06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਚੌਧਰੀ ਮੇਲਾ ਰਾਮ ਭੂੰਬਲਾ ਸਰਕਾਰੀ ਸਕੂਲ ਮਾਲੇਵਾਲ ਵਿਖੇ ਬੱਚਿਆਂ ਨੂੰ ਵਰਦੀਆਂ ਵੰਡੀਆਂ

Ad Position 21
No active advertisement
ਅਜੀਤ ਡੈਸਕ 05-07-2026
ਟੱਪਰੀਆਂ ਖੁਰਦ, 4 ਜੁਲਾਈ (ਬੂਥਗੜ੍ਹੀਆ) - ਚੌਧਰੀ ਮੇਲਾ ਰਾਮ ਭੂੰਬਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਲੇਵਾਲ ਵਿਖੇ ਛੇਵੀਂ ਤੋਂ ਅੱਠਵੀਂ ਜਮਾਤ ਤੱਕ ਪੜ੍ਹਦੀਆਂ ਸਾਰੀਆਂ ਲੜਕੀਆਂ ਤੇ ਅਨੁਸੂਚਿਤ ਜਾਤੀ ਦੇ ਲੜਕਿਆਂ ਨੂੰ ਵਰਦੀਆਂ ਦੀ ਵੰਡ ਪਿੰਡ ਭੂਰੀਵਾਲੇ ਮਾਲੇਵਾਲ ਦੇ ਸਰਪੰਚ ਰਾਮ ਸਰੂਪ ਭੂੰਬਲਾ ਤੇ ਸਕੂਲ ਦੇ ਪ੍ਰਿੰਸੀਪਲ ਪਰਮਿੰਦਰ ਭਾਟੀਆ ਨੇ ਸਾਂਝੇ ਤੌਰ ’ਤੇ ਕੀਤੀ। ਇਸ ਮੌਕੇ ਸਰਪੰਚ ਰਾਮ ਸਰੂਪ ਭੂੰਬਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਦੇ ਚੰਗੇ ਯਤਨਾਂ ਦੇ ਸਦਕਾ ਅੱਜ ਸਾਡੇ ਪੰਜਾਬ ਸੂਬੇ ਦੇ ਸਾਰੇ ਸਕੂਲ ਨੰਬਰ ਇੱਕ ’ਤੇ ਚੱਲ ਰਹੇ ਹਨ। ਸਕੂਲ ਵਿੱਚ 53 ਵਿਦਿਆਰਥੀਆਂ ਨੂੰ ਵਰਦੀਆਂ ਵੰਡੀਆਂ ਗਈਆਂ। ਇਸ ਮੌਕੇ ਪਿੰਡ ਦੇ ਮੋਹਤਵਰ ਵਿਅਕਤੀ ਤੇ ਐਸ. ਐਮ. ਸੀ ਮੈਂਬਰ ਸਕੂਲ ਦੇ ਪ੍ਰਬੰਧਾਂ ਨੂੰ ਦੇਖ ਕੇ ਬਹੁਤ ਹੀ ਪ੍ਰਭਾਵਿਤ ਹੋਏ। ਇਸ ਮੌਕੇ ਸਕੂਲ ਪ੍ਰਿੰਸੀਪਲ ਪਰਮਿੰਦਰ ਭਾਟੀਆ ਨੇ ਪੰਜਾਬ ਸਰਕਾਰ ਤੇ ਮੋਹਤਬਰ ਵਿਅਕਤੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਬਲਬੀਰ ਚੰਦ ਪੰਜਾਬ ਪੁਲਿਸ, ਸ੍ਰੀ ਗੁਰਮੇਲ ਚੰਦ, ਸੂਬੇਦਾਰ ਰਾਮ ਸਰੂਪ, ਮੁਲਖ ਰਾਜ, ਪੰਮੀ ਪੰਚ, ਕਾਲਾ, ਦੇਵਰਾਜ, ਜੱਸੀ, ਮਾਸਟਰ ਰਾਕੇਸ਼ ਕੁਮਾਰ ਬੂਥਗੜ੍ਹ ਸਮੂਹ ਸਕੂਲ ਦੇ ਸਟਾਫ ਮੈਂਬਰ ਤੇ ਬੱਚੇ ਮੌਕੇ ਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜ਼ਮੀਨਾਂ ਦਾ ਰਿਕਾਰਡ ਅਨਲਾਈਨ ਨਾ ਹੋਣ ਕਾਰਨ ਕਿਸਾਨ ਆਈਡੀਆਂ ਬਣਾਉਣ ਲਈ ਹੋ ਰਹੇ ਖੱਜਲ-ਖੁਆਰ ਅਗਲੀ ਖ਼ਬਰ ਚੌਧਰੀ ਇੰਦਰਜੀਤ ਦੇ ਪਰਿਵਾਰ ਨੂੰ ਇਕ ਹੋਰ ਸਦਮਾ, ਸਰਦਾਰਨੀ ਚਰਨ ਕੌਰ ਨਹੀਂ ਰਹੇ
Ad Position 24
No active advertisement