06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਨਾਭ ਕੰਵਲ ਰਾਜਾ ਸਾਹਿਬ ਦੀ ਬਰਸੀ ਮੌਕੇ ਅੱਡਾ ਕੋਟ ਫਤੂਹੀ ਵਿਖੇ ਮੈਡੀਕਲ ਕੈਂਪ ਸ਼ੁਰੂ-ਡਾ. ਪ੍ਰਦੀਪ ਹੀਰਾ, ਡਾ. ਸੰਦੀਪ ਕੌਰ

ਕਟਾਰੀਆਂ, 11 ਸਤੰਬਰ (ਪ੍ਰੇਮੀ ਸੰਧਵਾਂ)-ਹੀਰਾ ਲੈਬ ਅੱਡਾ ਕੋਟ ਫਤੂਹੀ ਦੇ ਮੈਨੇਜਿੰਗ ਡਾਇਰੈਕਟਰ ਡਾ. ਪ੍ਰਦੀਪ ਹੀਰਾ ਤੇ ਚੇਅਰਪਰਸਨ ਡਾ.

Ad Position 21
No active advertisement
ਅਜੀਤ ਡੈਸਕ 12-09-2026
ਕਟਾਰੀਆਂ, 11 ਸਤੰਬਰ (ਪ੍ਰੇਮੀ ਸੰਧਵਾਂ)-ਹੀਰਾ ਲੈਬ ਅੱਡਾ ਕੋਟ ਫਤੂਹੀ ਦੇ ਮੈਨੇਜਿੰਗ ਡਾਇਰੈਕਟਰ ਡਾ. ਪ੍ਰਦੀਪ ਹੀਰਾ ਤੇ ਚੇਅਰਪਰਸਨ ਡਾ. ਸੰਦੀਪ ਕੌਰ ਹੀਰਾ ਨੇ ਕਿਹਾ ਕਿ ਮਹਾਨ ਤਪੱਸਵੀ ਨਾਭ ਕੰਵਲ ਰਾਜਾ ਸਾਹਿਬ ਦੀ ਯਾਦ ’ਚ ਸ਼ੁਰੂ ਹੋਏ ਮਜਾਰਾ ਨੌ ਅਬਾਦ (ਬੰਗਾ) ਵਿਖੇ ਮੇਲੇ ਦੇ ਸੰਬੰਧ ਵਿਚ ਮਹਾਨ ਤਪੱਸਵੀ ਨਾਭ ਕੰਵਲ ਰਾਜ ਸਾਹਿਬ ਦੀ ਯਾਦ ਨੂੰ ਸਮਰਪਿਤ ਅੱਖਾਂ ਦੇ ਰੋਗਾਂ ਦੇ ਮਾਹਿਰ ਡਾ. ਪ੍ਰਦੀਪ ਹੀਰਾ ਤੇ ਡਾ. ਸੰਦੀਪ ਕੌਰ ਹੀਰਾ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੁਫ਼ਤ ਮੈਡੀਕਲ ਕੈਂਪ ਚੱਲੇਗਾ। ਕੈਂਪ ’ਚ ਅੱਖਾਂ ਦੀ ਜਾਂਚ, ਸ਼ੂਗਰ ਦੀ ਜਾਂਚ ਤੇ ਕੋਲੈਸਟ੍ਰੋਲ ਦੀ ਜਾਂਚ ਤੋਂ ਇਲਾਵਾ ਸਰੀਰ ਦੇ ਹੋਰ ਰੋਗਾਂ ਦੀ ਜਾਂਚ ਵੀ ਮੁਫ਼ਤ ਕੀਤੀ ਜਾਵੇਗੀ। ਕੈਂਪ ਦੌਰਾਨ ਲੋੜਵੰਦਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆਂ। ਇਸ ਮੌਕੇ ਡਾ. ਤਾਨੀਆ, ਕਮਲੇਸ਼ ਕੌਰ, ਕੁਲਵਿੰਦਰ ਕੌਰ, ਡਾ. ਸੰਦੀਪ ਕੌਰ, ਏਕਮ, ਗੁਰਸ਼ਰਨ, ਰਾਮ ਲੁਭਾਇਆ, ਕਿਰਨਦੀਪ ਕੌਰ, ਅਗਮਜੋਤ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਮੁੰਨਾ ’ਚ ਛਿੰਝ ਮੇਲੇ ਦੌਰਾਨ ਜੇਤੂ ਪਹਿਲਵਾਨਾਂ ਨਾਲ ਪ੍ਰਬੰਧਕ ਕਮੇਟੀ। ਮੁੰਨਾ ਛਿੰਝ ਮੇਲੇ ’ਚ ਪਟਕੇ ਦੀ ਕੁਸ਼ਤੀ ਪਹ... ਅਗਲੀ ਖ਼ਬਰ ਵਿਧਾਇਕ ਸੰਤੋਸ਼ ਕਟਾਰੀਆ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਬਲਾਕ ਪੱਧਰੀ ਮੁਕਾਬਲਿਆਂ ਵਿਚ ਕੀਤੀ ਸ਼ਿਰਕਤ
Ad Position 24