02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਆਸ਼ਾ ਵਰਕਰ ਯੂਨੀਅਨ ਦੇ ਵਫਦ ਨੇ ਸਿਵਲ ਸਰਜਨ ਨੂੰ ਦਿੱਤਾ ਮੰਗ ਪੱਤਰ

Ad Position 21
No active advertisement
ਅਜੀਤ ਡੈਸਕ 30-07-2026
ਨਵਾਂਸ਼ਹਿਰ, 29 ਜੁਲਾਈ (ਹਰਮਿੰਦਰ ਸਿੰਘ ਪਿੰਟੂ)- ਆਸ਼ਾ ਵਰਕਰਜ ਫਸੀਲੀਟੇਟਰ ਯੂਨੀਅਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵਫਦ ਨੇ ਅਮਰਜੀਤ ਕੌਰ ਹੰਸਰੋਂ ਪ੍ਰਧਾਨ ਤੇ ਸੈਕਟਰੀ ਕਮਲਜੀਤ ਕੌਰ ਦੀ ਅਗਵਾਈ ਵਿੱਚ ਸਿਵਲ ਸਰਜਨ ਨੂੰ ਮੰਗ ਪੱਤਰ ਦਿੱਤਾ ਅਤੇ ਦੱਸਿਆ ਕਿ 4, 5, 6 ਅਗਸਤ ਨੂੰ ਪ੍ਰਿਆਸ ਭਵਨ ਚੰਡੀਗੜ੍ਹ ਵਿਖੇ ਆਸ਼ਾ ਵਰਕਰ ਤੇ ਆਸ਼ਾ ਫਸੀਲੀਟੇਟਰ ਯੂਨੀਅਨ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ, ਜਿਸ ਕਰਕੇ 4, 5, 6 ਅਗਸਤ ਨੂੰ ਸਾਡੀ ਮੁਕੰਮਲ ਤੌਰ ‘ਤੇ ਹੜਤਾਲ ਰਹੇਗੀ ਜਿਸ ਕਰਕੇ ਸਾਡੀ ਕਿਸੇ ਵੀ ਲੜਕੀ ਨੇ ਕੰਮ ਨਹੀਂ ਕਰਨਾ ਅਤੇ ਟੀਕਾਕਰਨ ਪ੍ਰੋਗਰਾਮ ਵਾਲੇ ਦਿਨ ਅਤੇ ਨਾ ਹੀ ਵੈਕਸੀਨ ਲਿਆਉਣੀ ਹੈ, ਇਸ ਸਬੰਧੀ ਬਲਾਕ ਮੁਜਫਰਪੁਰ, ਸੜੋਆ ਤੇ ਮੁਕੰਦਪੁਰ ਦੇ ਐਸ.ਐਮ.ਓ ਨੂੰ ਹੜਤਾਲ ਸਬੰਧੀ ਜਾਣਕਾਰੀ ਦਿੱਤੀ ਗਈ ਹੈ। ਇਸ ਮੌਕੇ ਪ੍ਰਧਾਨ ਅਮਰਜੀਤ ਕੌਰ ਹੰਸਰੋਂ, ਸੈਕਟਰੀ ਕਮਲਜੀਤ ਕੌਰ, ਅਮਰਜੀਤ ਕੌਰ ਸੜੋਆ, ਮਨਜੀਤ ਕੌਰ, ਸੁਨੰਦਾ, ਜੈਸਮੀਨ, ਪਰਮਜੀਤ ਕੌਰ, ਬਲਜੀਤ ਕੌਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕਾ ਸੰਤੋਸ਼ ਕਟਾਰੀਆ ਨੇ ਜ਼ਿਲ੍ਹਾ ਪ੍ਰਧਾਨ ਤੇ ਚੇਅਰਮੈਨ ਸੰਜੀਵ ਚੇਚੀ ਦਾ ਕੀਤਾ ਸਨਮਾਨ ਅਗਲੀ ਖ਼ਬਰ ਆਟੋ ਯੂਨੀਅਨ ਅਤੇ ਰੇਹੜੀ ਯੂਨੀਅਨ ਹੋਵੇਗੀ 30 ਜੁਲਾਈ ਦੀ ਹੜਤਾਲ ਵਿੱਚ ਸ਼ਾਮਿਲ
Ad Position 24
No active advertisement