02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਕਲੇਰਾਂ ਦੇ ਕ੍ਰਿਕਟ ਟੂਰਨਾਮੈਂਟ ’ਚ ਰਟੈਂਡਾ ਦੀ ਟੀਮ ਰਹੀ ਜੇਤੂ

Ad Position 21
No active advertisement
ਅਜੀਤ ਡੈਸਕ 25-06-2026

ਬੰਗਾ, 24 ਜੂਨ (ਸੁਰਿੰਦਰ ਸਿੰਘ ਕਰਮ ਲਧਾਣਾ)-ਸੰਤ ਬਾਬਾ ਆਸਾ ਰਾਮ ਅਤੇ ਸੰਤ ਬਾਬਾ ਫੱਤਾ ਰਾਮ ਦੀ ਨਿੱਘੀ ਯਾਦ ਨੂੰ ਸਮਰਪਿਤ ਸਤਾਰਵਾਂ ਸਾਲਾਨਾ ਕ੍ਰਿਕਟ ਟੂਰਨਾਮੈਂਟ ਸਮੂਹ ਗ੍ਰਾਮ ਪੰਚਾਇਤ, ਬਾਬਾ ਆਸਾ ਰਾਮ ਤੇ ਬਾਬਾ ਫੱਤਾ ਰਾਮ ਨੌਜਵਾਨ ਸਭਾ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਕਲੇਰਾਂ ਦੇ ਸਰਪੰਚ ਦਾਰਾ ਸਿੰਘ ਮੱਲ ਸਾਬਕਾ ਜੀ.ਐਮ ਸਟੇਟ ਟਰਾਂਸਪੋਰਟ ਪੰਜਾਬ, ਬਾਬਾ ਨਰੇਸ਼ ਅਤੇ ਉੱਘੇ ਸਮਾਜ ਸੇਵਕ ਸਤਵਿੰਦਰ ਪਾਲ ਮੱਲ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਕ੍ਰਿਕਟ ਟੂਰਨਾਮੈਂਟ ਵਿੱਚ ਇਲਾਕੇ ਦੇ 32 ਪਿੰਡਾਂ ਦੀਆਂ ਟੀਮਾਂ ਨੇ ਹਿੱਸਾ ਲਿਆ। ਫਾਈਨਲ ਮੈਚ ਪਿੰਡ ਰਟੈਂਡਾ ਅਤੇ ਤਲਵੰਡੀ ਜੱਟਾਂ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਜਿਸ ਵਿਚ ਰਟੈਂਡਾ ਦੀ ਟੀਮ ਜੇਤੂ ਰਹੀ। ਜੇਤੂ ਅਤੇ ਉਪ ਜੇਤੂ ਟੀਮਾਂ ਨੂੰ ਨਕਦ ਇਨਾਮ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਬੈਸਟ ਬੈਟਸ ਮੈਨ, ਬੈਸਟ ਬਾਲਰ ਅਤੇ ਮੈਚ ਆਫ਼ ਦੀ ਸੀਰੀਜ਼ ਤੋਂ ਇਲਾਵਾ ਹੋਰ ਉੱਘੇ ਖਿਡਾਰੀਆਂ ਦਾ ਫਰਾਟਾ ਪੱਖੇ ਅਤੇ ਛੱਤ ਵਾਲੇ ਪੱਖੇ ਇਨਾਮ ਵਜੋਂ ਦੇ ਕੇ ਸਨਮਾਨ ਕੀਤਾ ਗਿਆ। ਇਨਾਮਾਂ ਦੀ ਵੰਡ ਸਰਪੰਚ ਦਾਰਾ ਸਿੰਘ ਮੱਲ ਸਾਬਕਾ ਜੀ.ਐਮ ਸਟੇਟ ਟਰਾਂਸਪੋਰਟ ਪੰਜਾਬ, ਸਤਵਿੰਦਰ ਪਾਲ ਮੱਲ, ਹਰਮੇਸ਼ ਲਾਲ ਪੰਚ ਪਿੰਡ ਕਲੇਰਾਂ ਦੀ ਸਮੁੱਚੀ ਪੰਚਾਇਤ ਬਾਬਾ ਨਰੇਸ਼ ਅਤੇ ਪਿੰਡ ਦੇ ਪਤਵੰਤੇ ਸੱਜਣਾਂ ਵਲੋਂ ਕੀਤੀ ਗਈ। ਇਸ ਟੂਰਨਾਮੈਂਟ ਨੂੰ ਸਫਲ ਬਣਾਉਣ ਲਈ ਸਤਵਿੰਦਰ ਪਾਲ ਸੰਧੂ, ਹੈਪੀ ਕਲੇਰਾਂ, ਰਾਜ ਕਪੂਰ, ਰਾਜਾ ਕਲੇਰਾਂ, ਮਨੀ ਸੁੰਮਨ, ਭਿੰਦਾ ਕਲੇਰ ਯੂ.ਈ, ਗੈਵੀ, ਵਿਸ਼ਾਲ ਮੱਲ, ਲਵਦੀਪ ਸੁੰਮਨ, ਧਰਮਿੰਦਰ ਸਿੰਘ, ਹਰਮੇਸ਼ ਪੰਚ, ਸੁਖਵਿੰਦਰ ਕੌਰ ਪੰਚ, ਮਨਜੀਤ ਕੌਰ ਪੰਚ, ਮਾਨਵ ਮੱਲ, ਉਦੇ ਮੱਲ, ਤਜਿੰਦਰ ਸਿੰਘ ਢਿੱਲੋਂ ਆਦਿ ਨੇ ਹਰ ਤਰ੍ਹਾਂ ਨਾਲ ਸੰਪੂਰਨ ਸਹਿਯੋਗ ਦਿੱਤਾ। ਪ੍ਰਬੰਧਕਾਂ ਵੱਲੋਂ ਠੰਢੇ-ਮਿੱਠੇ ਜਲ ਦੀ ਛਬੀਲ ਵੀ ਲਗਾਈ ਗਈ ਸੀ। ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਸਮਾਜ ਵਿੱਚੋਂ ਨਸ਼ਿਆਂ ਦੇ ਕੋਹੜ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਵਚਨਬੱਧ -ਮਾਲਵਿੰਦਰ ਸਿੰਘ ਕੰਗ ਅਗਲੀ ਖ਼ਬਰ ਔੜ ’ਚ ਜਨਤਕ ਥਾਵਾਂ ’ਤੇ ਤੰਬਾਕੂ ਅਤੇ ਸਿਗਰਟਨੋਸ਼ੀ ਕਰਨ ਵਾਲਿਆ ਦੇ ਕੀਤੇ ਚਲਾਨ
Ad Position 24
No active advertisement