09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਨਵਜੋਤ ਸਾਹਿਤ ਸੰਸਥਾ ਔੜ ਨੇ ਬੰਗਾ ’ਚ ਕਰਾਇਆ ਯਾਦਗਾਰੀ ਮੁਸ਼ਾਇਰਾ

Ad Position 21
No active advertisement
ਅਜੀਤ ਡੈਸਕ 28-07-2026

ਬੰਗਾ, 27 ਜੁਲਾਈ (ਸੁਰਿੰਦਰ ਸਿੰਘ ਕਰਮ ਲਧਾਣਾ) - ਨਵਜੋਤ ਸਾਹਿਤ ਸੰਸਥਾ ਔੜ ਵਲੋਂ ਬੰਗਾ ਦੇ ਕਰਨ ਹਸਪਤਾਲ ਦੇ ਵਿਹੜੇ ਸਾਵਣ ਮੁਸ਼ਾਇਰਾ-2026 ਕਰਵਾਇਆ ਗਿਆ। ਇਸ ਮੁਸ਼ਾਇਰੇ ’ਚ ਨਾਮਵਰ ਸ਼ਾਇਰਾਂ ਨੇ ਕਵਿਤਾਵਾਂ, ਗ਼ਜ਼ਲਾਂ ਅਤੇ ਗੀਤਾਂ ਰਾਹੀਂ ਹਾਜ਼ਰੀਨ ਨੂੰ ਮੰਤਰ ਮੁਗਧ ਕੀਤਾ। ਮੁਸ਼ਾਇਰੇ ਦੀ ਆਰੰਭਤਾ ਸ਼ਮਾਂ ਰੌਸ਼ਨ ਦੀ ਰਸਮ ਨਾਲ ਕੀਤੀ ਗਈ ਜਿਸ ਨੂੰ ਡਾ. ਬਖਸ਼ੀਸ਼ ਸਿੰਘ ਅਤੇ ਡਾ. ਬਲਵੀਰ ਕੌਰ ਵਲੋਂ ਸਾਂਝੇ ਤੌਰ ’ਤੇ ਨਿਭਾਇਆ ਗਿਆ। ਸਮਾਗਮ ਦੇ ਮੁੱਖ ਮਹਿਮਾਨ ਡਾ. ਬਖਸ਼ੀਸ਼ ਸਿੰਘ ਸੰਸਥਾਪਕ ਕਰਨ ਹਸਪਤਾਲ ਨੇ ਆਪਣੇ ਵਿਚਾਰਾਂ ਦੀ ਸਾਂਝ ਪਾਉਂਦਿਆਂ ਸਾਹਿਤ ਨੂੰ ਸਮਾਜ ਦਾ ਮਾਰਗ ਦਰਸ਼ਨ ਦੱਸਿਆ ਅਤੇ ਨਵਜੋਤ ਸਾਹਿਤ ਸੰਸਥਾ ਔੜ ਦੇ ਬਹੁਪੱਖੀ ਸਾਹਿਤਕ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ। ਸੰਸਥਾ ਦੇ ਸਕੱਤਰ ਡਾ. ਕੇਵਲ ਰਾਮ ਨੇ ਮੰਚ ਸੰਚਾਲਨ ਕਰਦਿਆਂ ਸੰਸਥਾਂ ਦੇ 44ਵੇਂ ਸਾਲ ਤੱਕ ਦੇ ਸਾਹਿਤਕ ਸਫ਼ਰ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ ਅਤੇ ਸੰਸਥਾ ਦੇ ਮੈਂਬਰਾਂ ਦੀਆਂ 44 ਪੁਸਤਕਾਂ ਦੇ ਪ੍ਰਕਾਸ਼ਨ ਦਾ ਜਿਕਰ ਕੀਤਾ। ਮੁਸ਼ਾਇਰੇ ਵਿੱਚ ਕਾਵਿ ਰਚਨਾਵਾਂ ਪੇਸ਼ ਕਰਨ ਵਾਲਿਆਂ ਵਿੱਚ ਰਜਨੀ ਸ਼ਰਮਾ, ਕੁਲਵਿੰਦਰ ਕੁੱਲਾ, ਸੁਰਜੀਤ ਮਜਾਰੀ, ਹਾਫ਼ਜ਼ਿ ਅਲੀ ਇਸਲਾਹੀ, ਤਲਵਿੰਦਰ ਸ਼ੇਰਗਿੱਲ, ਕ੍ਰਿਸ਼ਨ ਹੀਉਂ, ਨਰਿੰਦਰ ਮਾਹੀ, ਸੀਤਲ ਝਿੱਕਾ, ਹਰੀ ਕਿਸ਼ਨ ਪਟਵਾਰੀ, ਦੇਸ ਰਾਜ ਬਾਲੀ, ਰਾਜਿੰਦਰ ਜੱਸਲ, ਰੇਸ਼ਮ ਕਰਨਾਣਵੀ, ਨੀਰੂ ਜੱਸਲ, ਪਰਮਜੀਤ ਮਹਿਰਮਪੁਰੀ, ਐਡ.ਲਖਵੀਰ ਬੀਸਲਾ, ਬਬੀਤਾ ਆਦਿ ਸ਼ਾਮਲ ਸਨ। ਨਵਜੋਤ ਸਾਹਿਤ ਸੰਸਥਾ ਔੜ ਦੇ ਪ੍ਰਧਾਨ ਦਵਿੰਦਰ ਸਕੋਹਪੁਰੀ ਨੇ ਸਮੂਹ ਆਮਦ ਦਾ ਸਵਾਗਤ ਕੀਤਾ ਤੇ ਸਾਵਣ ਮੁਸ਼ਾਇਰੇ ਦੀ ਸਫ਼ਲਤਾ ਲਈ ਸਮੂਹ ਮੈਂਬਰਾਂ ਨੂੰ ਵਧਾਈ ਦਿੱਤੀ। ਇਸ ਮੌਕੇ ਸਮੂਹ ਸ਼ਾਇਰਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੌਂਸਲਰ ਹਿੰਮਤ ਤੇਜਪਾਲ, ਸਰਪੰਚ ਹਰਮਿੰਦਰ ਸਿੰਘ ਤਲਵੰਡੀ, ਸਾਬਕਾ ਬੈਂਕ ਅਧਿਕਾਰੀ ਮਲਕੀਤ ਸਿੰਘ ਵੀ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਏਰੀਆ ਯੂਥ ਅਲਾਇੰਸ ਨੇ ਸੋਭੂਵਾਲ ਵਿਖੇ ਕਰਵਾਈ ਸ਼ਾਨਦਾਰ ਐਥਲੇਟਿਕ ਮੀਟ ਅਗਲੀ ਖ਼ਬਰ ਬਾਰ ਐਸੋਸੀਏਸ਼ਨ ਬਲਾਚੌਰ ਵਲੋਂ ਐਲ.ਏ.ਡੀ.ਸੀ. ਨੀਤੀ ਖ਼ਿਲਾਫ਼ ਭੁੱਖ ਹੜਤਾਲ ਜਾਰੀ
Ad Position 24