ਮਜਾਰੀ/ਸਾਹਿਬਾ, 5 ਜੁਲਾਈ (ਨਿਰਮਲਜੀਤ ਸਿੰਘ ਚਾਹਲ)- ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਵਿਧਾਨ ਸਭਾ ਹਲਕਾ ਬਲਾਚੌਰ ਦੇ ਲਗਾਏ ਹਲਕਾ ਇੰਚਾਰਜ ਅਤੇ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਹਨੀ ਟੌਂਸਾ ਵਲੋਂ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੁੱਦੇਨਜਰ ਆਪਣੀ ਟੀਮ ਸਮੇਤ ਅਕਾਲੀ ਵਰਕਰਾਂ ਨਾਲ ਪਿੰਡਾਂ ਵਿੱਚ ਘਰ-ਘਰ ਜਾ ਕੇ ਸੰਪਰਕ ਸਾਧਨਾ ਸ਼ੁਰੂ ਕਰ ਦਿੱਤਾ ਗਿਆ ਹੈ। ਉਨਾਂ ਵਲੋਂ ਪਿੰਡ ਛਦੌੜੀ ਵਿਖੇ ਕੈਪ. ਹਰਬੰਸ ਸਿੰਘ ਥਿਆੜਾ ਦੇ ਗ੍ਰਹਿ ਵਿਖੇ ਪਹੁੰਚ ਕੇ ਹਰਨੇਕ ਸਿੰਘ ਥਿਆੜਾ ਦੀ ਅਗਵਾਈ ਵਿਚ ਪਿੰਡ ਵਾਸੀਆਂ ਨਾਲ ਰਾਬਤਾ ਕਾਇਮ ਕੀਤਾ ਤੇ ਪਿੰਡ ਵਾਸੀਆਂ ਵਲੋਂ ਉਨਾਂ ਨੂੰ ਹਰ ਤਰਾਂ ਦੀ ਮੱਦਦ ਦਾ ਪੂਰਾ ਭਰੋਸਾ ਦਿੱਤਾ ਗਿਆ। ਇਸ ਮੌਕੇ ਕੈਪ. ਹਰਬੰਸ ਸਿੰਘ ਥਿਆੜਾ ਨੇ ਕਿਹਾ ਕਿ ਸਾਡੇ ਪਿੰਡ ਤੋਂ ਅਕਾਲੀ ਦਲ ਪਹਿਲਾਂ ਵੀ ਵੱਡੀ ਲੀਡ ਨਾਲ ਜਿੱਤਦਾ ਰਿਹਾ ਤੇ ਹੁਣ ਵੀ ਉਸੇ ਤਰਾਂ ਜਿਤਾਵਾਂਗੇ। ਚੇਅਰਮੈਨ ਤਰਲੋਚਨ ਸਿੰਘ ਰੱਕੜ ਅਤੇ ਚੇਅਰਮੈਨ ਬਿਮਲ ਕੁਮਾਰ ਨੇ ਕਿਹਾ ਕਿ ਹਮੇਸ਼ਾਂ ਸੜੋਆ ਬਲਾਕ ਦੇ ਪਿੰਡਾਂ ਵਿਚੋਂ ਹੀ ਅਕਾਲੀ ਦਲ ਦੀ ਜਿੱਤ ਦੀ ਸ਼ੁਰੂਆਤ ਹੁੰਦੀ ਹੈ ਜਿਸ ਦਾ ਸਾਰੇ ਬਲਾਚੌਰ ਹਲਕੇ ਅੰਦਰ ਵਧੀਆ ਸੁਨੇਹਾ ਜਾਂਦਾ ਹੈ। ਹੁਣ ਅਕਾਲੀ ਦਲ ਮੁੜ ਫਿਰ ਬਲਾਚੌਰ ਵਿੱਚ ਇਤਿਹਾਸ ਦੁਹਰਾਏਗਾ। ਇਸ ਮੌਕੇ ਗੁਰਦੀਪ ਸਿੰਘ ਬਕਾਪੁਰ ਸਰਕਲ ਪ੍ਰਧਾਨ ਮਜਾਰੀ, ਸਰਪੰਚ ਬਾਬਾ ਗੁਰਦੀਪ ਸਿੰਘ, ਅਜਮੇਰ ਸਿੰਘ ਭਾਰਾਪੁਰ, ਸੁਰਜੀਤ ਕੋਹਲੀ, ਕਸ਼ਮੀਰ ਸਿੰਘ ਤੇ ਮੁਹਿੰਦਰ ਸਿੰਘ ਦੋਵੇਂ ਨੰਬਰਦਾਰ, ਅਵਤਾਰ ਸਿੰਘ ਦਿਆਲਾਂ, ਹਰਨੇਕ ਸਿੰਘ ਨੇਕੀ, ਸੈਕਟਰੀ ਅਵਤਾਰ ਸਿੰਘ, ਹਰਮੇਸ਼ ਲਾਲ ਪੰਚ, ਜਰਮਨ ਸਿੰਘ ਖਾਲਸਾ ਤੋਂ ਇਲਾਵਾ ਪਿੰਡ ਵਾਸੀ ਹਾਜ਼ਰ ਸਨ।