼ਬਰ ਆਂਗਣਵਾੜੀ ਮੁਲਾਜ਼ਮ ਯੂਨੀਅਨ (ਸੀਟੂ) ਦੇ ਵਫ਼ਦ ਵਲੋਂ ਡਾਇਰੈਕਟਰ ਡਾ. ਸ਼ੇਨਾ ਅਗਰਵਾਲ ਨਾਲ ਗੱਲਬਾਤ
Ad Position 24