25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

‘ ਡਾਕਟਰ ਅੰਬੇਡਕਰ ਦੇ ਸੰਘਰਸ਼ ਦੇ ਸਾਥੀ’ ਪੁਸਤਕ ਮੁਕਾਬਲਾ 30 ਨੂੰ

ਬੰਗਾ, 23 ਅਗਸਤ (ਧਰਮਵੀਰ ਪਾਲ) - ਪ੍ਰਬੁੱਧ ਭਾਰਤ ਫਾਊਂਡੇਸ਼ਨ ਵੱਲੋਂ ਮਿਤੀ 30 ਅਗਸਤ 2026 ਦਿਨ ਐਤਵਾਰ ਨੂੰ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦੇ ਜੀਵਨ ’ਤੇ ਅਧਾਰਿਤ 17ਵੀਂ ਪੁਸਤਕ ਪ੍ਰਤੀਯੋਗਤਾ ‘ਡਾਕਟਰ ਅੰਬੇਡਕਰ ਦੇ ਸੰਘਰਸ਼ ਦੇ ਸਾਥੀ’ ਦੇ ਸਬੰਧ ’ਚ ਪਿੰਡ ਹੀਂਉ ਵਿਖੇ ਪ੍ਰਤੀਯੋਗੀਆਂ ਨੂੰ ਪੁਸਤਕਾਂ ਦੀ ਵੰਡ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਡਾਕਟਰ ਨਿਰੰਜਣ ਪਾਲ ਹੀਂਉ ਸੀਨੀਅਰ ਮੈਡੀਕਲ ਅਫ਼ਸਰ (ਸੇਵਾ ਮੁਕਤ) ਨੇ ਦੱਸਿਆ ਕਿ ਪ੍ਰਤੀਯੋਗਤਾ ਦੀ ਤਿੰਨ ਹਿੱਸਿਆਂ ਵਿੱਚ ਵੰਡ ਕੀਤੀ ਗਈ ਹੈ ਜਿਸ ਵਿੱਚ ਛੇਵੀਂ ਜਮਾਤ ਤੋਂ 8ਵੀਂ ਤੱਕ ਏ ਗਰੁੱਪ, 9ਵੀਂ ਤੋਂ 12ਵੀਂ ਤੱਕ ਬੀ ਗਰੁੱਪ ਅਤੇ 12ਵੀਂ ਪਾਸ ਤੋਂ ਲੈ ਕੇ 40 ਸਾਲ ਦੀ ਉਮਰ ਤੱਕ ਸੀ ਗਰੁੱਪ ਵਿੱਚ ਵੰਡਿਆ ਗਿਆ ਹੈ।

Ad Position 21
No active advertisement
ਪੁਸਤਕ ਮੁਕਾਬਲੇ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਡਾਕਟਰ ਨਿਰੰਜਣ ਪਾਲ ਹੀਂਉ ਅਤੇ ਹੋਰ। ਤਸਵੀਰ : ਧਰਮਵੀਰ ਪਾਲ 24-08-2026
ਬੰਗਾ, 23 ਅਗਸਤ (ਧਰਮਵੀਰ ਪਾਲ) - ਪ੍ਰਬੁੱਧ ਭਾਰਤ ਫਾਊਂਡੇਸ਼ਨ ਵੱਲੋਂ ਮਿਤੀ 30 ਅਗਸਤ 2026 ਦਿਨ ਐਤਵਾਰ ਨੂੰ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦੇ ਜੀਵਨ ’ਤੇ ਅਧਾਰਿਤ 17ਵੀਂ ਪੁਸਤਕ ਪ੍ਰਤੀਯੋਗਤਾ ‘ਡਾਕਟਰ ਅੰਬੇਡਕਰ ਦੇ ਸੰਘਰਸ਼ ਦੇ ਸਾਥੀ’ ਦੇ ਸਬੰਧ ’ਚ ਪਿੰਡ ਹੀਂਉ ਵਿਖੇ ਪ੍ਰਤੀਯੋਗੀਆਂ ਨੂੰ ਪੁਸਤਕਾਂ ਦੀ ਵੰਡ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਡਾਕਟਰ ਨਿਰੰਜਣ ਪਾਲ ਹੀਂਉ ਸੀਨੀਅਰ ਮੈਡੀਕਲ ਅਫ਼ਸਰ (ਸੇਵਾ ਮੁਕਤ) ਨੇ ਦੱਸਿਆ ਕਿ ਪ੍ਰਤੀਯੋਗਤਾ ਦੀ ਤਿੰਨ ਹਿੱਸਿਆਂ ਵਿੱਚ ਵੰਡ ਕੀਤੀ ਗਈ ਹੈ ਜਿਸ ਵਿੱਚ ਛੇਵੀਂ ਜਮਾਤ ਤੋਂ 8ਵੀਂ ਤੱਕ ਏ ਗਰੁੱਪ, 9ਵੀਂ ਤੋਂ 12ਵੀਂ ਤੱਕ ਬੀ ਗਰੁੱਪ ਅਤੇ 12ਵੀਂ ਪਾਸ ਤੋਂ ਲੈ ਕੇ 40 ਸਾਲ ਦੀ ਉਮਰ ਤੱਕ ਸੀ ਗਰੁੱਪ ਵਿੱਚ ਵੰਡਿਆ ਗਿਆ ਹੈ। ਪ੍ਰਬੁੱਧ ਭਾਰਤ ਫਾਊਂਡੇਸ਼ਨ ਵੱਲੋਂ ਇਹ ਪ੍ਰੀਖਿਆ ਪੰਜਾਬ ਸਮੇਤ ਵੱਖ-ਵੱਖ ਸੂਬਿਆਂ ਵਿੱਚ ਕਰਵਾਈ ਜਾ ਰਹੀ ਹੈ ਜਿਸ ਵਿੱਚ ਏ ਗਰੁੱਪ ਲਈ ਪੱਚੀ, ਪੰਦਰਾਂ ਤੇ ਦਸ ਹਜ਼ਾਰ ਰੁਪਏ ਕ੍ਰਮਵਾਰ ਪਹਿਲਾ, ਦੂਜਾ, ਤੀਜਾ ਇਨਾਮ ਤੇ ਗਰੁੱਪ ਬੀ ਅਤੇ ਸੀ ਲਈ ਪੰਜਾਹ, ਵੀਹ ਅਤੇ ਦਸ ਹਜ਼ਾਰ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਇਨਾਮ ਰੱਖਿਆ ਗਿਆ ਹੈ। ਇਸ ਮੌਕੇ ਸ਼੍ਰੀ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਹੀਂਉ ਦੇ ਪ੍ਰਧਾਨ ਗਗਨ ਦੀਪ, ਨਰਿੰਦਰ ਕੁਮਾਰ, ਸਤਪਾਲ ਠੇਕੇਦਾਰ, ਹਰਜਿੰਦਰ ਪਾਲ ਕੌਰ, ਗੁਰਦੀਪ ਕੌਰ, ਮਿੰਟੂ, ਹਰਮੇਸ਼ ਸਿੰਘ ਸਾਬਕਾ ਪੰਚ, ਰਾਜ ਕੁਮਾਰ ,ਜਤਿੰਦਰ ਕੁਮਾਰ, ਸੁਰਿੰਦਰ ਪਾਲ, ਕੁਲਵੰਤ ਪਾਲ ਆਦਿ ਹਾਜ਼ਰ ਰਹੇ।
Ad Position 22
No active advertisement
ਪਿਛਲੀ ਖ਼ਬਰ ਹੰਡਿਆਇਆ ਵਾਸੀ ਵਾਰ-ਵਾਰ ਲਗਦੇ ਬਿਜਲੀ ਦੇ ਕੱਟਾਂ ਤੋਂ ਪ੍ਰੇਸ਼ਾਨ ਅਗਲੀ ਖ਼ਬਰ ਸਾਥੀ ਸੀਤਾ ਰਾਮ ਯੇਚੁਰੀ ਦੀ ਰਾਜਨੀਤਿਕ ਸਮਝ ਦਾ ਮੁਕਾਬਲਾ ਨਹੀਂ ਕੀਤਾ ਜਾ ਸਕਦਾ - ਸੇਖੋਂ ਸਾਥੀ ਮਾੜੀ ਮੇਘਾ ਅਤੇ ਰਾਣਾ ਕ...
Ad Position 24