08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਮਜਾਰੀ ਟੀ-ਪੁੰਆਇਟ ’ਤੇ ਟੁੱਟਾ ਸੀਵਰੇਜ ਬਣ ਰਿਹਾ ਹਾਦਸਿਆਂ ਦਾ ਕਾਰਨ

Ad Position 21
No active advertisement
ਅਜੀਤ ਡੈਸਕ 28-07-2026

ਮਜਾਰੀ/ਸਾਹਿਬਾ, 27 ਜੁਲਾਈ (ਨਿਰਮਲਜੀਤ ਸਿੰਘ ਚਾਹਲ)- ਇਕ ਪਾਸੇ ਪੰਜਾਬ ਸਰਕਾਰ ਤੇ ਹਲਕਾ ਵਿਧਾਇਕਾ ਵਲੋਂ ਗੱਲੀਬਾਤੀ ਪਿੰਡਾਂ ਦੇ ਵਿਕਾਸ ਦੇ ਕੰਮ ਕਰਵਾਉਣ ਵਾਸਤੇ ਪੂਰਾ ਜ਼ੋਰ ਲਗਾਇਆ ਹੋਇਆ ਹੈ ਤੇ ਹੁਣ ਫੇਰ ਚੋਣਾਂ ਨੇੜੇ ਆਉਂਣ ਕਰਕੇ ਲੋਕਾਂ ਦੀਆਂ ਪਿੰਡਾਂ ਵਿਚ ਜਾ ਕੇ ਸ਼ਿਕਾਇਤਾਂ ਸੁਣੀਆਂ ਜਾ ਰਹੀਆਂ ਹਨ। ਦੂਜੇ ਪਾਸੇ ਪੰਚਾਇਤ ਵਿਭਾਗ ਸੜੋਆ ਦੇ ਅਧਿਕਾਰੀ ਕੁੰਭਕਰਨੀ ਨੀਂਦੇ ਸੁੱਤੇ ਪਏ ਹਨ। ਕਸਬਾ ਮਜਾਰੀ ਵਿਖੇ ਸਜਾਵਲਪੁਰ ਰੋੜ ‘ਤੇ ਕਾਫੀ ਸਮੇਂ ਤੋਂ ਸੀਵਰੇਜ ਦੇ ਇੱਕ ਹੋਦ ਦੀ ਸਲੈਬ ਟੁੱਟ ਕੇ ਵਿੱਚ ਡਿੱਗੀ ਹੋਈ ਹੈ। ਇਥੇ ਪਿੰਡ ਮਹਿੰਦਪੁਰ ਤੋਂ ਵੀ ਸੜਕ ਆ ਮਿਲਦੀ ਹੈ ਤੇ ਇਥੇ ਟੀ-ਪੁਆਇੰਟ ਬਣਦਾ ਹੈ। ਖੱਡਾ ਉਪਰੋਂ ਨੰਗਾ ਤੇ ਡੂੰਘਾ ਹੋਣ ਕਾਰਨ ਇਥੇ ਨਿੱਤ-ਦਿਨ ਹਾਦਸੇ ਵਾਪਰ ਰਹੇ ਹਨ। ਕਈ ਦਿਨ ਪਹਿਲਾਂ ਇਥੇ ਗੰਦਾਂ ਪਾਣੀ ਸੜਕ ਵਿਚ ਵੱਗਦਾ ਰਿਹਾ ਜਿਸ ਦੀ ਬਦਬੂ ਤੋਂ ਦੁਕਾਨਦਾਰ, ਆਲੇ-ਦੁਆਲੇ ਦੇ ਘਰਾਂ ਵਾਲੇ ਤੇ ਰਾਹਗੀਰ ਪ੍ਰੇਸ਼ਾਨ ਹੁੰਦੇ ਰਹੇ। ਅਖੀਰ ਨੂੰ ਪੰਚਾਇਤ ਵਲੋਂ ਇਸ ਖੱਡੇ ਦੀ ਸਫਾਈ ਕਰਵਾ ਕੇ ਪਾਣੀ ਤਾਂ ਚੱਲਦਾ ਕਰ ਦਿੱਤਾ ਗਿਆ ਪਰ ਖੱਡਾ ਅਜੇ ਤੱਕ ਸਲੈਬ ਤੋਂ ਬਗੈਰ ਪਿਆ ਹੈ। ਇਹ ਖੱਡਾ ਦੋਵਾਂ ਸੜਕਾਂ ਨੂੰ ਕਾਫੀ ਲੰਮੇ ਸਮੇਂ ਤੋਂ ਪ੍ਰਭਾਵਿਤ ਕਰ ਰਿਹਾ ਹੈ। ਇਥੇ ਕਦੇ ਵੀ ਕੋਈ ਵੱਡਾ ਹਾਦਸਾ ਵਾਪਰ ਕੇ ਕਿਸੇ ਦੀ ਜਾਨ ਦਾ ਖੌਅ ਬਣ ਸਕਦਾ ਹੈ। ਇਸ ਬਾਰੇ ਕਸਬਾ ਮਜਾਰੀ ਦੇ ਦੁਕਾਨਦਾਰਾ ਨੇ ਦੱਸਿਆ ਕਿ ਇਸ ਖੱਡੇ ਵਿਚ ਨਿੱਤ ਰਾਹਗੀਰ ਹਾਦਸੇ ਦਾ ਸ਼ਿਕਾਰ ਹੋ ਰਹੇ ਹਨ। ਉਨਾਂ ਸਰਕਾਰ ਤੋਂ ਮੰਗ ਕੀਤੀ ਕਿ ਕੋਈ ਵੱਡਾ ਹਾਦਸਾ ਵਾਪਰਨ ਤੋਂ ਪਹਿਲਾਂ ਇਸ ਹੌਦ ਨੂੰ ਉੱਪਰੋਂ ਮੋਟੀ ਸਲੈਬ ਪਾ ਕੇ ਬੰਦ ਕੀਤਾ ਜਾਵੇ। ਇਸ ਬਾਰੇ ਬਲਾਕ ਸੜੋਆ ਦੇ ਬੀ.ਡੀ.ਪੀ.ਓ. ਨੂੰ ਪਹਿਲਾਂ ਤੇ ਹੁਣ ਕਈ ਵਾਰ ਫੋਨ ਕੀਤਾ, ਜਨਾਬ ਹੁਣਾ ਨੇ ਫੋਨ ਹੀ ਨਹੀਂ ਉਠਾਇਆ। ਜਦੋਂ ਪੰਚਾਇਤ ਸਕੱਤਰ ਨੂੰ ਇਸ ਬਾਰੇ ਦੱਸਿਆ ਤਾਂ ਉਨ੍ਹਾਂ ਪਹਿਲਾਂ ਕਿਹਾ ਕਿ ਕੋਈ ਇਸ ਵਿਚ ਡਿੱਗਿਆ ਤਾਂ ਨਹੀਂ, ਕੋਈ ਗੱਲ ਨਹੀ ਇਕ ਦੋ ਦਿਨਾਂ ਤੱਕ ਠੀਕ ਕਰਵਾ ਦਿਆਂਗੇ। ਪੰਚਾਇਤ ਅਧਿਕਾਰੀਆਂ ਵਲੋਂ ਇਸ ਮਸਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ।

Ad Position 22
No active advertisement
ਪਿਛਲੀ ਖ਼ਬਰ ਸੈਮੀਫਾਈਨਲ ’ਚ ਜਗ੍ਹਾ ਬਣਾਉਣ ਤੋਂ ਖੁੰਝੇ ਗੁਰਿੰਦਰਵੀਰ ਸ੍ਰੀਸ਼ੰਕਰ ਲੰਬੀ ਛਾਲ ਦੇ ਫਾਈਨਲ ’ਚ ਅਗਲੀ ਖ਼ਬਰ ਕਾਠਗੜ੍ਹ ਵਿਖੇ ਸ਼ਾਈਨ ਵੈਟ ਲੈਬ ਵੱਲੋਂ ਨਵਾਂਸ਼ਹਿਰ ਜ਼ਿਲ੍ਹੇ ਦੀ ਪਹਿਲੀ ਆਧੁਨਿਕ ਵੈਟਰਨਰੀ ਲੈਬ ਦਾ ਉਦਘਾਟਨ
Ad Position 24