30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਤੇਜ਼ ਹਨੇਰੀ ਨਾਲ ਹਾਈਵੋਲਟੇਜ ਦੀ ਅਰਥ ਵਾਲੀ ਤਾਰ ਟੁੱਟ ਕੇ ਘਰਾਂ ਉਪਰ ਡਿਗੀ

Ad Position 21
No active advertisement
ਅਜੀਤ ਡੈਸਕ 14-06-2026
ਉੜਾਪੜ/ਲਸਾੜਾ, 13 ਜੂਨ (ਲਖਵੀਰ ਸਿੰਘ ਖੁਰਦ)-ਬੀਤੀ ਰਾਤ ਆਏ ਜਬਰਦਸਤ ਤੂਫਾਨ ਕਾਰਨ ਜਿਥੇ ਵੱਡੇ-ਵੱਡੇ ਦਰੱਖਤ ਤੇਜ਼ ਹਵਾ ਨੇ ਜੜੋ੍ਹਂ ਹੀ ਉਖਾੜ ਸੁੱਟੇ ਉਥੇ ਹੀ ਪਿੰਡ ਖੁਰਦ ਕੋਲੋਂ ਲੰਘ ਰਹੀ ਹਾਈਵੋਲਟੇਜ਼ ਲਾਇਨ ਦੀ ਸਿਖਰਲੀ ਅਰਥ ਵਾਲੀ ਤਾਰ ਟੁੱਟਣ ਦਾ ਵੀ ਪਤਾ ਲਗਾ ਹੈ। ਜਾਣਕਾਰੀ ਦਿੰਦਿਆਂ ਐਕਸ ਸਰਵਿਸਮੈਨ ਲਖਵੀਰ ਸਿੰਘ ਪੁੱਤਰ ਪਰਗਣ ਸਿੰਘ ਨੇ ਦੱੱਸਿਆ ਕਿ ਉਨ੍ਹਾਂ ਦੇ ਘਰ ਦੇ ਨਜ਼ਦੀਕ ਤੋਂ ਹੀ ਭਾਖੜਾ ਤੋਂ ਆ ਰਹੀ ਬੜੀ ਲਾਇਨ ਲੰਘਦੀ ਹੈ। ਰਾਤ ਆਈ ਤੇਜ਼ ਹਨੇਰੀ ਨਾਲ ਅਰਥ ਵਾਲੀ ਤਾਰ ਸਾਡੇ ਮਕਾਨ ਉਪਰ ਲੱਗੇ ਡਿਸ਼ ਐਂਟੀਨੇ ‘ਤੇ ਆ ਡਿਗੀ, ਜਿਸ ਨਾਲ ਕਿਸੇ ਜਾਨੀ ਨੁਕਸਾਨ ਤੋਂ ਤਾਂ ਬਚਾਅ ਹੋ ਗਿਆ। ਪਰ ਡਿਸ਼ ਐਨਟੀਨਾ ਤੇ ਉਸ ਨਾਲ ਲੱਗੇ ਯੰਤਰ ਅਤੇ ਤਾਰਾਂ ਆਦਿ ਸੜਕੇ ਸੁਆਹ ਹੋ ਗਈਆਂ। ਜਿਸ ਦੀ ਉਹਨਾਂ ਵਲੋਂ ਤੁਰੰਤ 1912 ‘ਤੇ ਸ਼ਿਕਾਇਤ ਦਰਜ ਕਰਵਾਈ ਗਈ। ਉਨ੍ਹਾਂ ਦੱੱਸਿਆ ਕਿ ਇਹ ਪਹਿਲੀ ਵਾਰ ਸੁਣਿਆ ਹੈ ਕਿ ਹਾਈਵੋਲਟੇਜ਼ ਸਪਲਾਈ ਦੀ ਤਾਰ ਕਦੇ ਹਨੇਰੀ ਨਾਲ ਡਿੱਗੀ ਹੋਵੇ। ਇਕ ਟਾਵਰ ਤੋਂ ਦੂਜੇ ਟਾਵਰ ਤੱਕ ਇਹ ਟੁੱਟੀ ਹੋਈ ਤਾਰ ਥਲੇ ਦੀ ਲੰਘ ਰਹੀਆਂ ਘਰਾਂ ਤੇ ਮੋਟਰਾਂ ਵਾਲੀ ਲਾਈਨ ਉਪਰ ਡਿਗਣ ਕਾਰਨ ਪਿੰਡ ਖੁਰਦ, ਨੰਗਲ ਜੱਟਾਂ ਅਤੇ ਚੱਕਦਾਨਾ ਦੀ ਬਿਜਲੀ ਦੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਰਹੀ। ਬਿਜਲੀ ਦੀ ਸਪਲਾਈ ਚਾਲੂ ਕਰਨ ਲਈ ਪੰਜਾਬ ਰਾਜ ਪਾਵਰਕਾਮ ਦੇ ਅਧਿਕਾਰੀਆਂ ਵਲੋਂ ਯਤਨ ਕੀਤੇ ਜਾ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪੱਧਰੀ ਮਾਸਟਰ ਟ੍ਰੇਨਰਾਂ ਵਲੋਂ ਚੋਣ ਹਲਕਾ ਪੱਧਰ ਦੇ ਮਾਸਟਰ ਟ੍ਰੇਨਰਾਂ ਨੂੰ ਦਿੱਤੀ ਟ੍ਰੇਨਿੰਗ ਅਗਲੀ ਖ਼ਬਰ ਕਿਤਾਬਾਂ ਪੜ੍ਹਨ-ਲਿਖਣ ਦੀ ਰੁਚੀ ਨੌਜਵਾਨਾਂ ਲਈ ਵਰਦਾਨ-ਭਾਈ ਮਹਿਤਾਬ ਸਿੰਘ
Ad Position 24