16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਹਲਕਾ ਬਲਾਚੌਰ ਵਿਖੇ ‘ਆਪ’ ਸਰਕਾਰ ਦੇ ਸਮੇਂ ਸੜਕਾਂ ਦਾ ਹਾਲ ਬੇਹਾਲ- ਅਜੇ ਮੰਗੂਪੁਰ

ਕਾਠਗੜ੍ਹ, 1 ਅਗਸਤ (ਹਰਸਿਮਰਨ ਜੋਤ ਸਿੰਘ ਕਲੇਰ) - ਹਲਕਾ ਬਲਾਚੌਰ ਵਿਖੇ ਬੇਟ ਏਰੀਏ ਦੇ ਲੋਕ ਬੱਦ ਤੋਂ ਬੱਦਤਰ ਜ਼ਿੰਦਗੀ ਜਿਊਣ ਲਈ ਮਜਬੂਰ ਹਨ, ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਕੀਤਾ ਗਿਆ। ਬੀਤੇ ਦਿਨੀ ਅਜੇ ਮੰਗੂਪੁਰ ਵੱਲੋਂ ਭਰਥਲਾ ਬੇਟ ਤੋਂ ਭੇਡੀਆਂ ਮੰਡ ਨੂੰ ਜਾਂਦੀ ਟੁੱਟੀ ਹੋਈ ਸੜਕ ਦਾ ਜਾਇਜ਼ਾ ਲਿਆ ਗਿਆ।

Ad Position 21
repet_subhas-goyals [Copy P29]
ਅਜੈ ਮੰਗੂਪੁਰ ਇਲਾਕਾ ਨਿਵਾਸੀਆਂ ਨਾਲ ਗੱਲਬਾਤ ਸਮੇਂ। ਤਸਵੀਰ : ਹਰਸਿਮਰਨ ਜੋਤ ਸਿੰਘ ਕਲੇਰ 02-08-2026
ਕਾਠਗੜ੍ਹ, 1 ਅਗਸਤ (ਹਰਸਿਮਰਨ ਜੋਤ ਸਿੰਘ ਕਲੇਰ) - ਹਲਕਾ ਬਲਾਚੌਰ ਵਿਖੇ ਬੇਟ ਏਰੀਏ ਦੇ ਲੋਕ ਬੱਦ ਤੋਂ ਬੱਦਤਰ ਜ਼ਿੰਦਗੀ ਜਿਊਣ ਲਈ ਮਜਬੂਰ ਹਨ, ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਕੀਤਾ ਗਿਆ। ਬੀਤੇ ਦਿਨੀ ਅਜੇ ਮੰਗੂਪੁਰ ਵੱਲੋਂ ਭਰਥਲਾ ਬੇਟ ਤੋਂ ਭੇਡੀਆਂ ਮੰਡ ਨੂੰ ਜਾਂਦੀ ਟੁੱਟੀ ਹੋਈ ਸੜਕ ਦਾ ਜਾਇਜ਼ਾ ਲਿਆ ਗਿਆ। ਵਸਨੀਕਾਂ ਨੇ ਦੱਸਿਆ ਕਿ ਸੜਕ ਦੇ ਹਾਲਾਤ ਇੰਨੇ ਖ਼ਰਾਬ ਹੋ ਚੁੱਕੇ ਹਨ ਕਿ ਕਦੇ ਵੀ ਕੋਈ ਵੀ ਹਾਦਸਾ ਵਾਪਰ ਸਕਦੈ। ਰਾਤ ਵੇਲੇ ਲੋਕ ਆਪਣੇ ਘਰਾਂ ਤੋਂ ਬਾਹਰ ਔਖੇ ਸਮੇਂ ਕਿਧਰੇ ਆ ਜਾ ਨਹੀਂ ਸਕਦੇ। ਬੇਟ ਏਰੀਏ ਦਾ ਮੁੱਖ ਕਿੱਤਾ ਦੁੱਧ ਉਤਪਾਦ ਦਾ ਹੈ ਪ ਇਨ੍ਹਾਂ ਪਿੰਡਾਂ ਵਿੱਚ ਕੋਈ ਵੀ ਵੇਰਕਾ ਦੀ ਗੱਡੀ ਨਾ ਆਉਣ ਕਰਕੇ ਪਿੰਡ ਵਾਲਿਆਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ। ਕਿਸੇ ਮਰੀਜ਼ ਨੂੰ ਸਮੇਂ ਸਿਰ ਹਸਪਤਾਲ ਲੈ ਕੇ ਨਹੀਂ ਜਾਇਆ ਜਾ ਸਕਦਾ। ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਵੱਲੋਂ ਪਿੰਡ ਵਾਲਿਆਂ ਦੀਆਂ ਮੁਸ਼ਕਿਲਾਂ ਸੁਣਦਿਆਂ ਪ੍ਰਸ਼ਾਸਨ ਨੂੰ ਤਾੜਦਿਆਂ 10 ਦਿਨਾਂ ਦਾ ਸਮਾਂ ਦਿੱਤਾ ਗਿਆ ਕਿ ਜੇਕਰ 10 ਦਿਨਾਂ ਅੰਦਰ ਇਨ੍ਹਾਂ ਸੜਕਾਂ ਦਾ ਕੰਮ ਨਾ ਸ਼ੁਰੂ ਕੀਤਾ ਗਿਆ ਤਾਂ ਸਮੂਹ ਬੇਟ ਏਰੀਏ ਸਮੇਤ ਇੱਕ ਤਿੱਖਾ ਸੰਘਰਸ਼ ਆਪ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਕੀਤਾ ਜਾਵੇਗਾ। ਇਸ ਮੌਕੇ ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ, ਹਰਮੇਸ਼ ਕੁਮਾਰ ਸੀਨੀਅਰ ਆਗੂ, ਸਤਿੰਦਰ ਲਾਲ ਚੇਚੀ ਜਨਰਲ ਸਕੱਤਰ , ਸੰਦੇਸ਼ ਰਾਜ ਕਾਲਾ ਵਾਈਸ ਪ੍ਰਧਾਨ ਐਸ.ਸੀ. ਸੈੱਲ ਬਲਾਚੌਰ, ਦਲਵੀਰ ਫੌਜੀ ਸੀਨੀਅਰ ਆਗੂ, ਪਰਮਜੀਤ ਦੁੱਗਲ ਸੋਸ਼ਲ ਮੀਡੀਆ ਇੰਚਾਰਜ, ਪ੍ਰਿੰਸ ਪਵਾਰ ਯੂਥ ਆਗੂ ਯੁਵਾ ਮੋਰਚਾ, ਜੋਰਾ ਸਰਪੰਚ ਭਰਥਲਾ, ਸੁਰਿੰਦਰ ਪਾਲ ਸਰਪੰਚ ਅਤੇ ਪਿੰਡ ਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮੱਕੀ ਦੀ ਸਬਸਿਡੀ ਲਈ ਖੇਤੀਬਾੜੀ ਅਫਸਰਾਂ ਵੱਲੋਂ ਪਿੰਡ-ਪਿੰਡ ਜਾ ਕੇ ਖੇਤਾਂ ਦਾ ਨਿਰੀਖਣ ਅਗਲੀ ਖ਼ਬਰ ਅਮਰਦੀਪ ਕਾਲਜ ਦੇ ਐੱਮ.ਬੀ.ਏ. (ਪੰਜ ਸਾਲਾ ਪ੍ਰੋਗਰਾਮ) ਸਮੈਸਟਰ ਛੇਵਾਂ ਦਾ ਨਤੀਜਾ ਸ਼ਾਨਦਾਰ ਰਿਹਾ
Ad Position 24