ਬੰਗਾ, 28 ਜਲਾਈ (ਧਰਮਵੀਰ ਪਾਲ) - ਬੀਤੇ ਦਿਨੀਂ ਸੀਤਲਾ ਮਾਤਾ ਮੰਦਰ ਬੰਗਾ ਵਿਖੇ ਰਿਟਾਇਰਡ ਐਸ.ਪੀ ਸਰਦਾਰ ਜਸਵੀਰ ਸਿੰਘ ਰਾਏ, ਕਮੇਟੀ ਪ੍ਰਧਾਨ ਬਾਬਾ ਦਵਿੰਦਰ ਕੌੜਾ ਵੱਲੋਂ ਇੰਟਰਨੈਸ਼ਨਲ ਕਰਾਟੇ ਅਤੇ ਕਿੱਕ ਬਾਕਸਿੰਗ ਖਿਡਾਰੀ ਪ੍ਰਭਵੀਰ ਸਿੰਘ ਦਾ ਸਨਮਾਨ ਕੀਤਾ ਗਿਆ ਇਹ ਸਨਮਾਨ ਖਿਡਾਰੀ ਦੀਆਂ ਸ਼ਾਨਦਾਰ ਉਪਲਬਧੀਆਂ ਨੂੰ ਦੇਖਦੇ ਹੋਏ ਕੀਤਾ ਗਿਆ ਇਹ ਖਿਡਾਰੀ ਨੈਸ਼ਨਲ ਅਤੇ ਇੰਟਰਨੈਸ਼ਨਲ ਪੱਧਰ ’ਤੇ 100 ਤੋਂ ਵੱਧ ਸੋਨ ਤਗਮੇ ਜਿੱਤ ਚੁੱਕਾ ਹੈ ਅਤੇ ਨੌ ਸਾਲ ਦੀ ਉਮਰ ਵਿੱਚ ਬਲੈਕ ਬੈਲਟ ਹਾਸਲ ਕਰ ਚੁੱਕਾ ਹੈ। ਇਸ ਮੌਕੇ ਰਿਟਾਇਰਡ ਐਸ.ਪੀ ਸਰਦਾਰ ਜਸਵੀਰ ਸਿੰਘ ਰਾਏ ਨੇ ਕਿਹਾ ਕਿ ਇਹ ਖਿਡਾਰੀ ਛੋਟੀ ਉਮਰ ਵਿੱਚ ਹੀ ਬਹੁਤ ਸਾਰੇ ਰਿਕਾਰਡ ਕਾਇਮ ਕਰ ਚੁੱਕਾ ਹੈ ਇਸ ਖਿਡਾਰੀ ਤੋਂ ਅੱਜ ਕੱਲ ਦੇ ਨੌਜਵਾਨਾਂ ਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ। ਦਵਿੰਦਰ ਕੌੜਾ ਨੇ ਇਸ ਮੌਕੇ ਕਿਹਾ ਕਿ ਇਸ ਖਿਡਾਰੀ ਨੇ ਪੂਰੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ। ਉਹਨਾਂ ਇਸ ਖਿਡਾਰੀ ਦੇ ਪਿਤਾ ਅਤੇ ਮਾਰਸ਼ਲ ਆਰਟ ਕੋਚ ਰਾਜਵੀਰ ਸਿੰਘ ਨੂੰ ਵੀ ਵਧਾਈਆਂ ਦਿੱਤੀਆਂ। ਇਸ ਮੌਕੇ ਨਰੇਂਦਰ ਕੁਮਾਰ ਜੈਨ ਨੇ ਕਿਹਾ ਕਿ ਇਹ ਖਿਡਾਰੀ ਬੀ.ਐਮ.ਪੀ.ਐਸ ਸਕੂਲ ਦਾ ਵਿਦਿਆਰਥੀ ਹੈ ਜੋ ਕਿ ਸਕੂਲ ਖੇਡਾਂ ਵਿੱਚ ਵੀ ਨੈਸ਼ਨਲ ਪੱਧਰ ਦਾ ਖਿਡਾਰੀ ਹੈ। ਇਸ ਮੌਕੇ ਖੇਡ ਪ੍ਰਮੋਟਰ ਡਾਕਟਰ ਹਰੀ ਕ੍ਰਿਸ਼ਨ, ਮਾਰਸ਼ਲ ਆਰਟ ਕੋਚ ਰਾਜਵੀਰ ਸਿੰਘ, ਕੌਂਸਲਰ ਹਿੰਮਤ ਕੁਮਾਰ ਤੇਜਪਾਲ ਆਦੀ ਹਾਜਰ ਸਨ।
ਬੰਗਾ ਵਿਖੇ ਜਸਵੀਰ ਸਿੰਘ ਰਾਏ ਵੱਲੋਂ ਇੰਟਰਨੈਸ਼ਨਲ ਕਰਾਟੇ ਖਿਡਾਰੀ ਦਾ ਸਨਮਾਨ
ਅਜੀਤ ਡੈਸਕ
29-07-2026