02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਸੜੋਆ ਦਾ ਸੁਵਿਧਾ ਸੈਂਟਰ ਬਣਿਆ ਲੋਕਾਂ ਲਈ ਪ੍ਰੇਸ਼ਾਨੀ ਦਾ ਕੇਂਦਰ

Ad Position 21
No active advertisement
ਅਜੀਤ ਡੈਸਕ 30-07-2026
ਸੜੋਆ, 29 ਜੁਲਾਈ (ਹਰਮੇਲ ਸਹੁੰਗੜਾ)- ਇੱਕ ਪਾਸੇ ਪੰਜਾਬ ਸਰਕਾਰ ਵਲੋਂ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਕਿ ਆਮ ਜਨਤਾ ਦੀ ਸਹੂਲਤਾਂ ਲਈ ‘1076’ ਨੰਬਰ ‘ਤੇ ਕਾਲ ਕਰਕੇ ਸਰਕਾਰੀ ਨੁਮਾਇੰਦਾ ਘਰ ਆ ਕੇ ਕੰਮ ਕਰੇਗਾ, ਪਰ ਦੂਜੇ ਪਾਸੇ ਜ਼ਮੀਨੀ ਹਕੀਕਤ ਇਹਨਾਂ ਦਾਅਵਿਆਂ ਦੀ ਫੂਕ ਕੱਢਦੀ ਨਜ਼ਰ ਆ ਰਹੀ ਹੈ। ਪਿੰਡ ਸੜੋਆ ਦਾ ਸੁਵਿਧਾ ਸੈਂਟਰ ਅੱਜਕੱਲ੍ਹ ਲੋਕਾਂ ਲਈ ਸਹੂਲਤ ਦੀ ਥਾਂ ਵੱਡੀ ਪ੍ਰੇਸ਼ਾਨੀ ਦਾ ਕੇਂਦਰ ਬਣਿਆ ਹੋਇਆ ਹੈ। ਪਿਛਲੇ ਦਿਨਾਂ ਤੋਂ ਕੇਂਦਰ ਸਰਕਾਰ ਵੱਲੋਂ ਨਵੇਂ ਰਾਸ਼ਨ ਕਾਰਡ ਬਣਾਉਣ ਦੀ ਦਿੱਤੀ ਗਈ ਮਨਜ਼ੂਰੀ ਤੋਂ ਬਾਅਦ ਲੋਕ ਤੱੜਕੇ ਤੋਂ ਹੀ ਸੁਵਿਧਾ ਕੇਂਦਰ ਦੇ ਬਾਹਰ ਲਾਈਨਾਂ ਲਗਾ ਕੇ ਖੜ੍ਹ ਜਾਂਦੇ ਹਨ ਪਰ ਅਫ਼ਸੋਸ ਦੀ ਗੱਲ ਇਹ ਹੈ ਕਿ ਤੜਕੇ ਤੋਂ ਲਾਈਨਾਂ ਵਿੱਚ ਲੱਗਣ ਦੇ ਬਾਵਜੂਦ ਵੀ ਲੋਕਾਂ ਦੇ ਕੰਮ ਨਹੀਂ ਹੋ ਰਹੇ। ਸਰਕਾਰ ਕਹਿੰਦੀ ਹੈ ਨੁਮਾਇੰਦੇ ਘਰ ਆ ਕੇ ਕੰਮ ਕਰਨਗੇ ਪਰ ਇੱਥੇ ਤਾਂ ਸੁਵਿਧਾ ਸੈਂਟਰ ਆ ਕੇ ਵੀ ਛੋਟੇ-ਛੋਟੇ ਕੰਮਾਂ ਲਈ 3-4 ਦਿਨ ਲਗਾਤਾਰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਸਥਾਨਕ ਨਿਵਾਸੀਆਂ ਦਾ ਦੋਸ਼ ਹੈ ਕਿ ਸੁਵਿਧਾ ਕੇਂਦਰ ਵਿੱਚ ਕੰਮ ਕਰਵਾਉਣ ਆਈ ਆਮ ਜਨਤਾ ਨੂੰ ਬਾਰ-ਬਾਰ ਗੇੜੇ ਮਰਵਾਏ ਜਾਂਦੇ ਹਨ। ਇੱਕ ਮਾਮੂਲੀ ਜਿਹੇ ਫਾਰਮ ਜਾਂ ਕੰਮ ਲਈ ਲੋਕਾਂ ਦੇ ਕਈ-ਕਈ ਦਿਨ ਖਰਾਬ ਕੀਤੇ ਜਾ ਰਹੇ ਹਨ ਜਿਸ ਨਾਲ ਉਨ੍ਹਾਂ ਦਾ ਦਿਹਾੜੀ-ਧੱਪਾ ਅਤੇ ਸਮਾਂ ਦੋਵੇਂ ਬਰਬਾਦ ਹੋ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਇਹ ਹੁਣ ਸੁਵਿਧਾ ਸੈਂਟਰ ਘੱਟ ਤੇ ‘ਅਸੁਵਿਧਾ ਕੇਂਦਰ’ ਜ਼ਿਆਦਾ ਬਣ ਚੁੱਕਾ ਹੈ। ਇਲਾਕਾ ਨਿਵਾਸੀਆਂ ਨੇ ਪੰਜਾਬ ਸਰਕਾਰ ਤੇ ਸਬੰਧਤ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਸੜੋਆ ਦੇ ਸੁਵਿਧਾ ਸੈਂਟਰ ਦੀ ਕਾਰਜਪ੍ਰਣਾਲੀ ਵਿੱਚ ਤੁਰੰਤ ਸੁਧਾਰ ਕੀਤਾ ਜਾਵੇ ਤੇ ਇੱਥੇ ਸਟਾਫ਼ ਜਾਂ ਪ੍ਰਬੰਧਾਂ ਨੂੰ ਪੁਖ਼ਤਾ ਕੀਤਾ ਜਾਵੇ ਤਾਂ ਜੋ ਆਮ ਜਨਤਾ ਨੂੰ ਇਸ ਖੱਜਲ-ਖੁਆਰੀ ਤੋਂ ਨਿਜਾਤ ਮਿਲ ਸਕੇ।
Ad Position 22
No active advertisement
ਪਿਛਲੀ ਖ਼ਬਰ ਪੱਤਰਕਾਰ ’ਤੇ ਹੋਏ ਹਮਲੇ ਸੰਬੰਧੀ ਵਫ਼ਦ ਐਸ.ਪੀ. ਸਰਬਜੀਤ ਬਾਹੀਆ ਨੂੰ ਮਿਲਿਆ ਅਗਲੀ ਖ਼ਬਰ ਗੁਰੂ ਨਾਨਕ ਪਬਲਿਕ ਸਕੂਲ ਨੌਸ਼ਹਿਰਾ ਪੱਤਣ ਵਿਚ ਮਾਡਲ ਪ੍ਰਦਰਸ਼ਨੀ ਲਗਾਈ
Ad Position 24
No active advertisement