31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਪੰਜਾਬ ਦੇ ਲੋਕਾਂ ਦੇ ਮੁੱਦੇ ਅਤੇ ਉਨ੍ਹਾਂ ’ਤੇ ਚਰਚਾ ਚੋਣ ਦੰਗਲ ਵਿੱਚ ਹੋਈ ਗਾਇਬ-ਕਰਨ ਸਿੰਘ ਰਾਣਾ

ਕਾਠਗੜ੍ਹ, 30 ਅਗਸਤ (ਹਰਸਿਮਰਨ ਜੋਤ ਸਿੰਘ ਕਲੇਰ) - ਰੱਖੜ ਪੁੰਨਿਆ ਮੌਕੇ ਹੋਈਆਂ ਸਿਆਸੀ ਕਾਨਫਰੰਸਾਂ ਨੇ ਪੰਜਾਬ ਦੇ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ ਅਤੇ ਹੋਰ ਕਿਰਤੀ ਲੋਕਾਂ ਨੂੰ ਉਦਾਸ ਕੀਤਾ ਹੈ ਕਿਉਂਕਿ ਇਹਨਾਂ ਕਾਨਫਰੰਸਾਂ ਵਿੱਚ ਪੰਜਾਬ ਦੇ ਲੋਕਾਂ ਦੇ ਮੁੱਦਿਆਂ ’ਤੇ ਕੋਈ ਵੀ ਚਰਚਾ ਨਹੀਂ ਹੋਈ। ਬਸ ਇੱਕ ਹੀ ਸ਼ੋਰ ਰਿਹਾ ਕਿ ਸਰਕਾਰ ਉਨ੍ਹਾਂ ਦੀ ਬਣ ਰਹੀ ਹੈ ਇਸ ਕਰਕੇ ਉਹਨਾਂ ਦੀ ਧਿਰ ਦੀ ਮਦਦ ਕੀਤੀ ਜਾਵੇ।

Ad Position 21
No active advertisement
ਅਜੀਤ ਡੈਸਕ 31-08-2026
ਕਾਠਗੜ੍ਹ, 30 ਅਗਸਤ (ਹਰਸਿਮਰਨ ਜੋਤ ਸਿੰਘ ਕਲੇਰ) - ਰੱਖੜ ਪੁੰਨਿਆ ਮੌਕੇ ਹੋਈਆਂ ਸਿਆਸੀ ਕਾਨਫਰੰਸਾਂ ਨੇ ਪੰਜਾਬ ਦੇ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ ਅਤੇ ਹੋਰ ਕਿਰਤੀ ਲੋਕਾਂ ਨੂੰ ਉਦਾਸ ਕੀਤਾ ਹੈ ਕਿਉਂਕਿ ਇਹਨਾਂ ਕਾਨਫਰੰਸਾਂ ਵਿੱਚ ਪੰਜਾਬ ਦੇ ਲੋਕਾਂ ਦੇ ਮੁੱਦਿਆਂ ’ਤੇ ਕੋਈ ਵੀ ਚਰਚਾ ਨਹੀਂ ਹੋਈ। ਬਸ ਇੱਕ ਹੀ ਸ਼ੋਰ ਰਿਹਾ ਕਿ ਸਰਕਾਰ ਉਨ੍ਹਾਂ ਦੀ ਬਣ ਰਹੀ ਹੈ ਇਸ ਕਰਕੇ ਉਹਨਾਂ ਦੀ ਧਿਰ ਦੀ ਮਦਦ ਕੀਤੀ ਜਾਵੇ। ਇਸ ਤੋਂ ਪਹਿਲੀਆਂ ਚੋਣਾਂ ਵਿੱਚ ਸਿਆਸੀ ਧਿਰਾਂ ਲੋਕ ਮੁੱਦਿਆਂ ’ਤੇ ਚਰਚਾ ਕਰਦੀਆਂ ਸਨ ਤੇ ਉਹਨਾਂ ਨੂੰ ਪੂਰਾ ਕਰਨ ਦਾ ਭਰੋਸਾ ਵੀ ਦਿੰਦੀਆਂ ਸਨ। ਇਹ ਵੀ ਠੀਕ ਹੈ ਕਿ ਜਿਸ ਪਾਰਟੀ ਕੋਲ ਵੀ ਰਾਜ ਆਉਂਦਾ ਸੀ ਉਹ ਆਪਣੇ 15 ਫੀਸਦੀ ਵਾਅਦੇ ਹੀ ਪੂਰੇ ਕਰ ਸਕੀਆਂ ਪਰ ਹੁਣ ਤਾਂ ਲੋਕ ਮੁੱਦਿਆਂ ’ਤੇ ਚਰਚਾਵਾਂ ਹੀ ਗਾਇਬ ਹਨ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਸਾਥੀ ਕਰਨ ਸਿੰਘ ਰਾਣਾ ਜਨਰਲ ਸਕੱਤਰ ਸਾਂਝਾ ਕਿਸਾਨ ਮਜ਼ਦੂਰ ਮੋਰਚਾ ਸਬੰਧਤ ਭਾਈ ਲਾਲੋ ਲੋਕ ਮੰਚ ਨੇ ਪਿੰਡ ਟੌਸਾ ਵਿੱਚ ਜਥੇਬੰਦੀ ਦੀ ਮੀਟਿੰਗ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਫੈਡਰੇਸ਼ਨ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕੀਤਾ। ਸਾਥੀ ਰਾਣਾ ਨੇ ਕਿਹਾ ਕਿ ਇਸ ਲੋਕ ਮਾਰੂ ਅਤੇ ਪੰਜਾਬ ਵਿਰੋਧੀ ਵਤੀਰੇ ਨੂੰ ਰੋਕਣ ਲਈ, ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਤੇ ਹੋਰ ਕਿਰਤੀ ਲੋਕਾਂ ਨੇ ਆਪਣੇ ਲੋਕ ਹਿਤੈਸ਼ੀ ਸੰਘਰਸ਼ਾਂ ਵਿੱਚ ਤੇਜ਼ੀ ਲਿਆਂਦੀ ਹੈ ਤਾਂ ਕਿ ਲੋਕ ਮੁੱਦਿਆਂ ’ਤੇ ਸੰਘਰਸ਼ ਵੀ ਹੋਣ ਤੇ ਚੋਣਾਂ ਵੀ ਹੋਣ। ਉਨ੍ਹਾਂ ਦੱਸਿਆ ਕਿ 31 ਅਗਸਤ ਨੂੰ ਲੁਧਿਆਣਾ ਵਿਖੇ ਪੰਜਾਬੀ ਭਵਨ ਵਿੱਚ ਇਕ ਵਿਸ਼ਾਲ ਮਜ਼ਦੂਰ ਅਤੇ ਕਿਰਤੀ ਕਨਵੈਂਸ਼ਨ ਕੀਤੀ ਜਾ ਰਹੀ ਹੈ, ਇਸੇ ਤਰ੍ਹਾਂ 28 ਸਤੰਬਰ ਨੂੰ ਪਿੰਡ ਟੌਂਸਾ ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਵਸ, ਬਤੌਰ ਵਿਦਿਆਰਥੀ ਦਿਵਸ ਮਨਾਇਆ ਜਾਵੇਗਾ ਜਿਸ ਵਿੱਚ ਮਾਰੂ ਨਸ਼ਿਆਂ ਵਿਰੁੱਧ, ਹਵਾ ਪਾਣੀ ਦੇ ਪ੍ਰਦੂਸ਼ਣ ਵਿਰੁੱਧ ਤੇ ਰੋਜ਼ਗਾਰ ਪ੍ਰਾਪਤੀ ਲਈ ਵਿਚਾਰ ਚਰਚਾਵਾਂ ਹੋਣਗੀਆਂ। ਕਿਸਾਨ ਤੇ ਮੁਲਾਜ਼ਮ ਸਾਥੀ ਆਪਣੀ ਜਗ੍ਹਾ ’ਤੇ ਆਪਣੀਆਂ ਮੰਗਾਂ ਤੇ ਸੰਘਰਸ਼ਾਂ ਨੂੰ ਹੋਰ ਤੇਜ਼ ਕਰਨਗੇ। ਉਨਾਂ ਸਮੂਹ ਪੰਜਾਬੀਆਂ, ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਅਤੇ ਕਿਰਤੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹਰ ਸੰਘਰਸ਼ ਦਾ ਹਿੱਸੇਦਾਰ ਬਣਨ ਤਾਂ ਕਿ ਲੋਕਾਂ ਦੇ ਮੁੱਦੇ ਚਰਚਾ ਵਿੱਚ ਆਉਣ। ਇਸ ਮੌਕੇ ਕਿਸਾਨ ਆਗੂ ਮੋਹਨ ਸਿੰਘ, ਮਜ਼ਦੂਰ ਆਗੂ ਮਨੋਹਰ ਲਾਲ, ਬੀਬੀ ਸ਼ਸ਼ੀ ਰਾਣਾ ਸਾਬਕਾ ਸਰਪੰਚ, ਡਾਕਟਰ ਪਵਨ ਤੇ ਅਭੀ ਸਿੰਘ ਪ੍ਰਧਾਨ ਸ਼ਹੀਦ ਭਗਤ ਸਿੰਘ ਨੌਜਵਾਨ ਫੈਡਰੇਸ਼ਨ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
Ad Position 22
No active advertisement
ਪਿਛਲੀ ਖ਼ਬਰ ਸੀ. ਪੀ. ਆਈ. ਐਲ.ਐਮ ਵਲੋਂ ਔੜ ਵਿਖੇ ਰੱਖੇ ਇਕੱਠ ਲਈ ਪਿੰਡਾਂ ’ਚ ਮੀਟਿੰਗਾਂ ਅਗਲੀ ਖ਼ਬਰ ਰਾਜਾ ਸਾਹਿਬ ਨੂੰ ਸਮਰਪਿਤ ਚੱਲੇਗਾ ਕੋਲਡ ਕੌਫੀ ਅਤੇ ਸਟ੍ਰਾਬੇਰੀ ਸ਼ੇਕ ਦਾ ਲੰਗਰ: ਜੋਗਾ ਸਿੰਘ ਗਰਚਾ
Ad Position 24