24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਬ੍ਰਹਮ ਨਿਵਾਸ ਆਸ਼ਰਮ ਹਰਿਦੁਆਰ ’ਚ ਸਤਿਗੁਰੂ ਰਕਬੇ ਵਾਲਿਆਂ ਦੇ 51ਵੇਂ ਨਿਰਵਾਣ ਦਿਵਸ ਮੌਕੇ ਤਿੰਨ ਰੋਜ਼ਾ ਸੰਤ ਸਮਾਗਮ ਸਮਾਪਤ

ਟੱਪਰੀਆਂ ਖੁਰਦ, 23 ਅਗਸਤ (ਬੂਥਗੜ੍ਹੀਆ) - ਸਤਿਗੁਰੂ ਬ੍ਰਹਮ ਸਾਗਰ ਭੂਰੀਵਾਲੇ ਗੁਰਗੱਦੀ ਪਰੰਪਰਾ ਗਰੀਬਦਾਸੀ ਸੰਪਰਦਾਇ ਉੱਤਰ ਪ੍ਰਦੇਸ਼ ’ਚ ਸਥਿਤ ਸ੍ਰੀ ਬ੍ਰਹਮ ਨਿਵਾਸ ਆਸ਼ਰਮ ਸਪਤ ਸਰੋਵਰ ਮਾਰਗ ਦੱਖਣੀ ਭਾਗ ਹਰਿਦੁਆਰ ਵਿਖੇ ਭੂਰੀਵਾਲੇ ਗੁਰਗੱਦੀ ਦੇ ਦੂਜੇ ਗੱਦੀਨਸ਼ੀਨ ਸਤਿਗੁਰੂ ਲਾਲ ਦਾਸ ਰਕਬੇ ਵਾਲਿਆਂ ਦਾ 51ਵਾਂ ਨਿਰਮਾਣ ਦਿਵਸ ਸਮਾਗਮ ਭੂਰੀਵਾਲੇ ਭੇਖ ਦੇ ਵਰਤਮਾਨ ਮੌਜੂਦਾ ਗੱਦੀਨਸ਼ੀਨ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲਿਆਂ ਦੀ ਸਰਪ੍ਰਸਤੀ ਹੇਠ ਸ਼ਰਧਾਪੂਰਵਕ ਕਰਵਾਇਆ ਗਿਆ। ਤਿੰਨ ਰੋਜ਼ਾ ਸਮਾਗਮ ਦੇ ਮੌਕੇ ਭੂਰੀਵਾਲੇ ਭੇਖ ਦੇ ਮੌਜੂਦਾ ਗੱਦੀਨਸ਼ੀਨ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲਿਆਂ ਵੱਲੋਂ ਜਗਤ ਗੁਰੂ ਅਚਾਰੀਆ ਬਾਬਾ ਗਰੀਬਦਾਸ ਭੂਰੀਵਾਲਿਆਂ ਦੀ ਰਚਿਤ ਬਾਣੀ ਦੇ ਅਖੰਡ ਪਾਠ ਦੇ ਭੋਗ ਪਾਉਣ ਉਪਰੰਤ ਸੰਗਤਾਂ ਨੂੰ ਆਪਣੇ ਅਨੁਭਵੀ ਪ੍ਰਵਚਨਾਂ ਨਾਲ ਨਿਹਾਲ ਕਰਦਿਆਂ ਕਿਹਾ ਕਿ ਲਾਲ ਦਾਸ ਜੀ ਭੂਰੀਵਾਲੇ ਸ਼ਾਂਤੀ ਸਰੂਪ ਤੇ ਤਿਆਗ ਪੂਰਤੀ ਸਨ।

Ad Position 21
No active advertisement
ਬ੍ਰਹਮ ਨਿਵਾਸ ਹਰਿਦੁਆਰ ਵਿਖੇ ਮੌਜੂਦਾ ਗੱਦੀਨਸ਼ੀਨ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਧਾਮੀ ਦਾ ਸਮਾਗਮ ਮੌਕੇ ਪਹੁੰਚਣ ’ਤੇ ਸਨਮਾਨ ਕਰਦੇ ਹੋਏ । 24-08-2026
ਟੱਪਰੀਆਂ ਖੁਰਦ, 23 ਅਗਸਤ (ਬੂਥਗੜ੍ਹੀਆ) - ਸਤਿਗੁਰੂ ਬ੍ਰਹਮ ਸਾਗਰ ਭੂਰੀਵਾਲੇ ਗੁਰਗੱਦੀ ਪਰੰਪਰਾ ਗਰੀਬਦਾਸੀ ਸੰਪਰਦਾਇ ਉੱਤਰ ਪ੍ਰਦੇਸ਼ ’ਚ ਸਥਿਤ ਸ੍ਰੀ ਬ੍ਰਹਮ ਨਿਵਾਸ ਆਸ਼ਰਮ ਸਪਤ ਸਰੋਵਰ ਮਾਰਗ ਦੱਖਣੀ ਭਾਗ ਹਰਿਦੁਆਰ ਵਿਖੇ ਭੂਰੀਵਾਲੇ ਗੁਰਗੱਦੀ ਦੇ ਦੂਜੇ ਗੱਦੀਨਸ਼ੀਨ ਸਤਿਗੁਰੂ ਲਾਲ ਦਾਸ ਰਕਬੇ ਵਾਲਿਆਂ ਦਾ 51ਵਾਂ ਨਿਰਮਾਣ ਦਿਵਸ ਸਮਾਗਮ ਭੂਰੀਵਾਲੇ ਭੇਖ ਦੇ ਵਰਤਮਾਨ ਮੌਜੂਦਾ ਗੱਦੀਨਸ਼ੀਨ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲਿਆਂ ਦੀ ਸਰਪ੍ਰਸਤੀ ਹੇਠ ਸ਼ਰਧਾਪੂਰਵਕ ਕਰਵਾਇਆ ਗਿਆ। ਤਿੰਨ ਰੋਜ਼ਾ ਸਮਾਗਮ ਦੇ ਮੌਕੇ ਭੂਰੀਵਾਲੇ ਭੇਖ ਦੇ ਮੌਜੂਦਾ ਗੱਦੀਨਸ਼ੀਨ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲਿਆਂ ਵੱਲੋਂ ਜਗਤ ਗੁਰੂ ਅਚਾਰੀਆ ਬਾਬਾ ਗਰੀਬਦਾਸ ਭੂਰੀਵਾਲਿਆਂ ਦੀ ਰਚਿਤ ਬਾਣੀ ਦੇ ਅਖੰਡ ਪਾਠ ਦੇ ਭੋਗ ਪਾਉਣ ਉਪਰੰਤ ਸੰਗਤਾਂ ਨੂੰ ਆਪਣੇ ਅਨੁਭਵੀ ਪ੍ਰਵਚਨਾਂ ਨਾਲ ਨਿਹਾਲ ਕਰਦਿਆਂ ਕਿਹਾ ਕਿ ਲਾਲ ਦਾਸ ਜੀ ਭੂਰੀਵਾਲੇ ਸ਼ਾਂਤੀ ਸਰੂਪ ਤੇ ਤਿਆਗ ਪੂਰਤੀ ਸਨ। ਸਤਿਗੁਰੂ ਲਾਲ ਦਾਸ ਰਕਬੇ ਵਾਲੇ ਕਦੇ ਵੀ ਮਨ ਦੇ ਵਿੱਚ ਕੋਈ ਇੱਛਾ ਨਹੀ ਰੱਖਦੇ ਸਨ। ਮਹਾਰਾਜ ਅਚਾਰੀਆ ਵੱਲੋਂ ਸਮਾਗਮ ਦੇ ਦੌਰਾਨ ਪਹੁੰਚੇ ਸਮਾਜ ਸੇਵੀ ਰਾਜਨੀਤਿਕ ਆਗੂਆਂ ਤੇ ਸੰਤ ਮਹਾਂਪੁਰਸ਼ਾਂ ਦਾ ਧੰਨਵਾਦ ਕੀਤਾ। ਸਮਾਗਮ ਦੇ ਉਪਰੰਤ ਪਹੁੰਚੇ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਧਾਮੀ ਨੇ ਸਤਿਗੁਰੂ ਲਾਲ ਦਾਸ ਭੂਰੀਵਾਲਿਆਂ ਨੂੰ ਆਪਣੇ ਸ਼ਰਧਾ ਸੁਮਨ ਭੇਟ ਕਰਦਿਆਂ ਕਿਹਾ ਕਿ ਸਵਾਮੀ ਜੀ ਨੇ ਲੱਖਾਂ ਹੀ ਸੰਗਤਾਂ ਨੂੰ ਅਧਿਆਤਮਿਕ ਮਾਰਗ ’ਤੇ ਚੱਲਣ ਦੀ ਪ੍ਰੇਰਣਾ ਕਰਕੇ ਉਨ੍ਹਾਂ ਦਾ ਕਲਿਆਣ ਕੀਤਾ ਹੈ। ਸਮਾਗਮ ਦੌਰਾਨ ਲਾਲ ਦਾਸ ਭੂਰੀਵਾਲਿਆਂ ਦੀ ਯਾਦ ਵਿੱਚ ਹਰਿਦੁਆਰ ਘਾਟ ਨੂੰ ਜਾਣ ਵਾਲੇ ਰਸਤੇ ਦੇ ਵਿੱਚ ਟੋਕਨ ਨੰਬਰ 12 ’ਤੇ 31 ਲੱਖ 86000 ਦੀ ਲਾਗਤ ਨਾਲ ਬਣੇ ਗੇਟ ਨੂੰ ਸੰਗਤਾਂ ਨੂੰ ਸਮਰਪਿਤ ਕੀਤਾ। ਇਸ ਮੌਕੇ ਸਮਾਗਮ ਦੌਰਾਨ ਵੱਖ-ਵੱਖ ਸੰਪਰਦਾਵਾਂ ਤੋਂ ਪੁੱਜੇ ਵਿਦਵਾਨ ਸੰਤ ਮਹਾਂਪੁਰਸ਼ ਸਵਾਮੀ ਹਰਬੰਸ ਲਾਲ ਬ੍ਰਹਮਚਾਰੀ, ਸਵਾਮੀ ਸੂਰਿਆ ਦੇਵ, ਸਵਾਮੀ ਪ੍ਰਮਾ ਨੰਦ, ਸਵਾਮੀ ਕ੍ਰਿਸ਼ਨ ਦੇਵ, ਸਵਾਮੀ ਰਾਮਾ ਨੰਦ, ਅਚਾਰੀਆ ਸੂਰੀਆਂ ਦੇਵ ਆਦਿ ਸੰਤ ਮਹਾਂਪੁਰਸ਼ਾਂ ਤੋਂ ਇਲਾਵਾ ਪਹੁੰਚੇ ਸਮਾਜ ਸੇਵੀ ਕੈਬਨਿਟ ਮੰਤਰੀ ਮਦਨ ਕੋਸ਼ਿਕ, ਕੈਬਨਿਟ ਮੰਤਰੀ ਰਾਜੇਸ਼ ਨਾਗਰ, ਰਾਜ ਮੰਤਰੀ, ਸਵਾਮੀ ਲਾਲਿਤ ਨੰਦ ਗਿਰੀ, ਡਿਪਟੀ ਸਪੀਕਰ ਪੰਜਾਬ ਸਰਦਾਰ ਜੈ ਕ੍ਰਿਸ਼ਨ ਸਿੰਘ ਰੌੜੀ, ਜ਼ਿਲ੍ਹਾ ਪ੍ਰਧਾਨ ਆਸ਼ੂਤੋਸ਼ ਸ਼ਰਮਾਂ, ਅਖਿਲ ਭਾਰਤੀ ਗੁੱਜਰ ਮਹਾਂ ਸਭਾ ਪੰਜਾਬ ਦੇ ਪ੍ਰਧਾਨ ਕਮਲ ਚੌਹਾਨ ਟੇਡੇਵਾਲ, ਵਾਈਸ ਪ੍ਰਧਾਨ ਭੂਰੀਵਾਲੇ ਟਰੱਸਟ ਬਾਬੂ ਕੁੰਦਨ ਲਾਲ ਆਦਿ ਭੂਰੀਵਾਲੇ ਟਰੱਸਟ ਦੇ ਮੈਂਬਰ ਤੇ ਵੱਖ-ਵੱਖ ਸੂਬਿਆਂ ਤੇ ਦੇਸ਼ ਵਿਦੇਸ਼ਾਂ ਤੋ ਸੰਗਤਾਂ ਪਹੁੰਚੀਆਂ ਹੋਈਆਂ ਸਨ।
Ad Position 22
No active advertisement
ਪਿਛਲੀ ਖ਼ਬਰ ਹੋਣਹਾਰ ਵਿਦਿਆਰਥੀ ਸ਼ਿਵਮ ਰਾਣਾ, ਨਵਜੋਤ ਕੌਰ, ਹਰਪ੍ਰੀਤ ਅਤੇ ਪਰਮਵੀਰ ਸਿੰਘ। ਮੈਨੇਜਮੈਂਟ ਕਾਲਜ ਦੇ ਬੀ.ਸੀ.ਏ. ਵਿਭਾਗ ਦੇ... ਅਗਲੀ ਖ਼ਬਰ ਵਾਤਾਵਰਨ ਪ੍ਰੇਮੀ ਜੀਤ ਰਾਮ ਹਿਆਲਾ ਅਤੇ ਹਰਦਿਆਲ ਸਿੰਘ ਰੇਲਵੇ ਸਟੇਸ਼ਨ ਦੀ ਇਮਾਰਤ ਅਤੇ ਅਧੂਰੇ ਪਏ ਬਾਥਰੂਮ ਨੂੰ ਦਖਾਉਂਦੇ ਹੋ...
Ad Position 24