02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਸਰਕਾਰ ਵਲੋਂ ਚਲਾਈਆਂ ਲੋਕ ਭਲਾਈ ਸਕੀਮਾਂ ਨੂੰ ਘਰ-ਘਰ ਪਹੁੰਚਾਇਆ ਜਾਵੇਗਾ -ਡਾ. ਸੁੱਖੀ

Ad Position 21
No active advertisement
ਅਜੀਤ ਡੈਸਕ 25-06-2026

ਬਹਿਰਾਮ, 24 ਜੂਨ (ਸਰਬਜੀਤ ਸਿੰਘ ਰਾਣਾ)-ਹਲਕਾ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਵੱਲੋਂ ਪਿੰਡ ਚੱਕ ਰਾਮੂੰ ਵਿਖੇ ਨਗਰ ਨਿਵਾਸੀਆਂ ਨਾਲ ਮਿਲਣੀ ਕੀਤੀ ਗਈ ਗਈ। ਜਿਸ ਦੌਰਾਨ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਨੂੰ ਹਰ ਪਿੰਡ ਦੇ ਘਰ-ਘਰ ਤੱਕ ਪਹੁੰਚਾਇਆ ਜਾਵੇਗਾ। ਉਨ੍ਹਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਗੰਦੇ ਪਾਣੀ ਦੀ ਨਿਕਾਸੀ ਅਤੇ ਸ਼ਮਸ਼ਾਨ ਘਾਟ ਦੀ ਸੈਂਡ ਬਣਾਉਣ ਲਈ ਜਲਦੀ ਹੀ ਪੰਜ ਲੱਖ ਰੁਪਏ ਦਾ ਚੈੱਕ ਦਿੱਤਾ ਜਾਵੇਗਾ। ਪਿੰਡ ਵਾਸੀਆਂ ਵਲੋਂ ਹਲਕਾ ਵਿਧਾਇਕ ਨੂੰ ਬਹਿਰਾਮ ਤੋਂ ਤਲਵੰਡੀ ਜੱਟਾਂ ਸੰਪਰਕ ਸੜਕ ਨੂੰ ਚੌੜਾ ਕਰਕੇ ਬਣਾਉਣ ਦੀ ਮੰਗ ਕੀਤੀ ਗਈ। ਜਿਸ ‘ਤੇ ਉਨ੍ਹਾਂ ਨੇ ਭਰੋਸਾ ਦਿੱਤਾ ਕਿ ਇਸ ਮੰਗ ਨੂੰ ਜਲਦੀ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਨੂੰ ਜੋਂ ਵੀ ਸਮੱਸਿਆਵਾਂ ਹਨ ਉਸ ਸਬੰਧੀ ਮੇਰੇ ਦਫ਼ਤਰ ਵਿਖੇ ਲਿਖਤੀ ‘ਚ ਦੇ ਦੇਣ ਮੈਂ ਉਨ੍ਹਾਂ ਨੂੰ ਜਲਦੀ ਹੱਲ ਕਰਨ ਦਾ ਪੂਰਾ ਯਤਨ ਕਰਾਂਗਾ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਵਲੋਂ ਲੋਕਾਂ ਨਾਲ ਜੋ ਵੀ ਵਾਅਦੇ ਕੀਤੇ ਗਏ ਸਨ, ਉਨ੍ਹਾਂ ਨੂੰ ਬਿਨਾਂ ਕਿਸੇ ਵਿਤਕਰੇ ਦੇ ਪੂਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਵਲੋਂ ਲੋਕਾਂ ਨਾਲ ਵਾਅਦੇ ਕਰਕੇ ਵੋਟਾਂ ਬਟੋਰੀਆਂ ਗਈਆਂ ਪਰ ਕੋਈ ਵੀ ਵਿਕਾਸ ਕਾਰਜ ਨਹੀਂ ਕਰਵਾਇਆ ਗਿਆ। ਉਨ੍ਹਾਂ ਨਾਲ ਸੋਹਨ ਲਾਲ ਢੰਡਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਮੈਂਬਰ ਮਹਿੰਦਰ ਪਾਲ ਬਹਿਰਾਮ ਵੀ ਹਾਜ਼ਰ ਸਨ। ਇਸ ਮੌਕੇ ‘ਤੇ ਰਾਣਾ ਸਿੰਘ ਬੱਲ, ਡਾ. ਨਿਰਮਲ ਰਾਮ, ਗੁਰਦੀਪ ਸਿੰਘ ਵਿਰਦੀ, ਹਰਬੰਸ ਲਾਲ ਪੰਚ, ਪਰਮਜੀਤ ਸਿੰਘ ਢੇਸੀ, ਹਰਜਾਪ ਸਿੰਘ ਖਾਲਸਾ, ਸੁਰਜੀਤ ਕੁਮਾਰ ਬਿੱਲੂ, ਨਿਰਮਲ ਰਾਮ ਵਿਰਦੀ, ਬੀਬੀ ਦਰਸ਼ਨ ਕੌਰ ਪੰਚ, ਬੀਬੀ ਹਰਬੰਸ ਕੌਰ ਆਂਗਨਵਾੜੀ ਵਰਕਰ, ਹਰਦਿਆਲ ਰਾਮ, ਜੋਗ ਕੁਮਾਰ, ਬਲਵੀਰ ਰਾਮ ਆਦਿ ਸਮੂਹ ਨਗਰ ਨਿਵਾਸੀ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਆਈ.ਟੀ.ਆਈ ਸਟੇਡੀਅਮ ਦੇ ਸੁਧਾਰ ਲਈ ਵਿਦਿਆਰਥੀ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ ਨੂੰ ਮਿਲੇ ਅਗਲੀ ਖ਼ਬਰ ਟੀ.ਬੀ ਦੇ ਲੱਛਣਾਂ ਨੂੰ ਨਾ ਕਰੋ ਨਜ਼ਰਅੰਦਾਜ਼, ਸਮੇਂ ਸਿਰ ਜਾਂਚ ਤੇ ਇਲਾਜ ਜ਼ਰੂਰੀ -ਡਾ. ਗੀਤਾਂਜਲੀ ਸਿੰਘ
Ad Position 24
No active advertisement