ਪਿੰਡ ਕੁਲਥਮ ਤੋਂ ਗੁਰਧਾਮਾਂ ਦੇ ਦਰਸ਼ਨਾਂ ਲਈ ਸੰਗਤਾਂ ਦਾ ਜਥਾ ਰਵਾਨਾ
ਬਹਿਰਾਮ, 1 ਅਗਸਤ (ਨਛੱਤਰ ਸਿੰਘ ਬਹਿਰਾਮ) - ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਵੱਖ-ਵੱਖ ਗੁਰਧਾਮਾਂ ਦੇ ਦਰਸ਼ਨਾਂ ਲਈ ਕੁਲਥਮ ਤੋਂ ਸੰਗਤਾਂ ਦੀ ਬਸ ਰਵਾਨਾ ਹੋਈ। ਪਿੰਡ ਦੇ ਸਰਪੰਚ ਰੌਸ਼ਨ ਲਾਲ ਨੇ ਦੱਸਿਆ ਕਿ ਸਰਕਾਰ ਦਾ ਇਹ ਵਧੀਆ ਉਪਰਾਲਾ ਹੈ ਜੋ ਸੰਗਤਾਂ ਨੂੰ ਗੁਰਧਾਮਾਂ ਦੇ ਦਰਸ਼ਨ ਕਰਾਉਣ ਦਾ ਉਪਰਾਲਾ ਕੀਤਾ ਗਿਆ ਹੈ।
ਬਹਿਰਾਮ, 1 ਅਗਸਤ (ਨਛੱਤਰ ਸਿੰਘ ਬਹਿਰਾਮ) - ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਵੱਖ-ਵੱਖ ਗੁਰਧਾਮਾਂ ਦੇ ਦਰਸ਼ਨਾਂ ਲਈ ਕੁਲਥਮ ਤੋਂ ਸੰਗਤਾਂ ਦੀ ਬਸ ਰਵਾਨਾ ਹੋਈ। ਪਿੰਡ ਦੇ ਸਰਪੰਚ ਰੌਸ਼ਨ ਲਾਲ ਨੇ ਦੱਸਿਆ ਕਿ ਸਰਕਾਰ ਦਾ ਇਹ ਵਧੀਆ ਉਪਰਾਲਾ ਹੈ ਜੋ ਸੰਗਤਾਂ ਨੂੰ ਗੁਰਧਾਮਾਂ ਦੇ ਦਰਸ਼ਨ ਕਰਾਉਣ ਦਾ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਕਤ ਸੰਗਤਾਂ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ, ਜਲ੍ਹਿਆਂ ਵਾਲਾ ਬਾਗ, ਵਾਘਾ ਬਾਰਡਰ ਤੋਂ ਇਲਾਵਾ ਹੋਰ ਵੀ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨਗੀਆਂ। ਉਪਰੰਤ ਸਮੂਹ ਸੰਗਤਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਇਸ ਮੌਕੇ ਸਰਪੰਚ ਰੌਸ਼ਨ ਲਾਲ, ਬੰਕਾ ਰਾਮ, ਲੇਖ ਰਾਜ ਕੁਲਥਮ ਸਮਾਜ ਸੇਵਕ, ਮੋਹਣ ਲਾਲ, ਸਾਬਕਾ ਪੰਚ ਮੱਖਣ ਰਾਮ, ਜੋਗਿੰਦਰ ਰਾਮ, ਜੈ ਰਾਮ, ਜਗਦੇਵ, ਬੰਤਾ ਰਾਮ, ਚਰਨ ਕੌਰ, ਜਗਦੇਵ, ਕਮਲਜੀਤ ਠੇਕੇਦਾਰ ਆਦਿ ਦੇ ਨਾਮ ਜ਼ਿਕਰਯੋਗ ਹਨ।