14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਗੁਰੂਆਂ ਦਾ ਅਸ਼ੀਰਵਾਦ ਤੇ ਮਾਪਿਆਂ ਦੀ ਸੇਵਾ ਸਭ ਤੋਂ ਉਤਮ ਸੇਵਾ-ਸੰਤ ਸੁਰਿੰਦਰ ਦਾਸ

ਸੜੋਆ, 14 ਸਤੰਬਰ (ਬਲਵਿੰਦਰ ਨਾਨੋਵਾਲੀਆ)-ਗੁਰੂਆਂ ਦਾ ਅਸ਼ੀਰਵਾਦ ਤੇ ਮਾਪਿਆਂ ਦੀ ਸੇਵਾ ਸਭ ਤੋਂ ਉਤਮ ਸੇਵਾ ਹੁੰਦੀ ਹੈ। ਇਹ ਪ੍ਰਵਚਨ ਸੰਤ ਸੁਰਿੰਦਰ ਦਾਸ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨਛੋਹ ਗੰਗਾ ਖੁਰਾਲਗੜ੍ਹ ਸਾਹਿਬ ਵਾਲਿਆਂ ਨੇ ਗੁਰੂ ਘਰ ਖੁਰਾਲਗੜ੍ਹ ਸਾਹਿਬ ਵਿਖੇ ਸਰਬੱਤ ਦੇ ਭਲੇ ਲਈ ਕਰਵਾਏ ਸਮਾਗਮ ਉਪਰੰਤ ਸੰਗਤਾਂ ਦੇ ਵਿਸ਼ਾਲ ਇਕਠ ’ਚ ਪ੍ਰਗਟ ਕੀਤੇ।

Ad Position 21
repet_subhas-goyals [Copy P29]
ਅਜੀਤ ਡੈਸਕ 15-09-2026
ਸੜੋਆ, 14 ਸਤੰਬਰ (ਬਲਵਿੰਦਰ ਨਾਨੋਵਾਲੀਆ)-ਗੁਰੂਆਂ ਦਾ ਅਸ਼ੀਰਵਾਦ ਤੇ ਮਾਪਿਆਂ ਦੀ ਸੇਵਾ ਸਭ ਤੋਂ ਉਤਮ ਸੇਵਾ ਹੁੰਦੀ ਹੈ। ਇਹ ਪ੍ਰਵਚਨ ਸੰਤ ਸੁਰਿੰਦਰ ਦਾਸ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨਛੋਹ ਗੰਗਾ ਖੁਰਾਲਗੜ੍ਹ ਸਾਹਿਬ ਵਾਲਿਆਂ ਨੇ ਗੁਰੂ ਘਰ ਖੁਰਾਲਗੜ੍ਹ ਸਾਹਿਬ ਵਿਖੇ ਸਰਬੱਤ ਦੇ ਭਲੇ ਲਈ ਕਰਵਾਏ ਸਮਾਗਮ ਉਪਰੰਤ ਸੰਗਤਾਂ ਦੇ ਵਿਸ਼ਾਲ ਇਕਠ ’ਚ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਮਾਪਿਆਂ ਦੀਆਂ ਦੁਆਵਾ ਇਨਸਾਨ ਦੇ ਜੀਵਨ ਦਾ ਉਧਾਰ ਕਰ ਦਿੰਦੀਆਂ ਹਨ, ਪਰ ਜੇਕਰ ਬੱਚੇ ਆਗਿਆਕਾਰ ਨਾ ਹੋਣ ਤਾਂ ਮਾਪਿਆਂ ਦੀਆਂ ਬਦ-ਦੁਆਵਾ ਇਨਸਾਨ ਨੂੰ ਖ਼ਤਰਨਾਕ ਮੌੜ ’ਤੇ ਵੀ ਪਹੁੰਚਾ ਦਿੰਦੀਆਂ ਹਨ। ਇਸ ਕਰਕੇ ਸਾਨੂੰ ਕਿਸੇ ਵੀ ਧਾਰਮਿਕ ਅਸਥਾਨ ’ਤੇ ਜਾਣ ਦੇ ਨਾਲ-ਨਾਲ ਆਪਣੇ ਘਰ ਬੈਠੇ ਮਾਤਾ-ਪਿਤਾ ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਅੰਦਰ ਕਈ-ਕਈ ਧੀ-ਪੁੱਤਰਾਂ ਨੂੰ ਪਾਲਣ ਵਾਲੇ ਮਾਤਾ-ਪਿਤਾ ਦੀਆਂ ਬਿਰਧ ਅਵਸਥਾ ਵਿਚ ਪੁੱਤਰਾਂ ਵਲੋਂ ਵੰਡੀਆਂ ਪਾ ਲਈਆ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਅਸੀਂ ਇੰਨੇ ਖ਼ਤਰਨਾਕ ਮੌੜ ’ਤੇ ਪਹੁੰਚ ਰਹੇ ਹਾਂ ਕਿ ਬਿਰਧ ਮਾਪਿਆਂ ਦੇ ਬੁਢਾਪੇ ਦੇ ਦਿਨ ਕਟਾਉਣ ਲਈ ਪੁੱਤਰਾਂ ਵਲੋਂ ਮਾਪਿਆਂ ਨੂੰ ਵੀ ਵੰਡ ਲਿਆ ਜਾਂਦਾ ਹੈ, ਭਾਵ ਮਾਪਿਆਂ ਨੂੰ ਸਾਂਭਣ ਲਈ ਬਹੁਤੇ ਬੱਚੇ ਆਪਣੀ ਅਸਲ ਜ਼ਿੰਮੇਵਾਰੀ ਤੋਂ ਭਜਦੇ ਹਨ, ਜੋ ਸਮਾਜ ਅੰਦਰ ਇਕ ਵੱਡਾ ਦੁਖਾਂਤ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਘਰਾਂ ਅੰਦਰ ਮਾਪਿਆਂ ਦਾ ਸਤਿਕਾਰ ਨਹੀਂ ਹੈ, ਉਹ ਘਰ ਕਦੇ ਵੀ ਤਰੱਕੀ ਨਹੀਂ ਕਰਦੇ। ਇਸ ਮੌਕੇ ਮਿਸ਼ਨਰੀ ਕਲਾਕਾਰ ਗਿਆਨ ਗੰਗੜ ਤੇ ਭਾਈ ਕਮਲਰਾਜ ਸਿੰਘ ਗੱਡੂ ਦੇ ਕੀਰਤਨੀ ਜਥੇ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕੀਤਾ। ਇਸ ਮੌਕੇ ਸੰਤ ਗਿਰਧਾਰੀ ਲਾਲ, ਸੰਤ ਕਰਮ ਚੰਦ, ਸੰਤ ਦਿਆਲ ਚੰਦ ਬੰਗਾ, ਮੇਜਰ ਸਿੰਘ ਘਟਾਰੋਂ , ਨਾਜਰ ਰਾਮ ਮਾਨ, ਮਨਜੀਤ ਮੁਗੋਵਾਲ, ਸੁਰਜੀਤ ਸਿੰਘ ਖਾਨਪੁਰੀ, ਰਾਜ ਕੁਮਾਰ ਰਾਜੂ, ਸੋਮ ਨਾਥ, ਜਗਦੀਸ਼ ਦੀਸ਼ਾ, ਸੁਖਚੈਨ ਸਿੰਘ ਪ੍ਰਧਾਨ, ਟਿਕੂ ਕੁਮਾਰ, ਕ੍ਰਿਸ਼ਨ ਕੁਮਾਰ, ਨਰੇਸ਼ ਕੁਮਾਰ, ਰਾਮ ਸਿੰਘ ਤੇ ਵਿਸ਼ੇਸ਼ਵਰ ਦਾਸ ਆਦਿ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਠੇਕੇਦਾਰ ਹਾਕਮ ਸਿੰਘ ਵਲੋਂ ਸਰਪੰਚ ਜੇਪੀ ਜਲਾਲਦੀਵਾਲ ਨੂੰ 10 ਲੱਖ ਦੀ ਗ੍ਰਾਂਟ ਦਾ ਚੈੱਕ ਸੌਂਪਿਆ ਅਗਲੀ ਖ਼ਬਰ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਮੌਕੇ ਖਟਕੜ ਕਲਾਂ ਵਿਖੇ ਹੋਵੇਗਾ ਰਾਜ ਪੱਧਰੀ ਸਮਾਗਮ
Ad Position 24