02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਪੱਤਰਕਾਰ ’ਤੇ ਹੋਏ ਹਮਲੇ ਸੰਬੰਧੀ ਵਫ਼ਦ ਐਸ.ਪੀ. ਸਰਬਜੀਤ ਬਾਹੀਆ ਨੂੰ ਮਿਲਿਆ

Ad Position 21
No active advertisement
ਅਜੀਤ ਡੈਸਕ 30-07-2026
ਨਵਾਂਸ਼ਹਿਰ, 29 ਜੁਲਾਈ (ਦੀਦਾਰ ਸਿੰਘ ਸ਼ੇਤਰਾ)- ਰੱਤੇਵਾਲ ਤੋਂ ‘ਅਜੀਤ’ ਦੇ ਪੱਤਰਕਾਰ ਅਸ਼ੋਕ ਕੁਮਾਰ ਲੀਲ ‘ਤੇ ਮਾਈਨਿੰਗ ਮਾਫੀਆ ਵੱਲੋਂ ਕਰਵਾਏ ਗਏ ਜਾਨਲੇਵਾ ਹਮਲੇ ਸੰਬੰਧੀ ਅੱਜ ਇੱਕ ਵਫਦ ਐਸ.ਪੀ. ਸਰਬਜੀਤ ਬਾਹੀਆ ਨੂੰ ਮਿਲਿਆ। ਇਹ ਜਾਨਲੇਵਾ ਹਮਲਾ 27 ਜੁਲਾਈ ਨੂੰ ਉਸ ਸਮੇਂ ਹੋਇਆ ਜਦੋਂ ਪੱਤਰਕਾਰ ਅਸ਼ੋਕ ਕੁਮਾਰ ਆਪਣੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਕਾਠਗੜ੍ਹ ਤੋਂ ਰੋਪੜ ਵੱਲ ਜਾ ਰਿਹਾ ਸੀ। ਜਦੋਂ ਉਹ ਫਗਵਾੜਾ ਤੋਂ ਰੋਪੜ ਜਾਂਦੇ ਹਾਈਵੇ ‘ਤੇ ਪੈਂਦੇ ਪਿੰਡ ਭਰਥਲਾ ਤੋਂ ਥੋੜਾ ਕੁ ਪਿੱਛੇ ਸੀ, ਉਸ ‘ਤੇ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਵੱਲੋਂ ਅਚਾਨਕ ਹਮਲਾ ਕਰ ਦਿੱਤਾ ਗਿਆ। ਅਸ਼ੋਕ ਕੁਮਾਰ ਦੀ ਮੁਸਤੈਦੀ ਕਰਕੇਹਮਲਾਵਰਾਂ ਵਲੋਂ ਕੀਤੇ ਸਿਰ ’ਤੇ ਵਾਰ ਤੋਂ ਬਚਾਓ ਹੋਣ ਵਿੱਚ ਸਫ਼ਲ ਰਹਿਣ ਮਗਰੋਂ ਗਰਦਨ ’ਤੇ ਗੰਭੀਰ ਸੱਟ ਲੱਗ ਗਈ। ਉਹਨਾਂ ਨੂੰ ਇਲਾਜ ਲਈ ਤੁਰੰਤ ਚੰਡੀਗੜ੍ਹ ਸੈਕਟਰ 32 ਦੇ ਹਸਪਤਾਲ ਲਿਜਾਉਣਾ ਪਿਆ ਜਿਸ ਦੀ ਖਬਰ ਸੁਣਦੇ ਹੀ ਸਮੂਹ ਪੱਤਰਕਾਰ ਭਾਈਚਾਰੇ ਵਿੱਚ ਰੋਸ ਦੀ ਲਹਿਰ ਫੈਲ ਗਈ। ਬੀ.ਜੇ.ਪੀ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਰਾਜਵਿੰਦਰ ਸਿੰਘ ਲੱਕੀ ਸਮੇਤ ਵਫਦ ਐਸ.ਪੀ. ਸਰਬਜੀਤ ਬਾਹੀਆ ਨੂੰ ਮਿਲਿਆ। ਐਡਵੋਕੇਟ ਰਾਜਵਿੰਦਰ ਸਿੰਘ ਲੱਕੀ ਨੇ ਦੱਸਿਆ ਕਿ ਅਸ਼ੋਕ ਕੁਮਾਰ ਵੱਲੋਂ ਨਾਜਾਇਜ਼ ਮਾਈਨਿੰਗ ਖਿਲਾਫ ‘ਅਜੀਤ’ ਵਿੱਚ ਪ੍ਰਮੁੱਤਾ ਨਾਲ ਖ਼ਬਰ ਲਗਾਈ ਗਈ ਸੀ, ਉਸ ’ਤੇ ਦਬਾਅ ਪਾਉਣ ਲਈ ਮਾਈਨਿੰਗ ਮਾਫੀਆ ਵੱਲੋਂ ਉਹਨਾਂ ‘ਤੇ ਹਮਲਾ ਕਰਵਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਪੱਤਰਕਾਰ ਅਸ਼ੋਕ ਕੁਮਾਰ ਨੇ 27 ਜੁਲਾਈ ਨੂੰ ਇੱਕ ਮਾਈਨਿੰਗ ਪੁਆਇੰਟ ਨੀਲ਼ੇਵਾੜੇ ਦੀ ਖਬਰ ਕਵਰੇਜ ਕੀਤੀ ਸੀ। ਉਸ ਦੀ ਕਰੰਟ ਲੋਕੇਸ਼ਨ ਵੀ ਉਨ੍ਹਾਂ ਐਕਸੀਐਨ ਮਾਈਨਿੰਗ ਵਿਭਾਗ ਸੰਚਿਤ ਸਕਸੈਨਾ ਨੂੰ ਉਨ੍ਹਾਂ ਦੇ ਵਟਸਐਪ ਨੰਬਰ ‘ਤੇ ਭੇਜ ਦਿੱਤੀ ਸੀ। ਐਸ.ਪੀ. ਸਰਬਜੀਤ ਬਾਹੀਆ ਨੇ ਵਫਦ ਨੂੰ ਭਰੋਸਾ ਦਿਵਾਏਆ ਕਿ ਜੇਕਰ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਇਸ ਵਿੱਚ ਲਿਪਤ ਪਾਇਆ ਗਿਆ ਤਾਂ ਉਸ ‘ਤੇ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ ਕਾਠਗੜ੍ਹ ਪੁਲਿਸ ਵੱਲੋਂ ਵੀ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸੀ.ਸੀ.ਟੀ.ਵੀ. ਕੈਮਰੇ ਖੰਗਾਲੇ ਜਾ ਰਹੇ ਹਨ। ਐਸ.ਐਚ.ਓ. ਕਾਠਗੜ੍ਹ ਕਮਲ ਤਨੇਜਾ ਨੇ ਕਿਹਾ ਕਿ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ। ਜਸਵੀਰ ਸਿੰਘ ਨੂਰਪੁਰ ਜ਼ਿਲ੍ਹਾ ਪ੍ਰਧਾਨ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਨੇ ਇਸ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਿਆ ਕਰਦਿਆਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਕਥਿਤ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰੀ ਉਪਰੰਤ ਸਖ਼ਤ ਸਜ਼ਾ ਦਿੱਤੀ ਜਾਵੇ। ਉਹਨਾਂ ਦੱਸਿਆ ਕਿ ਇਸ ਸਬੰਧੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਾਰੇ ਪੱਤਰਕਾਰਾਂ ਦੀ ਹੰਗਾਮੀ ਮੀਟਿੰਗ ਬੁਲਾ ਕੇ ਅਗਲੇਰੀ ਕਾਰਵਾਈ ਸਬੰਧੀ ਵਿਚਾਰਾਂ ਕੀਤੀਆਂ ਜਾਣਗੀਆਂ। ਇਸ ਮੌਕੇ ਚੇਤ ਰਾਮ ਰਤਨ, ਬਹਾਦਰ ਚੰਦ ਅਰੋੜਾ, ਸੁਖਦੇਵ ਸਿੰਘ ਪਨੇਸਰ, ਜਸਵਿੰਦਰ ਮਜਾਰਾ, ਸਵਰਨ ਲਾਲ, ਰੋਸ਼ਨ ਲਾਲ ਸਰਪੰਚ, ਪ੍ਰਵੀਨ ਪੁਰੀ ਅਤੇ ਬੀ.ਜੇ.ਪੀ ਦੇ ਸੀਨੀਅਰ ਆਗੂ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਵਿਅਕਤੀ ਕਾਬੂ ਅਗਲੀ ਖ਼ਬਰ ਸੜੋਆ ਦਾ ਸੁਵਿਧਾ ਸੈਂਟਰ ਬਣਿਆ ਲੋਕਾਂ ਲਈ ਪ੍ਰੇਸ਼ਾਨੀ ਦਾ ਕੇਂਦਰ
Ad Position 24
No active advertisement