08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਸੈਮੀਫਾਈਨਲ ’ਚ ਜਗ੍ਹਾ ਬਣਾਉਣ ਤੋਂ ਖੁੰਝੇ ਗੁਰਿੰਦਰਵੀਰ ਸ੍ਰੀਸ਼ੰਕਰ ਲੰਬੀ ਛਾਲ ਦੇ ਫਾਈਨਲ ’ਚ

Ad Position 21
No active advertisement
ਅਜੀਤ ਡੈਸਕ 28-07-2026

ਗਲਾਸਗੋ, 27 ਜੁਲਾਈ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਭਾਰਤੀ ਦੌੜਾਕ ਗੁਰਿੰਦਰਵੀਰ ਸਿੰਘ ਨੂੰ ਰਾਸ਼ਟਰਮੰਡਲ ਖੇਡਾਂ ’ਚ 10.39 ਸਕਿੰਟ ਦੇ ਨਿਰਾਸ਼ਾਜਨਕ ਸਮੇਂ ਨਾਲ ਹੀਟਸ ’ਚ ਕੁੱਲ 28ਵੇਂ ਸਥਾਨ ’ਤੇ ਰਹਿਣ ਤੋਂ ਬਾਅਦ ਪੁਰਸ਼ਾਂ ਦੇ 100 ਮੀਟਰ ਈਵੈਂਟ ਵਿਚੋਂ ਬਾਹਰ ਹੋਣਾ ਪਿਆ। ਹਾਲਾਂਕਿ, ਲੰਬੀ ਛਾਲ ਮਾਰਨ ਵਾਲੇ ਐਮ. ਸ੍ਰੀਸ਼ੰਕਰ ਨੇ ਆਪਣੀ ਪਹਿਲੀ ਕੋਸ਼ਿਸ਼ ’ਚ ਹੀ ਕੁਆਲੀਫਾਈਂਗ ਮਾਰਕ ਸਾਫ਼ ਕਰਕੇ ਫਾਈਨਲ ਵਿਚ ਜਗ੍ਹਾ ਬਣਾਈ। ਗਰੁੱਪ ‘ਏ’ ’ਚ ਮੁਕਾਬਲਾ ਕਰਦੇ ਹੋਏ, ਸ਼੍ਰੀਸ਼ੰਕਰ ਨੇ ਆਪਣੀ ਸ਼ੁਰੂਆਤੀ ਕੋਸ਼ਿਸ਼ ’ਚ 8.01 ਮੀਟਰ ਦੀ ਛਾਲ ਲਗਾ ਕੇ ਫਾਈਨਲ ’ਚ ਆਪਣੀ ਜਗ੍ਹਾ ਪੱਕੀ ਕੀਤੀ। ਉਸਦਾ ਸੀਜ਼ਨ ਦਾ ਸਰਬੋਤਮ ਪ੍ਰਦਰਸ਼ਨ 8.38 ਮੀਟਰ ਹੈ। ਫਾਈਨਲ ਲਈ ਕੁਆਲੀਫਾਈਂਗ ਮਾਪਦੰਡ ਲਈ ਅੱਠ ਮੀਟਰ ਦੀ ਛਾਲ ਜਾਂ ਚੋਟੀ ਦੇ 12 ਪ੍ਰਦਰਸ਼ਨਕਾਰਾਂ ਵਿਚੋਂ ਹੋਣਾ ਜ਼ਰੂਰੀ ਸੀ। ਗੁਰਿੰਦਰਵੀਰ 100 ਮੀਟਰ ਦੌੜ ’ਚ ਆਪਣੇ ਨਿੱਜੀ ਸਰਵੋਤਮ ਪ੍ਰਦਰਸ਼ਨ ਦੇ ਨੇੜੇ ਕਿਤੇ ਵੀ ਨਹੀਂ ਆ ਸਕਿਆ ਤੇ ਸ਼ੁਰੂਆਤੀ ਦੌਰ ’ਚੋਂ ਹੀ ਬਾਹਰ ਹੋ ਗਿਆ। ਗੁਰਿੰਦਰਵੀਰ ਨੇ ਚੌਥੀ ਹੀਟ ਦੇ 5ਵੇਂ ਲੇਨ ਵਿਚ ਚੰਗੀ ਸ਼ੁਰੂਆਤ ਕੀਤੀ। ਉਸਨੇ ਸ਼ੁਰੂਆਤ ’ਚ ਜਮੈਕਾ ਦੇ ਰੋਹਨ ਵਾਟਸਨ ਨਾਲ ਰਫ਼ਤਾਰ ਬਣਾਈ ਰੱਖੀ, ਪਰ ਜਮੈਕਾ ਦੇ ਐਥਲੀਟ ਨੇ ਆਖਰੀ 30-35 ਮੀਟਰ ’ਚ ਤੇਜ਼ੀ ਨਾਲ ਦੌੜ ਪੂਰੀ ਕੀਤੀ ਤੇ 10.13 ਸਕਿੰਟ ਦੇ ਸਮੇਂ ਨਾਲ ਪਹਿਲੇ ਸਥਾਨ ’ਤੇ ਰਿਹਾ। ਹਾਲਾਂਕਿ ਭਾਰਤੀ ਐਥਲੀਟ ਆਪਣੀ ਹੀਟ ’ਚ ਦੂਜੇ ਸਥਾਨ ’ਤੇ ਰਿਹਾ, ਉਹ ਕੁੱਲ ਮਿਲਾ ਕੇ 28ਵੇਂ ਸਥਾਨ ’ਤੇ ਰਿਹਾ, ਇਸ ਤਰ੍ਹਾਂ ਸੈਮੀਫਾਈਨਲ ’ਚ ਜਗ੍ਹਾ ਬਣਾਉਣ ਤੋਂ ਖੁੰਝ ਗਿਆ। ਪੰਜਾਬ ਦੇ 25 ਸਾਲਾ ਐਥਲੀਟ ਗੁਰਿੰਦਰਵੀਰ ਨੇ ਮਈ ’ਚ ਰਾਂਚੀ ’ਚ ਹੋਏ ਫੈਡਰੇਸ਼ਨ ਕੱਪ ’ਚ 10.09 ਸਕਿੰਟ ਦਾ ਰਾਸ਼ਟਰੀ ਰਿਕਾਰਡ ਬਣਾਇਆ ਸੀ। ਉਹ 10.10 ਸਕਿੰਟ ਤੋਂ ਘੱਟ ਸਮਾਂ ਕੱਢਣ ਵਾਲਾ ਪਹਿਲਾ ਭਾਰਤੀ ਹੈ, ਪਰ ਉਹ ਇੱਥੇ ਉਸ ਪ੍ਰਦਰਸ਼ਨ ਨੂੰ ਦੁਹਰਾਉਣ ਵਿਚ ਅਸਮਰੱਥ ਰਿਹਾ।

Ad Position 22
No active advertisement
ਪਿਛਲੀ ਖ਼ਬਰ ਪਾਕਿਸਤਾਨ ’ਚ ਸਿੱਖ ਵਿਰਾਸਤ ਦੀ ਸੰਭਾਲ ਲਈ ਵੱਡੇ ਪੱਧਰ ’ਤੇ ਯਤਨ ਜਾਰੀ-ਪ੍ਰੋ. ਸਤਵੰਤ ਕੌਰ ਅਗਲੀ ਖ਼ਬਰ ਮਜਾਰੀ ਟੀ-ਪੁੰਆਇਟ ’ਤੇ ਟੁੱਟਾ ਸੀਵਰੇਜ ਬਣ ਰਿਹਾ ਹਾਦਸਿਆਂ ਦਾ ਕਾਰਨ
Ad Position 24