ਥਾਣਾ ਕਾਠਗੜ੍ਹ ਵਿਖੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ
ਕਾਠਗੜ੍ਹ, 30 ਅਗਸਤ (ਹਰਸਿਮਰਨ ਜੋਤ ਸਿੰਘ ਕਲੇਰ) - ਥਾਣਾ ਕਾਠਗੜ੍ਹ ਦੇ ਐਸ. ਐਚ.
ਕਾਠਗੜ੍ਹ, 30 ਅਗਸਤ (ਹਰਸਿਮਰਨ ਜੋਤ ਸਿੰਘ ਕਲੇਰ) - ਥਾਣਾ ਕਾਠਗੜ੍ਹ ਦੇ ਐਸ. ਐਚ. ਓ. ਇੰਸਪੈਕਟਰ ਕਮਲ ਤਨੇਜਾ ਦੀ ਦੇਖ-ਰੇਖ ਹੇਠ ਸਰਬੱਤ ਦੇ ਭਲੇ ਲਈ ਥਾਣਾ ਕਾਠਗੜ੍ਹ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਥਾਣਾ ਕਾਠਗੜ੍ਹ ਦੇ ਪੁਲਿਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੇ ਸ਼ਰਧਾ ਨਾਲ ਹਾਜ਼ਰੀ ਭਰੀ ਅਤੇ ਗੁਰੂ ਚਰਨਾਂ ਵਿੱਚ ਨਤਮਸਤਕ ਹੋ ਕੇ ਅਰਦਾਸ ਕੀਤੀ। ਖੇਤਰ ਵਿੱਚ ਸੁੱਖ-ਸ਼ਾਂਤੀ ਬਣਾਈ ਰੱਖਣ ਲਈ ਗਿਆਨੀ ਸਤਨਾਮ ਸਿੰਘ ਬਾਜਵਾ ਵੱਲੋਂ ਸਰਬੱਤ ਦੇ ਭਲੇ ਲਈ ਪਰਮਾਤਮਾ ਅੱਗੇ ਅਰਦਾਸ ਕੀਤੀ ਗਈ ਜਿਸ ਵਿੱਚ ਸਾਰਿਆਂ ਨੇ ਖੜ੍ਹੇ ਹੋ ਕੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ। ਇਸ ਮੌਕੇ ਡੀ.ਐਸ.ਪੀ. ਸਬ ਡਵੀਜ਼ਨ ਬਲਾਚੌਰ ਹੇਮੰਤ ਮਲਹੋਤਰਾ ਨੇ ਉੱਚੇਚੇ ਤੌਰ ’ਤੇ ਪਹੁੰਚ ਕੇ ਮੱਥਾ ਟੇਕਿਆ। ਇਸ ਮੌਕੇ ਥਾਣਾ ਮੁਖੀ ਪੋਜੇਵਾਲ ਅਭਿਸ਼ੇਕ ਸ਼ਰਮਾ, ਥਾਣਾ ਸਿਟੀ ਬਲਾਚੌਰ ਦੇ ਮੁਖੀ ਇੰਸਪੈਕਟਰ ਰਾਜ ਪਰਵਿੰਦਰ ਕੌਰ, ਚੌਂਕੀ ਇੰਚਾਰਜ ਆਸਰੋਂ ਸਿਕੰਦਰਪਾਲ, ਏ.ਐਸ.ਆਈ. ਧਰਮ ਚੰਦ, ਏ.ਐਸ.ਆਈ. ਰਾਮ ਸ਼ਾਹ, ਏ.ਐਸ.ਆਈ. ਕੁਲਵਿੰਦਰ ਸਿੰਘ, ਮੁਨਸ਼ੀ ਪਰਮਜੀਤ ਚੌਧਰੀ, ਮੁਨਸ਼ੀ ਤਜਿੰਦਰ ਭਾਟੀਆ ਨੇ ਵੀ ਹਾਜ਼ਰੀ ਲਗਵਾਈ। ਇਸ ਮੌਕੇ ਸਾਬਕਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸਤਨਾਮ ਜਲਾਲਪੁਰ ਤੋਂ ਇਲਾਵਾ ਪੰਚ/ਸਰਪੰਚ, ਨੰਬਰਦਾਰ ਵੀ ਸ਼ਾਮਲ ਹੋਏ। ਇਸ ਮੌਕੇ ਡੀ.ਐਸ.ਪੀ. ਸਬ-ਡਵੀਜ਼ਨ ਬਲਾਚੌਰ ਹੇਮੰਤ ਮਲਹੋਤਰਾ ਨੇ ਕਿਹਾ ਕਿ ਪੁਲਿਸ ਮੁਲਾਜ਼ਮ ਆਪਣੀ ਡਿਊਟੀ ਦੌਰਾਨ ਦਿਨ-ਰਾਤ ਲੋਕਾਂ ਦੀ ਸੇਵਾ ਤੇ ਸੁਰੱਖਿਆ ਲਈ ਤਾਇਨਾਤ ਰਹਿੰਦੇ ਹਨ। ਪੁਲਿਸ ਦੀ ਡਿਊਟੀ ਬਹੁਤ ਜ਼ਿੰਮੇਵਾਰੀ ਵਾਲੀ ਹੋਣ ਦੇ ਨਾਲ-ਨਾਲ ਚੁਣੌਤੀਪੂਰਨ ਵੀ ਹੈ। ਅਜਿਹੇ ਧਾਰਮਿਕ ਸਮਾਗਮ ਮੁਲਾਜ਼ਮਾਂ ਨੂੰ ਮਾਨਸਿਕ ਸਕੂਨ ਦੇਣ ਦੇ ਨਾਲ-ਨਾਲ ਆਪਸੀ ਭਾਈਚਾਰਾ ਤੇ ਸੇਵਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਦੇ ਹਨ। ਇਸ ਮੌਕੇ ਥਾਣਾ ਕਾਠਗੜ੍ਹ ਦੇ ਇੰਸਪੈਕਟਰ ਕਮਲ ਤਨੇਜਾ ਨੇ ਕਿਹਾ ਕਿ ਅਸੀਂ ਹਮੇਸ਼ਾ ਸਮਾਜ ਦੇ ਸੇਵਾਦਾਰ ਹਾਂ। ਸਮਾਜ ਵਿੱਚ ਭਲਾਈ, ਸੁੱਖ-ਸ਼ਾਂਤੀ ਬਣੀ ਰਹੇ ਇਹੋ ਸਾਡੀ ਕਾਮਨਾ ਹੈ। ਬੁੱਧੀਜੀਵੀਆਂ ਵਿੱਚ ਗਿਆਨੀ ਹਰਨੇਕ ਸਿੰਘ, ਹਿੰਮਤ ਸਿੰਘ ਰਾਜਾ, ਨਰੇਸ਼ ਸ਼ਰਮਾ ਸਰਪੰਚ, ਮੇਜਰ ਸਿੰਘ ਸਰਪੰਚ, ਪਰਮਜੀਤ ਸਿੰਘ, ਇਕਬਾਲ ਸਿੰਘ, ਹਰਨੇਕ ਸਿੰਘ ਉਪਰਲਾ ਮਾਜਰਾ ਜੱਟਾਂ, ਹਰਨੇਕ ਸਿੰਘ ਫੌਜੀ, ਨਰੇਸ਼ ਕੁਮਾਰ ਬਾਗੋਵਾਲ, ਹਰੀ ਕ੍ਰਿਸ਼ਨ, ਪੁਸ਼ਪਿੰਦਰ ਸਿੰਘ, ਰਾਧੇ ਸ਼ਾਮ, ਹਰਪ੍ਰੀਤ ਸਿੰਘ, ਸੁਰਜੀਤ ਕੁਮਾਰ, ਰਮਨ ਕੁਮਾਰ, ਮਾਨਵ ਕੁਮਾਰ ਤੋਂ ਇਲਾਵਾ ਮਹਿਲਾ ਪੁਲਿਸ ਮੁਲਾਜ਼ਮ ਵੀ ਹਾਜ਼ਰ ਸਨ।