10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਬ੍ਰਹਮਾ ਕੁਮਾਰੀ ਸੰਗਠਨ ਦਾ ਉਦੇਸ਼ ਭਾਰਤ ਨੂੰ ਨਸ਼ਾ ਮੁਕਤ ਬਣਾਉਣਾ-ਮਨਜੀਤ ਦੀਦੀ

Ad Position 21
No active advertisement
ਅਜੀਤ ਡੈਸਕ 27-07-2026

ਨਵਾਂਸ਼ਹਿਰ, 26 ਜੁਲਾਈ (ਹਰਮਿੰਦਰ ਸਿੰਘ ਪਿੰਟੂ)-ਬ੍ਰਹਮਾ ਕੁਮਾਰੀ ਈਸ਼ਵਰੀਆ ਵਿਸ਼ਵ ਵਿਦਿਆਲਿਆ ਦੀ ਨਵਾਂਸ਼ਹਿਰ ਸ਼ਾਖਾ ਦੇ ਇੰਚਾਰਜ ਮਨਜੀਤ ਦੀਦੀ ਤੇ ਖੁਸ਼ੀ ਦੀਦੀ ਨੇ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਤੇ ਮੁੜ ਵਸੇਬਾ ਕੇਂਦਰ ਵਿਖੇ ਨਸ਼ਾ-ਪੀੜਤ ਨੌਜਵਾਨਾਂ ` ਨਸ਼ਾ ਛੱਡਣ ਲਈ ਪ੍ਰੇਰਿਤ ਕਰਨ ਲਈ ਇਕ ਨਾਟਕ ਦੀ ਅਗਵਾਈ ਕੀਤੀ। ਮਨਜੀਤ ਦੀਦੀ ਨੇ ਦੱਸਿਆ ਕਿ ਭਾਰਤ ਸਰਕਾਰ ਦੀ ਨਸ਼ਾ ਮੁਕਤ ਭਾਰਤ ਮੁਹਿੰਮ ਦੇ ਸਮਰਥਨ ਵਿਚ, ਬ੍ਰਹਮਾ ਕੁਮਾਰੀ ਈਸ਼ਵਰੀਆ ਵਿਸ਼ਵ ਵਿਦਿਆਲਿਆ ਸੰਗਠਨ ਨਾਟਕਾਂ ਤੇ ਭਾਸ਼ਨਾਂ ਰਾਹੀਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰ ਰਿਹਾ ਹੈ। ਇਸ ਸੰਬੰਧ ਵਿਚ ਮੁੰਬਈ ਤੋਂ ਵਿਸ਼ੇਸ਼ ਤੌਰ ‘ਤੇ ਆਏ ਸੰਗਠਨ ਦੇ ਮੈਂਬਰਾਂ ਨੇ ਦੇਵੇਂਦਰ ਦੇ ਨਿਰਦੇਸ਼ਨ ਹੇਠ ਇਕ ਸੁੰਦਰ ਨਾਟਕ ਪੇਸ਼ ਕੀਤਾ। ਜਿਸ ਵਿਚ ਨੌਜਵਾਨਾਂ ਨੂੰ ਨਸ਼ਾਖੋਰੀ ਦੇ ਨੁਕਸਾਨਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਉਨ੍ਹਾਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕੀਤਾ। ਮਨਜੀਤ ਦੀਦੀ ਨੇ ਦੱਸਿਆ ਕਿ ਬ੍ਰਹਮਾ ਕੁਮਾਰੀ ਸੰਗਠਨ ਸਾਰੇ ਸ਼ਹਿਰਾਂ ਵਿਚ ਸਥਾਪਿਤ ਆਪਣੇ ਕੇਂਦਰਾਂ ਰਾਹੀਂ, ਧਿਆਨ, ਯੋਗਾ ਤੇ ਹੋਰ ਗਤੀਵਿਧੀਆਂ ਰਾਹੀਂ ਸਾਰਿਆਂ ਨੂੰ ਇਨ੍ਹਾਂ ਬੁਰਾਈਆਂ ਤੋਂ ਦੂਰ ਰਹਿਣ ਲਈ ਉਤਸ਼ਾਹਿਤ ਕਰਦਾ ਹੈ। ਇਸ ਮੌਕੇ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਦੇ ਪ੍ਰਾਜੈਕਟ ਡਾਇਰੈਕਟਰ ਚਮਨ ਸਿੰਘ ਨੇ ਬ੍ਰਹਮਾ ਕੁਮਾਰੀ ਸੰਗਠਨ ਦੇ ਮੈਂਬਰਾਂ ਦਾ ਇਸ ਮੁਹਿੰਮ ਵਿੱਚ ਉਨ੍ਹਾਂ ਦੇ ਸਮਰਥਨ ਅਤੇ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਲਈ ਕੇਂਦਰ ਦਾ ਦੌਰਾ ਕਰਨ ਲਈ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਇਸ ਕੇਂਦਰ ਰਾਹੀਂ ਹੁਣ ਤੱਕ 3,500 ਤੋਂ ਵੱਧ ਨੌਜਵਾਨਾਂ ਨੂੰ ਨਸ਼ਾ ਛੱਡਣ ਵਿਚ ਮਦਦ ਕੀਤੀ ਗਈ ਹੈ। ਸਮਾਜ ਸੇਵਕ ਰਤਨ ਕੁਮਾਰ ਜੈਨ ਨੇ ਵੀ ਬ੍ਰਹਮਾ ਕੁਮਾਰੀ ਸੰਗਠਨ ਵਲੋਂ ਕੀਤੇ ਜਾ ਰਹੇ ਯਤਨਾਂ ਤੇ ਨੌਜਵਾਨਾਂ ਨੂੰ ਨਸ਼ਾ ਛੱਡਣ ਵਿਚ ਮਦਦ ਕਰਨ ਲਈ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਵਲੋਂ ਦਿੱਤੀ ਜਾ ਰਹੀ ਸਹਾਇਤਾ ਲਈ ਧੰਨਵਾਦ ਕੀਤਾ। ਮੌਜੂਦ ਸਾਰੇ ਨੌਜਵਾਨਾਂ ਤੇ ਹੋਰ ਮੈਂਬਰਾਂ ਨੂੰ ਨਸ਼ਾ ਛੱਡਣ ਦੀ ਸਹੁੰ ਚੁਕਾਈ ਗਈ। ਦੇਵੇਂਦਰ ਕੁਮਾਰ, ਖੁਸ਼ੀ ਦੀਦੀ, ਚੰਦਰ ਕਾਂਤਾ, ਚੰਦਰ ਸ਼ੇਖਰ, ਦੀਪਕ ਮੰਡੇਰ, ਸੀਮਾ, ਅਲੀਸ਼ਾ, ਸੁਖਵਿੰਦਰ ਕੌਰ, ਨਵਜੋਤ, ਦਿਨੇਸ਼ ਕੁਮਾਰ, ਮਨਜੀਤ ਸਿੰਘ, ਕਮਲਜੀਤ ਕੌਰ, ਵਿਜੇ ਕੁਮਾਰ, ਕਮਲਾ ਰਾਣੀ, ਮਰੀਜ਼ ਤੇ ਉਨ੍ਹਾਂ ਦੇ ਮਾਪੇ ਮੌਜੂਦ ਸਨ।

Ad Position 22
No active advertisement
ਪਿਛਲੀ ਖ਼ਬਰ ਸਰਕਾਰ ਦਾ ਧੱਕਾ ਬਰਦਾਸ਼ਤ ਨਹੀਂ ਕਰਾਂਗੇ - ਗੁਰਪ੍ਰੀਤ ਗੁੱਜਰ ਅਗਲੀ ਖ਼ਬਰ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਮਹਾਨ ਕੀਰਤਨ ਦਰਬਾਰ ਤੇ ਗੁਰਮਤਿ ਸਮਾਗਮਾਂ ਸੰਬੰਧੀ ਮੀਟਿੰਗ
Ad Position 24