09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਏਰੀਆ ਯੂਥ ਅਲਾਇੰਸ ਨੇ ਸੋਭੂਵਾਲ ਵਿਖੇ ਕਰਵਾਈ ਸ਼ਾਨਦਾਰ ਐਥਲੇਟਿਕ ਮੀਟ

Ad Position 21
No active advertisement
ਅਜੀਤ ਡੈਸਕ 28-07-2026

ਕਾਠਗੜ੍ਹ, 27 (ਹਰਸਿਮਰਨ ਜੋਤ ਸਿੰਘ ਕਲੇਰ) - ਇਲਾਕੇ ’ਚ ਨੌਜਵਾਨਾਂ ਨੂੰ ਪੜ੍ਹਾਈ ਅਤੇ ਖੇਡਾਂ ਨਾਲ ਜੋੜਨ ਲਈ ਉਪਰਾਲੇ ਕਰ ਰਹੀ ਸੰਸਥਾ ‘ਏਰੀਆ ਯੂਥ ਅਲਾਇੰਸ’ ਵਲੋਂ ਪਿੰਡ ਸੋਭੂਵਾਲ ਵਿਖੇ ਵੱਖ-ਵੱਖ ਉਮਰ ਵਰਗ ਦੇ ਖਿਡਾਰੀਆਂ ਲਈ ਐਥਲੇਟਿਕ ਮੀਟ ਕਰਵਾਈ ਗਈ ਜਿਸ ’ਚ ਬਲਾਚੌਰ ਇਲਾਕੇ ਦੇ ਵੱਖ-ਵੱਖ ਪਿੰਡਾਂ ਤੋਂ 500 ਦੇ ਕਰੀਬ ਖਿਡਾਰੀਆਂ ਨੇ ਭਾਗ ਲਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਗੁੱਜਰ ਵੈੱਲਫੇਅਰ ਬੋਰਡ ਪੰਜਾਬ ਦੇ ਚੇਅਰਮੈਨ ਬ੍ਰਿਗੇਡੀਅਰ ਰਾਜ ਕੁਮਾਰ, ਆਪ ਆਗੂ ਅਸ਼ੋਕ ਕਟਾਰੀਆ, ਸਤਨਾਮ ਚੇਚੀ ਜਲਾਲਪੁਰ ਸਾਬਕਾ ਚੇਅਰਮੈਨ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਸਿੰਘ ਲੱਕੀ, ਕਾਂਗਰਸੀ ਆਗੂ ਜਸਵਿੰਦਰ ਵਿੱਕੀ ਚੌਧਰੀ, ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸੰਜੀਵ ਚੇਚੀ, ਭਾਜਪਾ ਆਗੂ ਸੰਦੀਪ ਸੋਨੂੰ ਭਾਟੀਆ, ਸਤਨਾਮ ਸਿੰਘ ਰਾਜੂਮਾਜਰਾ (ਸੇਵਾ-ਮੁਕਤ ਡੀ. ਐੱਸ. ਪੀ.) ਚੌਧਰੀ ਰਮਨ ਨੰਦ ਲਾਲ, ਨਾਨਕ ਸਿੰਘ ਜੰਡੀ ਚੈਅਰਮੈਨ ਬਲਾਕ ਸੰਮਤੀ, ਰਵੀਇੰਦਰ ਸਿੰਘ ਬਾਗੋਵਾਲ, ਧਰਮਪਾਲ ਸਾਬਕਾ ਚੇਅਰਮੈਨ, ਡਾ: ਜਸਦੀਪ ਸਿੰਘ, ਜੁਝਾਰ ਸਿੰਘ ਸੇਠੀ ਭਰਥਲਾ ਆਦਿ ਆਗੂਆਂ ਨੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੰਦਿਆਂ ਦੌੜਾਂ ਸ਼ੁਰੂ ਕਰਵਾਈਆਂ ਤੇ ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕੀਤੀ। ਅੰਡਰ 13 ਸਾਲਾ ਲੜਕੇ 100ਮੀ: ਦੌੜ ’ਚ ਅਮਰਿੰਦਰ ਸਿੰਘ ਮਾਜਰਾ ਜੱਟਾਂ, ਲਵਪ੍ਰੀਤ ਸਿੰਘ ਗਰਲੋ ਬੇਟ, ਹਰਮਨ ਸਿੰਘ ਰੱਤੇਵਾਲ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ, ਇਸੇ ਤਰਾਂ 100 ਮੀ: ਲੜਕੀਆਂ ’ਚ ਸਾਕਸ਼ੀ, ਅੰਜਲੀ ਤੇ ਕਿਰਨ ਦੇਵੀ, ਲੜਕੇ ਅੰਡਰ 18 ਸਾਲ 400 ਮੀ. ਦੌੜ ’ਚ ਸ਼ਿਵਮ ਚੌਹਾਨ ਰਾਜੂਮਾਜਰਾ, ਗੌਰਵ ਬੱਛੂਆਂ, ਨਵਨੀਤ ਖੁਰਦਾਂ, 400ਮੀ: ਅੰਡਰ 18 ਸਾਲਾ ਲੜਕੀਆਂ ’ਚ ਹਰਮਨਦੀਪ ਬੇਲਾ ਤਾਜੋਵਾਲ, ਨਿਸ਼ਾ ਅਤੇ ਮਾਧੂਰੀ, 1600ਮੀ: ਲੜਕਿਆਂ ’ਚ ਵਿਸ਼ਾਲ ਆਸਰੋਂ, ਜਤਿਨ ਬਾਗੋਵਾਲ, ਮਨੀ ਚੌਧਰੀ ਥਾਨਵਾਲਾ, ਅੰਡਰ 18 ਸਾਲਾ ਲੜਕੀਆਂ 800 ਮੀਟਰ ਦੌੜ ’ਚ ਪ੍ਰਿਆ, ਮਹਿਮਾ ਅਤੇ ਸੁੱਖੀ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਤੇ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕਰਨ ਵਾਲੇ ਪੋਸਟਰ ਤੇ ਚਾਰਟ ਤਿਆਰ ਕਰਨ ਵਾਲੇ ਬੱਚਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਐਥਲੈਟਿਕ ਮੀਟ ਵਿੱਚ ਪਿੰਡ ਕਰੂਰਾ ਟੱਪਰੀਆਂ (ਨੂਰਪੁਰ ਬੇਦੀ) ਦੀ 9 ਸਾਲਾ ਬੱਚੀ ਅਨਮੋਲ ਚੌਧਰੀ ਨੇ ਆਪਣੇ ਜਿੰਮਨਾਸਟਿਕ ਦੇ ਹੈਰਾਨ ਕਰਨ ਵਾਲੇ ਕਰਤੱਵ ਦਿਖਾ ਕੇ ਖ਼ੂਬ ਵਾਹ ਵਾਹ ਖੱਟੀ। ਇਸ ਮੌਕੇ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ 50 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਲਈ ਕਰਵਾਈ ਦੌੜ ਵਿੱਚ ਸਾਰੇ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਤੇ ਹੋਰ ਪਤਵੰਤਿਆਂ ਨੇ ਭਾਗ ਲਿਆ ਜਿਸ ’ਚ ਮਾਸਟਰ ਰਾਜ ਭਾਟੀਆ ਆਦੋਆਣਾ ਨੇ ਪਹਿਲਾ ਸਥਾਨ, ਜਨਕ ਉਧਨਵਾਲ ਨੇ ਦੂਜਾ ਅਤੇ ਅਵਤਾਰ ਜੀਤਪੁਰ ਨੇ ਤੀਜਾ ਸਥਾਨ ਹਾਸਲ ਕੀਤਾ। ਸਟੇਜ ਸੰਚਾਲਕ ਦੀ ਭੂਮਿਕਾ ਮਾ: ਰਵਿੰਦਰ ਕਸਾਣਾ ਸੂਰਾਪੁਰੀ ਵਲੋਂ ਬਾਖੂਬੀ ਨਿਭਾਈ ਗਈ। ਏਰੀਆ ਯੂਥ ਅਲਾਇੰਸ ਦੀ ਟੀਮ ਵਲੋਂ ਪਹੁੰਚੇ ਮਹਿਮਾਨਾਂ, ਦਾਨੀ ਸੱਜਣਾਂ ਤੇ ਸਹਿਯੋਗੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਪਿੰਡ ਸੋਭੂਵਾਲ ਦੇ ਸਰਪੰਚ ਚਮਨ ਲਾਲ, ਭਜਨ ਲਾਲ ਪਟਵਾਰੀ, ਸਾਬਕਾ ਸਰਪੰਚ ਕ੍ਰਿਸ਼ਨ ਕਸਾਣਾ, ਦਵਿੰਦਰ ਕਸਾਣਾ, ਅਸ਼ੋਕ ਕਸਾਣਾ ਆਦਿ ਪਿੰਡ ਵਾਸੀਆਂ ਵਲੋਂ ਏਰੀਆ ਯੂਥ ਅਲਾਇੰਸ ਦੀ ਟੀਮ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਅਜੀਤਪਾਲ ਸਿੰਘ ਭਾਟੀਆ, ਰਾਜ ਖਟਾਣਾ, ਡਾਕਟਰ ਜਸਦੀਪ ਸੈਣੀ, ਮਾਸਟਰ ਰਣਬੀਰ ਰਾਏ, ਪ੍ਰਿੰਸੀਪਲ ਹਰੀਪਾਲ ਕਲਸੀ, ਮੈਨੇਜਰ ਪ੍ਰੇਮਦੀਪ ਸਿੰਘ, ਰਾਜ ਭਾਟੀਆ, ਅਰੁਨ ਨਾਗਰ, ਰਮਨ ਭਰਥਲਾ, ਅਨੀਲ ਰਾਣਾ, ਅਮਰੀਕ ਸਿੰਘ ਬਛੌੜੀ, ਸੁਰਜੀਤ ਚੇਚੀ ਬਾਗੋਵਾਲ, ਗਗਨਦੀਪ ਰਾਣਾ, ਰਵਿੰਦਰ ਸੂਰਾਪੁਰ, ਬਲਜਿੰਦਰ ਵਿਰਕ, ਮਾ: ਗਿਆਨ ਸਿੰਘ ਕਟਾਰੀਆ, ਸੁਰਿੰਦਰ ਮੁੰਡਨ, ਮੇਸ਼ੀ ਕਟਵਾਰਾ, ਗਰਵਿੰਦਰ ਸਿੰਘਪੁਰ, ਰਾਕੇਸ਼ ਫੌਜੀ, ਨਵਦੀਪ ਟਕਾਰਲਾ, ਚਰਨਜੀਤ ਮੁੱਤੋਂ, ਹਰਜੀਤ ਸਹੋਤਾ, ਕਾਬਲ ਭੂੰਬਲਾ ਸੂਰਾਪੁਰ, ਸ਼ੰਮੀ ਜਲਾਲਪੁਰ, ਕਾਲਾ ਠੇਕੇਦਾਰ ਬਾਗੋਵਾਲ, ਗੁਲਸ਼ਨ ਕੋਚ ਨੀਲਾਵਾੜਾ, ਕੋਚ ਰੋਹਿਤ ਰੱਤੇਵਾਲ, ਮਨਦੀਪ ਅਨੰਦ, ਪੀ.ਟੀ ਅਜੇ ਬਰੇਤਾ ਆਦਿ ਟੀਮ ਮੈਂਬਰ ਤੇ ਪਤਵੰਤੇ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਸੀਨੀਅਰ ਸਿਟੀਜਨਜ਼ ਨੇ ਬੂਟੇ ਲਗਾ ਕੇ ਮਨਾਇਆ ਵਣ-ਮਹਾਂਉਤਸਵ ਅਗਲੀ ਖ਼ਬਰ ਨਵਜੋਤ ਸਾਹਿਤ ਸੰਸਥਾ ਔੜ ਨੇ ਬੰਗਾ ’ਚ ਕਰਾਇਆ ਯਾਦਗਾਰੀ ਮੁਸ਼ਾਇਰਾ
Ad Position 24