08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਪਿੰਡ ਕੁਲਾਰ ਤੋਂ ਪੀ. ਜੀ. ਆਈ. ਲੰਗਰ ਸੇਵਾ ਲਈ ਗੱਡੀ ਰਵਾਨਾ ਕੀਤੀ

Ad Position 21
No active advertisement
ਅਜੀਤ ਡੈਸਕ 11-07-2026
ਰੱਤੇਵਾਲ, 10 ਜੁਲਾਈ (ਅਸ਼ੋਕ ਕੁਮਾਰ ਲੀਲ) - ਲੋੜਵੰਦਾਂ ਦੀ ਨਿਸ਼ਕਾਮ ਸੇਵਾ ਦੇ ਉਦੇਸ਼ ਨਾਲ ਸੰਤ ਗੁਲਜਾਰੀ ਰਾਮ ਝੱਜਾਂ ਵਾਲੇ ਰਾਮ ਸਹਾਇ ਡੇਰਾ ਕੁਲਾਰ ਵਾਲਿਆਂ ਦੀ ਅਗਵਾਈ ਹੇਠ ਪੀ. ਜੀ. ਆਈ. ਲੰਗਰ ਦੀ ਸੇਵਾ ਲਈ ਐਤਵਾਰ ਨੂੰ ਚੰਡੀਗੜ੍ਹ ਸਥਿਤ ਪੀ. ਜੀ. ਆਈ. ਵਿੱਚ ਇਲਾਜ ਅਧੀਨ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਬਰਾਂ ਲਈ ਲੰਗਰ ਸੇਵਾ ਵਾਲੀ ਗੱਡੀ ਰਵਾਨਾ ਕੀਤੀ ਗਈ। ਇਸ ਸੇਵਾ ਨੂੰ ਸੰਤ ਗੁਲਜਾਰੀ ਰਾਮ ਝੱਜਾਂ ਵਾਲਿਆਂ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਉਹਨਾਂ ਕਿਹਾ ਕਿ ਦੁਖੀ ਲੋਕਾਂ ਦੀ ਸੇਵਾ ਕਰਨਾ ਸਭ ਤੋਂ ਵੱਧ ਲੋੜਵੰਦ ਲੋਕਾਂ ਦੀ ਸੇਵਾ ਕਰਨਾ ਸਭ ਤੋਂ ਵੱਡਾ ਪੁੰਨ ਹੈ। ਸਮਾਜ ਸੇਵੀ ਛਿੰਦੀ ਹੱਕਲਾ ਯੂ. ਏ. ਈ. ਵਾਲਿਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦਾਨੀ ਸੱਜਣਾਂ ਤੇ ਸੇਵਾਦਾਰਾਂ ਦੇ ਸਹਿਯੋਗ ਨਾਲ ਇਹ ਲੰਗਰ ਸੇਵਾ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਸਮਾਜ ਦੀ ਭਲਾਈ ਲਈ ਕੀਤੇ ਜਾਂਦੇ ਅਜਿਹੇ ਉਪਰਾਲੇ ਹੋਰ ਸੰਸਥਾਵਾਂ ਲਈ ਵੀ ਪ੍ਰੇਰਣਾ ਦਾਇਕ ਹਨ ਤੇ ਵੱਧ ਤੋਂ ਵੱਧ ਲੋਕਾਂ ਨੂੰ ਸੇਵਾ ਦੇ ਇਸ ਕਾਰਜ ਨਾਲ ਜੁੜਨਾ ਚਾਹੀਦਾ ਹੈ। ਇਸ ਮੌਕੇ ਸੇਵਾਦਾਰ ਸਵਰਨ ਚੰਦ ਹੱਕਲਾ ਸਬ ਇੰਸਪੈਕਟਰ ਪੰਜਾਬ ਪੁਲਿਸ ਲੁਧਿਆਣਾ, ਪੁਰਸ਼ੋਤਮ ਲਾਲ ਹਕਲਾ, ਮਹਿੰਦਰਪਾਲ, ਸੁਰਿੰਦਰ ਛਿੰਦੀ ਹੱਕਲਾ, ਗੌਰਵ ਹੱਕਲਾ ਹੈੱਡ ਕਾਂਸਟੇਬਲ, ਕਾਮਰੇਡ ਓਮ ਪ੍ਰਕਾਸ਼, ਬੰਟੀ ਭਗਤ, ਧਰਮਪਾਲ ਬਾਗੜੀ, ਮਹਿੰਦਰ ਪਾਲ ਬਜਾੜ, ਸ਼ਾਮ ਲਾਲ, ਨਸੀਬ ਚੰਦ, ਕਾਮਰੇਡ ਅਸ਼ੋਕ ਕੁਮਾਰ, ਬਲਵੀਰ ਚੰਦ, ਪਿਆਰਾ ਸਿੰਘ, ਸੁਰਜੀਤ ਠੇਕੇਦਾਰ, ਓਮ ਪ੍ਰਕਾਸ਼ ਹੱਕਲਾ, ਤਿਲਕ ਰਾਜ ਹਕਲਾ, ਦੀਪੂ ਚੌਹਾਨ, ਗੁਰਮੇਲ ਚੰਦ ਤੇ ਹੋਰ ਸੇਵਾਦਾਰ ਹਾਜ਼ਰ ਸਨ ਜਿਨ੍ਹਾਂ ਨੇ ਇਸ ਲੰਗਰ ਵਾਲੀ ਗੱਡੀ ਵਿੱਚ ਜਾ ਕੇ ਪੀ.ਜੀ.ਆਈ. ਚੰਡੀਗੜ੍ਹ ਵਿਖੇ ਲੋੜਵੰਦ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੂੰ ਲੰਗਰ ਛਕਾ ਕੇ ਨਿਸ਼ਕਾਮ ਸੇਵਾ ਕਰਨ ਵਿੱਚ ਯੋਗਦਾਨ ਪਾਇਆ।
Ad Position 22
No active advertisement
ਪਿਛਲੀ ਖ਼ਬਰ ਸਮਾਜ ਸੇਵੀ ਸਾਈਂ ਕਾਲੇ ਸ਼ਾਹ ਨੇ ਬੱਚਿਆਂ ਨਾਲ ਮਿਲ ਕੇ ਕੀਤੀ ਡੀ.ਏ.ਵੀ. ਸਕੂਲ ਕਾਠਗੜ੍ਹ ਦੇ ਗਰਾਊਂਡ ਦੀ ਸਫ਼ਾਈ ਅਗਲੀ ਖ਼ਬਰ ਸ਼ੁੱਧ ਵਾਤਾਵਰਨ ਹੀ ਸਰੀਰ ਨੂੰ ਨਿਰੋਗ ਰੱਖਦਾ ਹੈ- ਡਾ. ਸੁਨੀਲ ਸੱਭਰਵਾਲ
Ad Position 24