24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਆਦੋਆਣਾ ਵਿਖੇ ਸਤਿਗੁਰ ਲਾਲ ਦਾਸ ਰਕਬੇ ਵਾਲਿਆਂ ਦੀ ਬਰਸੀ ਨੂੰ ਸਮਰਪਿਤ ਸਮਾਗਮ ਸ਼ਰਧਾ ਤੇ ਸਤਿਕਾਰ ਸਹਿਤ ਕਰਵਾਇਆ

ਬਲਾਚੌਰ, 23 ਅਗਸਤ (ਨਰੇਸ਼ ਧੌਲ)- ਸਤਿਗੁਰ ਬ੍ਰਹਮ ਸਾਗਰ ਭੂਰੀ ਵਾਲਿਆਂ ਦੇ ਦੂਸਰੇ ਸਵਰੂਪ ਸਤਿਗੁਰ ਲਾਲ ਦਾਸ ਰਕਬੇ ਵਾਲਿਆਂ ਦੀ 51ਵੀਂ ਬਰਸੀ ਨੂੰ ਸਮਰਪਿਤ ਸਮਾਗਮ ਕੁਟੀਆ ਸਾਹਿਬ ਆਦੋਆਣਾ ਵਿਖੇ ਸਮੂਹ ਨਗਰ ਨਿਵਾਸੀ ਸੰਗਤਾਂ ਵੱਲੋਂ ਸਤਿਗੁਰ ਗੰਗਾ ਨੰਦ ਦੇ ਅਸ਼ੀਰਵਾਦ ਸਦਕਾ ਸਤਿਗੁਰਾਂ ਦੇ ਮੌਜੂਦਾ ਗੱਦੀਨਸ਼ੀਨ ਅਚਾਰਿਆ ਨਮਰਤਾ ਨੰਦ ਦੀ ਸਰਪ੍ਰਸਤੀ ਹੇਠ ਸ਼ਰਧਾ ਤੇ ਸਤਿਕਾਰ ਸਹਿਤ ਕਰਵਾਇਆ ਗਿਆ। ਅਚਾਰਿਆ ਗਰੀਬਦਾਸ ਦੀ ਅੰਮ੍ਰਿਤਮਈ ਬਾਣੀ ਦੇ ਅਖੰਡ ਪਾਠ ਦਾ ਭੋਗ ਪਾਉਣ ਉਪਰੰਤ ਅਚਾਰਿਆ ਨਮਰਤਾ ਨੰਦ ਵੱਲੋਂ ਸੰਗਤਾਂ ਨੂੰ ਆਪਣੇ ਅਨਮੋਲ ਪ੍ਰਵਚਨਾਂ ਨਾਲ ਨਿਹਾਲ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 24-08-2026
ਬਲਾਚੌਰ, 23 ਅਗਸਤ (ਨਰੇਸ਼ ਧੌਲ)- ਸਤਿਗੁਰ ਬ੍ਰਹਮ ਸਾਗਰ ਭੂਰੀ ਵਾਲਿਆਂ ਦੇ ਦੂਸਰੇ ਸਵਰੂਪ ਸਤਿਗੁਰ ਲਾਲ ਦਾਸ ਰਕਬੇ ਵਾਲਿਆਂ ਦੀ 51ਵੀਂ ਬਰਸੀ ਨੂੰ ਸਮਰਪਿਤ ਸਮਾਗਮ ਕੁਟੀਆ ਸਾਹਿਬ ਆਦੋਆਣਾ ਵਿਖੇ ਸਮੂਹ ਨਗਰ ਨਿਵਾਸੀ ਸੰਗਤਾਂ ਵੱਲੋਂ ਸਤਿਗੁਰ ਗੰਗਾ ਨੰਦ ਦੇ ਅਸ਼ੀਰਵਾਦ ਸਦਕਾ ਸਤਿਗੁਰਾਂ ਦੇ ਮੌਜੂਦਾ ਗੱਦੀਨਸ਼ੀਨ ਅਚਾਰਿਆ ਨਮਰਤਾ ਨੰਦ ਦੀ ਸਰਪ੍ਰਸਤੀ ਹੇਠ ਸ਼ਰਧਾ ਤੇ ਸਤਿਕਾਰ ਸਹਿਤ ਕਰਵਾਇਆ ਗਿਆ। ਅਚਾਰਿਆ ਗਰੀਬਦਾਸ ਦੀ ਅੰਮ੍ਰਿਤਮਈ ਬਾਣੀ ਦੇ ਅਖੰਡ ਪਾਠ ਦਾ ਭੋਗ ਪਾਉਣ ਉਪਰੰਤ ਅਚਾਰਿਆ ਨਮਰਤਾ ਨੰਦ ਵੱਲੋਂ ਸੰਗਤਾਂ ਨੂੰ ਆਪਣੇ ਅਨਮੋਲ ਪ੍ਰਵਚਨਾਂ ਨਾਲ ਨਿਹਾਲ ਕੀਤਾ ਗਿਆ। ਉਨ੍ਹਾਂ ਸਮੁੱਚੀਆਂ ਸੰਗਤਾਂ ਨੂੰ ਸਤਿਗੁਰ ਲਾਲ ਦਾਸ ਦੇ ਦੱਸੇ ਮਾਰਗ ‘ਤੇ ਚੱਲ ਕੇ ਆਪਣਾ ਮਨੁੱਖਾ ਜੀਵਨ ਸਫਲਾ ਬਣਾਉਣ ਦੀ ਪ੍ਰੇਰਣਾ ਦਿੱਤੀ। ਇਸ ਮੌਕੇ ਭਗਤ ਜੋਗਿੰਦਰ ਪਾਲ, ਇੰਦਰਪਾਲ ਸਰਪੰਚ, ਚੌਧਰੀ ਸੰਦੀਪ ਭਾਟੀਆ, ਰਾਮ ਪਾਲ ਮਹੈਸ਼ੀ, ਜਸਮੇਲ ਰਾਜ ਮਹੈਸ਼ੀ, ਪ ੍ਰੇਮ ਚੰਦ, ਮਨੋਹਰ ਲਾਲ ਭਾਟੀਆ, ਸੁਰਜੀਤ ਮਹੈਸ਼ੀ, ਨਰਿੰਦਰ ਕੁਮਾਰ ਮਹੈਸ਼ੀ, ਬਿੰਦਾ ਭਾਟੀਆ, ਪ੍ਰਵੀਨ ਮਹੈਸ਼ੀ, ਰੋਸ਼ਨ ਲਾਲ ਭਾਟੀਆ, ਰਘੁਵੀਰ ਮਹੈਸ਼ੀ, ਧਰਮਵੀਰ ਮਹੈਸ਼ੀ, ਪਵਨ ਭਾਟੀਆ, ਮਾਸਟਰ ਰਾਮ ਪਾਲ ਭਾਣੇਵਾਲ, ਚੰਨੀ ਧਕਤਾਣਾ, ਚਰਨਜੀਤ ਮਹੈਸ਼ੀ, ਦੇਵ ਰਾਜ ਭਾਟੀਆ ਧਕਤਾਣਾ, ਰਕੇਸ਼ ਪਾਠੀ, ਪੰਮੀ ਪਠੀ ਰੋੜੂਆਣਾ, ਹੈੱਡ ਪਾਠੀ ਸ਼ਾਮ ਸੁੰਦਰ ਉਧਨਵਾਲ ਸਮੂਹ ਪਿੰਡ ਆਦੋਆਣਾ ਵਾਸੀ ਅਤੇ ਇਲਾਕੇ ਭਰ ਦੀ ਆਂ ਸੰਗਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਹਿਰਾਮ- ਮਾਹਿਲਪੁਰ ਮੁੱਖ ਸੜਕ ਦੇ ਕਿਨਾਰਿਆਂ ’ਤੇ ਉਗੇ ਨਦੀਨਾਂ ਦਾ ਦ੍ਰਿਸ਼। ਬਹਿਰਾਮ-ਮਾਹਿਲਪੁਰ ਮੁੱਖ ਸੜਕ ਦੇ ਕਿਨਾਰਿਆਂ... ਅਗਲੀ ਖ਼ਬਰ ਕਾਰ ਵਿੱਚੋਂ 17 ਬੋਤਲਾਂ ਸ਼ਰਾਬ ਕੀਤੀ ਬਰਾਮਦ
Ad Position 24