14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਰੱਕੜਾਂ ਢਾਹਾ ਦਾ ਛਿੰਝ ਮੇਲਾ ਸ਼ਾਨੌ-ਸ਼ੋਕਤ ਨਾਲ ਸਮਾਪਤ

ਮਜਾਰੀ/ਸਾਹਿਬਾ, 14 ਸਤੰਬਰ (ਨਿਰਮਲਜੀਤ ਸਿੰਘ ਚਾਹਲ)-ਪਿੰਡ ਰੱਕੜਾਂ ਢਾਹਾਂ ਵਿਖੇ ਗੁੱਗਾ ਜਾਹਰ ਪੀਰ ਪ੍ਰਬੰਧਕ ਕਮੇਟੀ ਵਲੋਂ ਨਗਰ ਦੇ ਮਾਲ ਜਾਨ ਦੀ ਸੁੱਖ ਵਾਸਤੇ ਸਮੂਹ ਨਗਰ ਤੇ ਐਨ. ਆਰ.

Ad Position 21
repet_subhas-goyals [Copy P29]
ਅਜੀਤ ਡੈਸਕ 15-09-2026
ਮਜਾਰੀ/ਸਾਹਿਬਾ, 14 ਸਤੰਬਰ (ਨਿਰਮਲਜੀਤ ਸਿੰਘ ਚਾਹਲ)-ਪਿੰਡ ਰੱਕੜਾਂ ਢਾਹਾਂ ਵਿਖੇ ਗੁੱਗਾ ਜਾਹਰ ਪੀਰ ਪ੍ਰਬੰਧਕ ਕਮੇਟੀ ਵਲੋਂ ਨਗਰ ਦੇ ਮਾਲ ਜਾਨ ਦੀ ਸੁੱਖ ਵਾਸਤੇ ਸਮੂਹ ਨਗਰ ਤੇ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਸਾਲਾਨਾ ਛਿੰਝ ਮੇਲਾ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਿਆ। ਜਿਸ ਵਿਚ ਸੱਦੇ ਹੋਏ ਅਖਾੜਿਆਂ ਦੇ ਚੋਟੀ ਦੇ ਪਹਿਲਵਾਨਾਂ ਦੀਆਂ 60 ਦੇ ਕਰੀਬ ਕੁਸ਼ਤੀਆਂ ਕਰਵਾਈਆਂ ਗਈਆਂ। ਪਟਕੇ ਦੀ ਪਹਿਲੀ ਕੁਸ਼ਤੀ ‘ਚ ਉਮੇਸ਼ ਮਥੁਰਾ ਜੇਤੂ ਤੇ ਭੋਲਾ ਠਾਕੁਰ ਦਿੱਲੀ ਉਪ ਜੇਤੂ ਰਿਹਾ। ਦੋਵਾਂ ਪਹਿਲਵਾਨਾਂ ਨੂੰ ਪ੍ਰਬੰਧਕਾਂ ਵਲੋਂ ਬੁਲਟ ਮੋਟਰਸਾਈਕਲ ਸਾਂਝੇ ਤੌਰ ‘ਤੇ ਦਿੱਤਾ ਗਿਆ। ਪਟਕੇ ਦੀ ਦੂਸਰੀ ਕੁਸ਼ਤੀ ਵਿਚ ਇਰਫਾਨ ਜੇਤੂ ਤੇ ਅਸ਼ੀਸ਼ ਹੁੱਡਾ ਉੱਪ ਜੇਤੂ ਰਹੇ। ਦੋਵਾਂ ਪਹਿਲਵਾਨਾਂ ਨੂੰ ਸਪਲੈਂਡਰ ਮੋਟਰਸਾਈਕਲ ਸਾਂਝੇ ਤੌਰ ‘ਤੇ ਦਿੱਤਾ। ਪਟਕੇ ਦੀ ਤੀਸਰੀ ਕੁਸ਼ਤੀ ਮਿੰਦਾ ਪਠਾਨਕੋਟ ਜੇਤੂ ਤੇ ਲਿਆਕਤ ਅਲੀ ਉੱਪ ਜੇਤੂ ਰਹੇ। ਇਹਨਾਂ ਦੋਵਾਂ ਪਹਿਲਵਾਨਾਂ ਨੂੰ ਲਖਵਿੰਦਰ ਸਿੰਘ ਗਰੀਸ ਵਲੋਂ ਸੋਨੇ ਦੀ ਮੁੰਦਰੀ ਤੇ 11000 ਰੁਪਏ ਨਕਦ ਸਾਂਝੇ ਤੌਰ ‘ ਤੇ ਦਿੱਤੇ ਗਏ। ਛਿੰਝ ਮੇਲੇ ਵਿਚ ਉਪਿੰਦਰ ਸਿੰਘ ਯੂ. ਐਸ. ਏ., ਸੁਰਜੀਤ ਸਿੰਘ ਕੈਨੇਡਾ ਅਤੇ ਕੁਲਦੀਪ ਸਿੰਘ ਰੱਕੜ ਯੂ. ਐਸ. ਏ. ਵਲੋਂ 1-1-1 ਲੱਖ ਰੁਪਏ, ਕੇਸਰ ਸਿੰਘ ਯੂ. ਐਸ. ਏ. ਵਲੋਂ 55000 ਰੁਪਏ, ਬਿੱਕਰ ਸਿੰਘ ਵਲੋਂ 35100 ਰੁਪਏ, ਲਾਡੀ ਤੇ ਜੋਰਾ ਵਲੋਂ 33000 ਰੁਪਏ, ਇਕਬਾਲ ਸਿੰਘ ਰੱਕੜ ਵਲੋਂ 31000 ਰੁਪਏ ਦੇਣ ਅਤੇ ਕਮਲਜੀਤ ਸਨਸੋਏ ਵਲੋਂ ਠੰਢੇ-ਮਿੱਠੇ ਜਲ ਦੀ ਛਬੀਲ ਲਗਾਉਣ ਤੇ ਪ੍ਰਬੰਧਕ ਕਮੇਟੀ ਵਲੋਂ ਇਨ੍ਹਾਂ ਸਾਰਿਆਂ ਦਾ ਸਨਮਾਨ ਕੀਤਾ। ਛਿੰਝ ਮੇਲੇ ਵਿਚ ‘ਆਪ’ ਦੇ ਸੀਨੀਅਰ ਆਗੂ ਅਸ਼ੋਕ ਕਟਾਰੀਆ, ਰਸ਼ਪਾਲ ਸਿੰਘ ਮੰਡੇਰ ਤੇ ਢਾਡੀ ਜਸਦੀਪ ਸਿੰਘ ਨਾਗਰਾ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਲਗਵਾਈ। ਇਸ ਮੌਕੇ ਬਲਵਿੰਦਰ ਸਿੰਘ, ਕੈਪ. ਬਹਾਦਰ ਸਿੰਘ, ਕੈਪ. ਬਲਿਹਾਰ ਸਿੰਘ, ਬਖਤਾਵਰ ਸਿੰਘ, ਹਰਭਜਨ ਸਿੰਘ, ਸੂਬੇ. ਸਤਨਾਮ ਸਿੰਘ, ਜਸਵੀਰ ਸਿੰਘ, ਬਲਿਹਾਰ ਸਿੰਘ, ਸੋਢੀ ਸਿੰਘ, ਜਗਤਾਰ ਸਿੰਘ ਮੱਲਾ ਬੇਦੀਆਂ, ਗੁਰਦੀਪ ਸਿੰਘ ਬੰਗੜ ਘਮੌਰ, ਸਿਮਰਨਜੀਤ ਸਿੰਘ, ਤਲਵਿੰਦਰ ਸਿੰਘ, ਮੱਖਣ ਸਿੰਘ, ਇਕਬਾਲ ਸਿੰਘ, ਮਾ. ਪ੍ਰਿਤਪਾਲ ਸਿੰਘ, ਹੈਪੀ ਰੱਕੜ, ਅਨਮੋਲਪ੍ਰੀਤ ਸਿੰਘ, ਜਪਨੂਰ, ਅਵਤਾਰ ਸਿੰਘ, ਵਿੱਕੀ ਮਾਨ, ਗੁਰਦਿਆਲ ਰੱਕੜ, ਰਣਜੀਤ ਸਿੰਘ, ਦਿਲਾਵਰ ਸਿੰਘ, ਹੰਸ ਰਾਜ, ਅਮਨਦੀਪ ਸਿੰਘ, ਸ਼ਰਨੀ ਰੱਕੜ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਰੋਪੜ ਫਗਵਾੜਾ ਨੈਸ਼ਨਲ ਹਾਈਵੇ ’ਤੇ ਰੱਕੜਾਂ ਬੇਟ ਨਜ਼ਦੀਕ ਦੋ ਕਾਰਾਂ ਦੀ ਟੱਕਰ ਅਗਲੀ ਖ਼ਬਰ ਪੰਜਾਬ ਦਾ ਸਿਆਸੀ ਮਾਹੌਲ ਵਿਗੜਿਆ, ਨਸ਼ਿਆਂ ਤੇ ਗੈਂਗਸਟਰਵਾਦ ਨੇ ਚਿੰਤਾ ਵਧਾਈ-ਮਾੜ੍ਹੀਮੇਘਾ
Ad Position 24