31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਸੀ. ਪੀ. ਆਈ. ਐਲ.ਐਮ ਵਲੋਂ ਔੜ ਵਿਖੇ ਰੱਖੇ ਇਕੱਠ ਲਈ ਪਿੰਡਾਂ ’ਚ ਮੀਟਿੰਗਾਂ

ਉੜਾਪੜ/ਲਸਾੜਾ, 30 ਅਗਸਤ (ਲਖਵੀਰ ਸਿੰਘ ਖੁਰਦ) - ਬੀਤੇ ਦਿਨੀਂ ਔੜ ਵਿਖੇ ਨਸ਼ਿਆਂ ਖਿਲਾਫ ਧਰਨਾ ਦੇ ਰਹੇ ਕੁਝ ਵਿਅਕਤੀਆਂ ’ਤੇ ਹੋਏ ਹਮਲੇ ਦੇ ਵਿਰੋਧ ਵਿੱਚ ਅਤੇ ਨਸ਼ਿਆਂ ਦੇ ਪ੍ਰਕੋਪ ਨੂੰ ਰੋਕਣ ਲਈ ਸੀ. ਪੀ.

Ad Position 21
No active advertisement
ਅਜੀਤ ਡੈਸਕ 31-08-2026
ਉੜਾਪੜ/ਲਸਾੜਾ, 30 ਅਗਸਤ (ਲਖਵੀਰ ਸਿੰਘ ਖੁਰਦ) - ਬੀਤੇ ਦਿਨੀਂ ਔੜ ਵਿਖੇ ਨਸ਼ਿਆਂ ਖਿਲਾਫ ਧਰਨਾ ਦੇ ਰਹੇ ਕੁਝ ਵਿਅਕਤੀਆਂ ’ਤੇ ਹੋਏ ਹਮਲੇ ਦੇ ਵਿਰੋਧ ਵਿੱਚ ਅਤੇ ਨਸ਼ਿਆਂ ਦੇ ਪ੍ਰਕੋਪ ਨੂੰ ਰੋਕਣ ਲਈ ਸੀ.ਪੀ.ਐਲ.ਐਮ ਵਲੋਂ 31 ਅਗਸਤ ਨੂੰ ਰੱਖੇ ਗਏ ਇਲਾਕੇ ਦੇ ਲੋਕਾਂ ਦੇ ਇਕੱਠ ਵਿੱਚ ਵੱਧ ਤੋਂ ਵੱਧ ਲੋਕਾਂ ਦੀ ਸ਼ਮੂਲੀਅਤ ਕਰਾਉਣ ਲਈ ਪਿੰਡ ਖੁਰਦ, ਚੱਕਦਾਨਾ, ਨੰਗਲ ਜੱਟਾਂ, ਪੰਦਰਾਵਲ, ਬੁਰਜ ਟਹਿਲ ਦਾਸ ਆਦਿ ਪਿੰਡਾਂ ਦੇ ਸਰਪੰਚਾਂ, ਪੰਚਾਂ ਤੇ ਮੋਹਤਵਾਰ ਸ਼ਖਸੀਅਤਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ। ਜਾਣਕਾਰੀ ਦਿੰਦਿਆਂ ਐਡਵੋਕੇਟ ਦਲਜੀਤ ਸਿੰਘ ਨੇ ਦੱਸਿਆ ਕਿ ਸੋਮਵਾਰ ਸਵੇਰੇ 11 ਵਜੇ ਧਰਮਗੀਰ ਮੰਦਰ ਔੜ ਵਿਖੇ ਇਲਾਕੇ ਦੇ ਲੋਕਾਂ ਦਾ ਇਕੱਠ ਰੱਖਿਆ ਗਿਆ ਹੈ ਜਿਸ ਵਿੱਚ ਨਸ਼ਿਆਂ ਦੀ ਰੋਕਥਾਮ ਲਈ ਲੋਕਾਂ ਨਾਲ ਵਿਚਾਰਾਂ ਸਾਂਝੀਆਂ ਕੀਤੀਆਂ ਜਾਣਗੀਆਂ ਤੇ ਨਸ਼ਿਆਂ ਨੂੰ ਉਤਸ਼ਾਹਿਤ ਕਰ ਰਹੀਆਂ ਸ਼ਕਤੀਆਂ ਖਿਲਾਫ ਲੜਨ ਲਈ ਕੋਈ ਰਣਨੀਤੀ ਬਣਾਈ ਜਾਵੇਗੀ। ਇਸ ਮੌਕੇ ਉਹਨਾਂ ਨਾਲ ਮੋਹਣ ਸਿੰਘ ਟਾਂਕ, ਮਾਸਟਰ ਨਰਿੰਦਰ ਸਿੰਘ ਭਗਤ, ਕਰਨੈਲ ਸਿੰਘ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਉੜਾਪੜ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅਮਰਦੀਪ ਸੈਕੰਡਰੀ ਸਕੂਲ ਵਿਖੇ ਮਨਾਇਆ ਰਾਸ਼ਟਰੀ ਖੇਡ ਦਿਵਸ ਅਗਲੀ ਖ਼ਬਰ ਪੰਜਾਬ ਦੇ ਲੋਕਾਂ ਦੇ ਮੁੱਦੇ ਅਤੇ ਉਨ੍ਹਾਂ ’ਤੇ ਚਰਚਾ ਚੋਣ ਦੰਗਲ ਵਿੱਚ ਹੋਈ ਗਾਇਬ-ਕਰਨ ਸਿੰਘ ਰਾਣਾ
Ad Position 24