ਪੋਜੇਵਾਲ ਸਰਾਂ, 20 ਅਗਸਤ (ਨਵਾਂਗਰਾਈਂ) - ਸ੍ਰੀ ਗੁਰੂ ਤੇਗ ਬਹਾਦਰ ਮਾਰਗ ਬੰਗਾ-ਸ੍ਰੀ ਅਨੰਦਪੁਰ ਸਾਹਿਬ ਦੇ ਸਿੰਘਪੁਰ ਤੋਂ ਕਾਹਨਪੁਰ ਖੂਹੀ ਤੱਕ ਦੇ ਸੜਕ ਦੇ ਟੋਟੇ ਦੀ ਕਾਰ ਸੇਵਾ ਜੋ ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ ਦੇ ਮੁੱਖ ਪ੍ਰਬੰਧਕ ਬਾਬਾ ਸਤਨਾਮ ਸਿੰਘ ਦੀ ਅਗਵਾਈ ਵਿੱਚ ਪਿਛਲੇ ਢਾਈ ਸਾਲ ਤੋਂ ਲਗਾਤਾਰ ਚੱਲ ਰਹੀ ਹੈ। ਇਸ ਸਬੰਧੀ ਕਾਰ ਸੇਵਾ ਦੇ ਅਗਲੇ ਪੜਾਅ ਤਹਿਤ ਸੜਕ ਦੇ ਕਿਨਾਰਿਆਂ ਦੇ ਬੂਟੇ ਲਗਾਉਣ ਦੀ ਸੇਵਾ ਚੱਲ ਰਹੀ ਹੈ ਤੇ ਲਗਪਗ 20 ਹਜ਼ਾਰ ਦੇ ਕਰੀਬ ਵਿਰਾਸਤੀ ਬੂਟੇ ਇਸ ਬਰਸਾਤ ਦੇ ਮੌਸਮ ਦੌਰਾਨ ਲਗਾਏ ਜਾ ਰਹੇ ਹਨ। ਇਸੇ ਚੱਲ ਰਹੀ ਸੇਵਾ ਦੌਰਾਨ ‘ਅਜੀਤ’ ਦੇ ਮੁੱਖ ਸੰਪਾਦਕ, ਪੰਜਾਬ ਤੇ ਪੰਜਾਬੀਅਤ ਦੇ ਰਖਵਾਲੇ ਡਾ. ਬਰਜਿੰਦਰ ਸਿੰਘ ਹਮਦਰਦ ਦੇ ਜਨਮ ਦਿਨ ਨੂੰ ਸਮਰਪਿਤ 100 ਦੇ ਕਰੀਬ ਵਿਰਾਸਤੀ ਬੂਟੇ ਲਗਾਏ। ਇਸ ਮੌਕੇ ਬਾਬਾ ਸਤਨਾਮ ਸਿੰਘ ਕਾਰ ਸੇਵਾ ਵਾਲਿਆਂ ਨੇ ਡਾ. ਬਰਜਿੰਦਰ ਸਿੰਘ ਹਮਦਰਦ ਦੇ ਜਨਮ ਦਿਨ ’ਤੇ ਆਪ ਵੀ ਬੂਟੇ ਲਗਾਏ। ਇਸ ਮੌਕੇ ਬਾਬਾ ਸਤਨਾਮ ਸਿੰਘ ਨੇ ਕਿਹਾ ਪ੍ਰਮਾਤਮਾ ਡਾ. ਹਮਦਰਦ ਨੂੰ ਲੰਬੀ ਉਮਰ ਬਖਸ਼ਣ ਤੇ ਉਹ ਇਨਸਾਨੀਅਤ, ਪੰਜਾਬੀਅਤ ਅਤੇ ਸਮਾਜ ਦੀ ਸੇਵਾ ਇਸੇ ਤਰ੍ਹਾਂ ਕਰਦੇ ਰਹਿਣ। ਇਸ ਮੌਕੇ ਠੇਕੇਦਾਰ ਮਨਜਿੰਦਰ ਸਿੰਘ ਅਟਵਾਲ, ਬਲਿੰਦਰ ਸਿੰਘ ਸਾਬਕਾ ਐਸ.ਡੀ.ਓ, ਮਨਪ੍ਰੀਤ ਸਿੰਘ ਜੱਗਾ, ਸਾਹਿਬ ਸਿੰਘ, ਚਾਨਣ ਸਿੰਘ, ਸਿਮਰਨਜੀਤ ਸਿੰਘ ਸੇਮਾ, ਕਸ਼ਮੀਰ ਸਿੰਘ ਸਾਧੜਾ, ਬਲਵੀਰ ਸਿੰਘ ਆਦਿ ਹਾਜ਼ਰ ਸਨ।
ਸ੍ਰੀ ਗੁਰੂ ਤੇਗ ਬਹਾਦਰ ਮਾਰਗ ਬੰਗਾ-ਸ੍ਰੀ ਅਨੰਦਪੁਰ ਸਾਹਿਬ ਦੀ ਕਾਰ ਸੇਵਾ ਦੌਰਾਨ ਤੇ ਡਾ. ਬਰਜਿੰਦਰ ਸਿੰਘ ਹਮਦਰਦ ਦੇ ਜਨਮ ਦਿਨ ਮੌਕੇ ਬੂਟੇ ਲਗਾਏ
ਪੋਜੇਵਾਲ ਸਰਾਂ, 20 ਅਗਸਤ (ਨਵਾਂਗਰਾਈਂ) - ਸ੍ਰੀ ਗੁਰੂ ਤੇਗ ਬਹਾਦਰ ਮਾਰਗ ਬੰਗਾ-ਸ੍ਰੀ ਅਨੰਦਪੁਰ ਸਾਹਿਬ ਦੇ ਸਿੰਘਪੁਰ ਤੋਂ ਕਾਹਨਪੁਰ ਖੂਹੀ ਤੱਕ ਦੇ ਸੜਕ ਦੇ ਟੋਟੇ ਦੀ ਕਾਰ ਸੇਵਾ ਜੋ ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ ਦੇ ਮੁੱਖ ਪ੍ਰਬੰਧਕ ਬਾਬਾ ਸਤਨਾਮ ਸਿੰਘ ਦੀ ਅਗਵਾਈ ਵਿੱਚ ਪਿਛਲੇ ਢਾਈ ਸਾਲ ਤੋਂ ਲਗਾਤਾਰ ਚੱਲ ਰਹੀ ਹੈ। ਇਸ ਸਬੰਧੀ ਕਾਰ ਸੇਵਾ ਦੇ ਅਗਲੇ ਪੜਾਅ ਤਹਿਤ ਸੜਕ ਦੇ ਕਿਨਾਰਿਆਂ ਦੇ ਬੂਟੇ ਲਗਾਉਣ ਦੀ ਸੇਵਾ ਚੱਲ ਰਹੀ ਹੈ ਤੇ ਲਗਪਗ 20 ਹਜ਼ਾਰ ਦੇ ਕਰੀਬ ਵਿਰਾਸਤੀ ਬੂਟੇ ਇਸ ਬਰਸਾਤ ਦੇ ਮੌਸਮ ਦੌਰਾਨ ਲਗਾਏ ਜਾ ਰਹੇ ਹਨ।
ਅਜੀਤ ਡੈਸਕ
21-08-2026