ਵਾਤਾਵਰਨ ਨੂੰ ਬਚਾਉਣ ’ਚ ਅਦਾਰਾ ‘ਅਜੀਤ’ ਦੀ ਸਮੁੱਚੀ ਟੀਮ ਦਾ ਵਿਸ਼ੇਸ਼ ਯੋਗਦਾਨ- ਕੁਲਦੀਪ ਕੌਰ ਬੰਗੜ
ਸੜੋਆ, 20 ਅਗਸਤ (ਬਲਵਿੰਦਰ ਨਾਨੋਵਾਲੀਆ) - ਅਦਾਰਾ ‘ਅਜੀਤ’ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਦੇ ਜਨਮ ਦਿਨ ਮੌਕੇ ਗ੍ਰਾਮ ਪੰਚਾਇਤ ਖਰੌੜ ਬਲਾਕ ਸੜੋਆ ਵਲੋਂ ਸਮਾਗਮ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਕਰਦਿਆਂ ਬੀਬੀ ਕੁਲਦੀਪ ਕੌਰ ਬੰਗੜ ਸਰਪੰਚ ਨੇ ਕਿਹਾ ਕਿ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਵਿਸ਼ਵ ਪੱਧਰ ’ਤੇ ਪਹੁੰਚਣ ’ਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਡਾ.
ਸੜੋਆ, 20 ਅਗਸਤ (ਬਲਵਿੰਦਰ ਨਾਨੋਵਾਲੀਆ) - ਅਦਾਰਾ ‘ਅਜੀਤ’ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਦੇ ਜਨਮ ਦਿਨ ਮੌਕੇ ਗ੍ਰਾਮ ਪੰਚਾਇਤ ਖਰੌੜ ਬਲਾਕ ਸੜੋਆ ਵਲੋਂ ਸਮਾਗਮ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਕਰਦਿਆਂ ਬੀਬੀ ਕੁਲਦੀਪ ਕੌਰ ਬੰਗੜ ਸਰਪੰਚ ਨੇ ਕਿਹਾ ਕਿ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਵਿਸ਼ਵ ਪੱਧਰ ’ਤੇ ਪਹੁੰਚਣ ’ਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਡਾ. ਬਰਜਿੰਦਰ ਸਿੰਘ ਹਮਦਰਦ ਜਿਨ੍ਹਾਂ ਦਾ ਜਨਮ ਦਿਨ ਅੱਜ ਅਸੀ ਪਿੰਡ ਅੰਦਰ ਛਾਂਦਾਰ ਬੂਟੇ ਲਗਾ ਕੇ ਮਨਾ ਰਹੇ ਹਾਂ, ਸਮਾਜ ਸੇਵੀ ਕਾਰਜਾਂ ਲਈ ਵਧਾਈ ਦੇ ਪਾਤਰ ਹਨ। ਇਸ ਮੌਕੇ ਪਿੰਡ ਵਾਸੀਆਂ ਨੇ ਡਾ. ਬਰਜਿੰਦਰ ਸਿੰਘ ਹਮਦਰਦ ਦੀ ਲੰਮੀ ਉਮਰ ਦੀ ਕਾਮਨਾ ਕਰਦਿਆਂ ਅਦਾਰਾ ‘ਅਜੀਤ’ ਦੀ ਚੜ੍ਹਦੀ ਕਲਾ ਲਈ ਅਰਦਾਸ ਵੀ ਕੀਤੀ। ਇਸ ਮੌਕੇ ਸਮਾਜ ਸੇਵੀ ਮੋਹਣ ਲਾਲ ਬੰਗੜ, ਜੋਗਿੰਦਰ ਕੌਰ ਗਿੱਲ ਤੇ ਜਗਤਾਰ ਸਿੰਘ ਬੈਂਸ ਨੇ ਕਿਹਾ ਕਿ ਵਾਤਾਵਰਣ ਦੀ ਸ਼ੁੱਧਤਾ ਲਈ ਅਦਾਰਾ ‘ਅਜੀਤ’ ਵਲੋਂ ਜੋ ਵੱਖ-ਵੱਖ ਕਿਸਮ ਦੇ ਬੂਟੇ ਪਿੰਡ ਦੀਆਂ ਜਨਤਕ ਥਾਵਾਂ ’ਤੇ ਲਗਾਉਣ ਦਾ ਜੋ ਉਪਰਾਲਾ ਕੀਤਾ ਜਾ ਰਿਹਾ ਹੈ, ਇਸ ਲਈ ਅਦਾਰਾ ਵਧਾਈ ਦਾ ਪਾਤਰ ਹੈ। ਇਸ ਮੌਕੇ ਮੋਹਣ ਲਾਲ ਬੰਗੜ ਸਮਾਜ ਸੇਵੀ, ਬਲਵਿੰਦਰ ਨਾਨੋਵਾਲੀਆ ਪੱਤਰਕਾਰ, ਸੁਨੀਤਾ ਦੇਵੀ, ਅਲਕਾ ਰਾਣੀ, ਮਲਕੀਤ ਰਾਜ, ਕਰਨੈਲ ਸਿੰਘ ਸਾਰੇ ਪੰਚ, ਸੋਹਣ ਲਾਲ, ਰਣਜੀਤ ਕੁਮਾਰ ਚੌਂਕੀਦਾਰ, ਜਗਤਾਰ ਸਿੰਘ ਬੈਂਸ, ਸੁਖਵਿੰਦਰ ਜਨਾਗਲ, ਬਲਵੀਰ ਸਿੰਘ ਗਿੱਲ, ਸੁਰਿੰਦਰ ਕੁਮਾਰ , ਗੁਰਪ੍ਰੀਤ ਬੰਗੜ ਤੇ ਸੰਦੀਪ ਬੰਗੜ ਆਦਿ ਹਾਜ਼ਰ ਸਨ।