11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਐਨ. ਜੀ. ਓ. ‘ਮਦਰ ਗਰੀਨ ਬਲਾਚੌਰ’ ਨੇ ਪ੍ਰਾਇਮਰੀ ਸਕੂਲ ਕਰੀਮਪੁਰ ਚਾਹਵਾਲਾ ਵਿਖੇ ਵਿਰਾਸਤੀ ਬੂਟੇ ਲਗਾਏ

ਪੋਜੇਵਾਲ ਸਰਾਂ, 10 ਸਤੰਬਰ (ਨਵਾਂਗਰਾਈਂ)-ਸ਼ਹੀਦ ਜਸਵੰਤ ਰਾਏ ਰਤਨ ਯਾਦਗਾਰੀ ਸਰਕਾਰੀ ਪ੍ਰਾਇਮਰੀ ਸਕੂਲ ਕਰੀਮਪੁਰ ਚਾਹਵਾਲਾ ਵਿਖੇ ਵਿਰਾਸਤੀ ਬੂਟੇ ਲਗਾਉਣ ਦੀ ਸ਼ੁਰੂਆਤ ਕੀਤੀ ਹੋਈ ਹੈ। ਇਸੇ ਲੜੀ ਤਹਿਤ ਐਨ.

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਪੋਜੇਵਾਲ ਸਰਾਂ, 10 ਸਤੰਬਰ (ਨਵਾਂਗਰਾਈਂ)-ਸ਼ਹੀਦ ਜਸਵੰਤ ਰਾਏ ਰਤਨ ਯਾਦਗਾਰੀ ਸਰਕਾਰੀ ਪ੍ਰਾਇਮਰੀ ਸਕੂਲ ਕਰੀਮਪੁਰ ਚਾਹਵਾਲਾ ਵਿਖੇ ਵਿਰਾਸਤੀ ਬੂਟੇ ਲਗਾਉਣ ਦੀ ਸ਼ੁਰੂਆਤ ਕੀਤੀ ਹੋਈ ਹੈ। ਇਸੇ ਲੜੀ ਤਹਿਤ ਐਨ. ਜੀ. ਓ. ਮਦਰ ਗਰੀਨ ਬਲਾਚੌਰ ਵਲੋਂ ਬੂਟਿਆਂ ਦੀ ਛਬੀਲ ਪੋ੍ਗਰਾਮ ਤਹਿਤ ਸਕੂਲ ਵਿਚ 100 ਦੇ ਕਰੀਬ ਫੁੱਲਾਂ, ਫਲਾਂ, ਛਾਂਦਾਰ ਤੇ ਸਜਾਵਟੀ ਬੂਟੇ ਲਗਾਏ। ਇਸ ਮੌਕੇ ਸਕੂਲ ਇੰਚਾਰਜ ਮਾਸਟਰ ਵਿਜੇ ਕੁਮਾਰ ਨਵਾਂਗਰਾਂ ਨੇ ਦੱਸਿਆ ਕਿ ਇਸ ਦੌਰਾਨ ਕਈ ਪ੍ਰਕਾਰ ਦੇ ਵਿਰਾਸਤੀ ਬੂਟੇ ਲਗਾਏ ਗਏ ਹਨ ਤੇ ਅੱਗੇ ਵੀ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਅੱਜ ਸਾਡੀ ਆਉਣ ਵਾਲੀ ਪੀੜ੍ਹੀ ਵਿਰਾਸਤੀ ਬੂਟਿਆਂ ਨੂੰ ਭੁੱਲਦੀ ਜਾ ਰਹੀ ਹੈ। ਇਸ ਲਈ ਉੁਨ੍ਹਾਂ ਇਹ ਪਹਿਲ ਆਪਣੇ ਸਕੂਲ ਵਿਚ ਕੀਤੀ ਹੈ ਤਾਂ ਜੋ ਸਾਡੇ ਬੱਚੇ ਆਪਣੇ ਸੱਭਿਆਚਾਰ ਨਾਲ ਜੁੜੇ ਰਹਿਣ। ਇਸ ਮੌਕੇ ਸਾਬਕਾ ਸਰਪੰਚ ਤੀਰਥ ਰਾਮ ਖੇਪੜ, ਠੇਕੇਦਾਰ ਰੋਸ਼ਨ ਲਾਲ ਬਜਾੜ, ਨੰਦ ਲਾਲ ਖੇਪੜ, ਰਾਜੂ ਭੂੰਬਲਾ, ਮਾਸਟਰ ਜਸਪਾਲ ਭੂੰਬਲਾ ਤੇ ਸਕੂਲ ਸਟਾਫ ਵਲੋਂ ਸੰਸਥਾ ਦਾ ਧੰਨਵਾਦ ਕੀਤਾ। ਇਸ ਮੌਕੇ ਸੰਸਥਾ ਦੇ ਮੈਂਬਰ ਸੁਰੇਸ ਕੁਮਾਰ ਸਿਆਣਾ, ਜੋਗ ਰਾਜ ਬਾਂਠ, ਹੈਪੀ ਹਾਜੀਪੁਰ, ਮਾਸਟਰ ਰਾਕੇਸ ਕੁਮਾਰ ਰੌੜੀ, ਸਤਪਾਲ ਫੌਜੀ, ਸੋਨੂੰ ਚੰਦਿਆਣੀ, ਮੁਕੇਸ਼ ਕੁਮਾਰ ਚੰਦਿਆਣੀ, ਸਰਬਜੀਤ ਬਿੱਟੂ ਆਦਿ ਸਮੇਤ ਹੋਰ ਮੈਂਬਰ ਵੀ ਹਾਜ਼ਰ ਸਨ। ਇਸ ਮੌਕੇ ਠੇਕੇਦਾਰ ਰੌਸ਼ਨ ਲਾਲ ਵਲੋਂ ਸਕੂਲ ਲਈ 11000 ਰੁਪਏ ਤੇ ਸੁਰਿੰਦਰ ਖੇਪੜ ਵਲੋਂ ਸਕੂਲ ਲਈ 1100 ਰੁਪਏ ਦਾਨ ਵਜੋਂ ਦਿੱਤੇ।
Ad Position 22
No active advertisement
ਪਿਛਲੀ ਖ਼ਬਰ ਲਾਇਨਜ਼ ਕਲੱਬ ਨਵਾਂਸ਼ਹਿਰ ਗੋਲਡ ਬੰਦਗੀ 321-ਡੀ ਦੀ ਮਹੀਨਾਵਾਰ ਮੀਟਿੰਗ ਅਗਲੀ ਖ਼ਬਰ ਬੰਗਾ ਵਿਖੇ 13ਵਾਂ ਸੰਤ ਸੰਮੇਲਨ ਤੇ ਕੀਰਤਨ ਦਰਬਾਰ ਕਰਵਾਇਆ
Ad Position 24