30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਨਾਜਾਇਜ਼ ਕਬਜ਼ੇ ਛੱਡਣ ਸੰਬੰਧੀ ਨੋਟਿਸ ਨੂੰ ਲੈ ਕੇ ਰੋਸ ਪ੍ਰਦਰ਼ਸ਼ਨ ਪੰਚਾਇਤ ਸੰਮਤੀ ਦੀ ਜਗ੍ਹਾ ਨਾ ਛੱਡੀ ਤਾਂ ਕਾਰਵਾਈ ਕੀਤੀ ਜਾਵੇਗੀ-ਬੀ.ਡੀ.ਪੀ.ਓ

ਮਾਹਿਲਪੁਰ, 30 ਅਗਸਤ (ਰਜਿੰਦਰ ਸਿੰਘ)- ਪਿਛਲੇ ਕੁੱਝ ਸਮੇਂ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਨਜਾਇਜ਼ ਕਬਜ਼ਿਆਂ ਨੂੰ ਲੈ ਸ਼ੁਰੂ ਕੀਤੀ ਮੁਹਿੰਮ ਤਹਿਤ ਪੰਚਾਇਤ ਸੰਮਤੀ ਮਾਹਿਲਪੁਰ ਵੱਲੋਂ ਮਾਹਿਲਪੁਰ ਸ਼ਹਿਰ ਦੇ ਵਾਰਡ ਜੇਜੋਂ ਰੋਡ ’ਤੇ ਖੋਖੇ ਵਾਲੇ ਤੇ ਗੱਡੀਆਂ ਵਾਲੇ ਭਾਈਚਾਰੇ ਵੱਲੋਂ ਨਾਜਾਇਜ਼ ਕਬਜ਼ਿਆਂ ਨੂੰ ਛੱਡਣ ਸਬੰਧੀ ਲਗਾਏ ਨੋਟਿਸ ਨੂੰ ਲੈ ਕੇ ਅੱਜ ਗੱਡੀਆਂ ਵਾਲੇ ਭਾਈਚਾਰੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਜਾਣਕਾਰੀ ਅਨੁਸਾਰ ਵਾਰਡ ਨੰਬਰ-6 ’ਚ ਵਸੇ ਮਹਾਰਾਣਾ ਪ੍ਰਤਾਪ ਵੰਸ਼ ਤੋਂ ਗੱਡੀਆਂ ਵਾਲੇ ਭਾਈਚਾਰੇ ’ਚੋਂ ਅੰਗਰੇਜ਼, ਚਰਨਜੀਤ, ਕਰਨੈਲ, ਨਸੀਬ, ਕਸਬਰ, ਅਨਾਮ, ਕਾਜਲ, ਸਪਨਾ ਚੌਧਰੀ, ਮਹਿੰਦਰ, ਅਵਤਾਰ, ਅਨੂਜ ਨੇ ਦੱਸਿਆ ਕਿ ਉਹ ਇਸ ਜਗ੍ਹਾ ’ਤੇ ਪਿਛਲੇ 70-80 ਸਾਲਾ ਤੋਂ ਵੀਹ ਤੋਂ ਵੱਧ ਝੁੱਗੀਆਂ ’ਚ ਉਹ ਵਸੇਵਾ ਕਰ ਰਹੇ ।

Ad Position 21
No active advertisement
ਅਜੀਤ ਡੈਸਕ 31-08-2026
ਮਾਹਿਲਪੁਰ, 30 ਅਗਸਤ (ਰਜਿੰਦਰ ਸਿੰਘ)- ਪਿਛਲੇ ਕੁੱਝ ਸਮੇਂ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਨਜਾਇਜ਼ ਕਬਜ਼ਿਆਂ ਨੂੰ ਲੈ ਸ਼ੁਰੂ ਕੀਤੀ ਮੁਹਿੰਮ ਤਹਿਤ ਪੰਚਾਇਤ ਸੰਮਤੀ ਮਾਹਿਲਪੁਰ ਵੱਲੋਂ ਮਾਹਿਲਪੁਰ ਸ਼ਹਿਰ ਦੇ ਵਾਰਡ ਜੇਜੋਂ ਰੋਡ ’ਤੇ ਖੋਖੇ ਵਾਲੇ ਤੇ ਗੱਡੀਆਂ ਵਾਲੇ ਭਾਈਚਾਰੇ ਵੱਲੋਂ ਨਾਜਾਇਜ਼ ਕਬਜ਼ਿਆਂ ਨੂੰ ਛੱਡਣ ਸਬੰਧੀ ਲਗਾਏ ਨੋਟਿਸ ਨੂੰ ਲੈ ਕੇ ਅੱਜ ਗੱਡੀਆਂ ਵਾਲੇ ਭਾਈਚਾਰੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਜਾਣਕਾਰੀ ਅਨੁਸਾਰ ਵਾਰਡ ਨੰਬਰ-6 ’ਚ ਵਸੇ ਮਹਾਰਾਣਾ ਪ੍ਰਤਾਪ ਵੰਸ਼ ਤੋਂ ਗੱਡੀਆਂ ਵਾਲੇ ਭਾਈਚਾਰੇ ’ਚੋਂ ਅੰਗਰੇਜ਼, ਚਰਨਜੀਤ, ਕਰਨੈਲ, ਨਸੀਬ, ਕਸਬਰ, ਅਨਾਮ, ਕਾਜਲ, ਸਪਨਾ ਚੌਧਰੀ, ਮਹਿੰਦਰ, ਅਵਤਾਰ, ਅਨੂਜ ਨੇ ਦੱਸਿਆ ਕਿ ਉਹ ਇਸ ਜਗ੍ਹਾ ’ਤੇ ਪਿਛਲੇ 70-80 ਸਾਲਾ ਤੋਂ ਵੀਹ ਤੋਂ ਵੱਧ ਝੁੱਗੀਆਂ ’ਚ ਉਹ ਵਸੇਵਾ ਕਰ ਰਹੇ । ਉਨ੍ਹਾਂ ਦੀਆਂ ਪੱਕੀਆਂ ਵੋਟਾਂ ਵੀ ਬਣੀਆਂ ਹੋਈਆ ਹਨ। ਉਨ੍ਹਾਂ ਦੀਆਂ ਤਿੰਨ ਤੋਂ ਪੀੜ੍ਹੀਆਂ ਇੱਥੇ ਰਹਿ ਰਹੀਆਂ ਹਨ। ਉਨ੍ਹਾਂ ਦੱਸਿਆ ਮਾਤਾ ਰਾਗੜੀ ਜਿਸ ਦੀ ਉਮਰ ਲਗਭਗ 97 ਸਾਲ ਉਹ ਇੱਥੇ ਹੀ ਰਹਿ ਰਹੀ ਹੈ। ਉਨ੍ਹਾਂ ਦੱਸਿਆ ਪੰਚਾਇਤ ਸੰਪਤੀ ਵੱਲੋਂ ਇਹ ਨੋਟਿਸ ਲੱਗਣ ’ਤੇ ਉਨ੍ਹਾਂ ਦੇ ਭਾਈਚਾਰੇ ’ਚ ਬਹੁਤ ਰੋਸ ਪਾਇਆ ਜਾ ਰਿਹਾ ਹੈ। ਇਸ ਜਗ੍ਹਾ ਦੇ ਮੋਹਰੇ ਕੁਝ ਖੋਖਾ ਦੁਕਾਨਦਾਰਾਂ ਵੱਲੋਂ ਨਜਾਇਜ਼ ਕਬਜ਼ੇ ਜੋ ਅੱਜ ਤੱਕ ਨਗਰ ਪੰਚਾਇਤ ਮਾਹਿਲਪੁਰ ਛਡਾਉਣ ’ਚ ਅਸਫਲ ਰਹੀ ਹੈ। ਇਸ ਸਬੰਧੀ ਬੀ.ਡੀ.ਪੀ.ਓ. ਕੰਵਲਜੀਤ ਸਿੰਘ ਨੇ ਦੱਸਿਆ ਕਿ ਪੰਚਾਇਤ ਸੰਮਤੀ ਦੀ ਕੋਰੜਾਂ ਰੁਪਏ ਦੀ ਜਗ੍ਹਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲੋਂ ਨਜਾਇਜ਼ ਕਬਜ਼ੇ ਛੁਡਵਾ ਕੇ ਇੱਥੇ ਮਾਰਕੀਟ ਬਣਾਈ ਜਾਵੇਗੀ ਤਾਂ ਜੋ ਸੰਮਤੀ ਨੂੰ ਕਮਾਈ ਹੋ ਸਕੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਗੱਡੀਆਂ ਵਾਲਿਆਂ ਨੇ ਬਹੁਤ ਸਮੇਂ ਇਸ ਜਗ੍ਹਾ ’ਤੇ ਕਬਜ਼ਾ ਕੀਤਾ ਹੋਇਆ ਹੈ ਤੇ ਉਨ੍ਹਾਂ ਨੂੰ ਇੱਕ ਹਫ਼ਤੇ ਦਾ ਸਮਾ ਦਿੱਤਾ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਕਿਸਾਨ ਮਜ਼ਦੂਰ ਹਿਤਕਾਰੀ ਸਭਾ ਦੇ ਮੈਂਬਰਾਂ ਨੇ ਆਮ ਆਦਮੀ ਪਾਰਟੀ ਮੁਕੇਰੀਆਂ ਦੇ ਹਲਕਾ ਇੰਚਾਰਜ ਨੂੰ ਕਾਲੀਆ ਝੰਡੀਆਂ ਦਿਖਾਈਆ... ਅਗਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਵਿਸ਼ੇਸ਼ ਮੀਟਿੰਗ ਹੋਈ
Ad Position 24